ਇਮ ਤਲਾਕ ਮਾਮਲੇ ਵਿਚ ਫੈਮਿਲੀ ਕੋਰਟ ਦੇ ਫੈਸਲੇ ਨੂੰ ਦੇਣਗੇ ਚੁਣੌਤੀ

07/21/2017 10:43:56 AM

ਸਿਯੋਲ— ਦੁਨੀਆ ਦੀ ਪ੍ਰਭਾਵਸ਼ਾਲੀ ਕੰਪਨੀਆਂ ਵਿਚੋਂ ਇਕ ਸੈਮਸੰਗ ਗਰੁੱਪ ਦੀ ਵਾਰਿਸ ਲੀ ਬੂ-ਜਿਨ ਨੂੰ ਤਲਾਕ ਦੇ ਮਾਮਲੇ ਵਿਚ ਫੈਮਿਲੀ ਕੋਰਟ ਨੇ ਝਟਕਾ ਦਿੱਤਾ ਹੈ। ਅਦਾਲਤ ਨੇ ਵੀਰਵਾਰ ਨੂੰ ਲੀ ਨੂੰ ਵੱਖ ਰਹਿ ਰਹੇ ਪਤੀ ਇਮ ਵੂ-ਜੇ ਉਰਫ ਮਿਸਟਰ ਸਿੰਡਰੇਲਾ ਨੂੰ 7.64 ਮਿਲੀਅਨ ਡਾਲਰ (45.49 ਕਰੋੜ ਰੁਪਏ) ਦੇਣ ਦਾ ਹੁਕਮ ਦਿੱਤਾ ਹੈ।
ਫੈਮਿਲੀ ਕੋਰਟ ਦੀ ਬੁਲਾਰਾ ਨੇ ਦੱਸਿਆ ਕਿ ਲੀ ਨੂੰ ਬੱਚਿਆਂ ਦੀ ਕਸਟਡੀ ਸੌਂਪੀ ਗਈ ਹੈ। ਇਹ ਹੁਕਮ ਅਖੀਰੀ ਨਹੀਂ ਹੈ, ਪਰ ਇਸ ਨੂੰ ਦੋ ਹਫਤਿਆਂ ਮਗਰੋਂ ਚੁਣੌਤੀ ਦੇਣੀ ਹੋਵੇਗੀ। ਲੀ ਫਿਲਹਾਲ ਹੋਟਲ ਸ਼ਿਲਾ ਦੀ ਮੁੱਖ ਕਾਰਜਕਾਰੀ ਅਧਿਕਾਰੀ ਹੈ।
ਉਹ ਸੈਮਸੰਗ ਗਰੁੱਪ ਦੀ ਪ੍ਰਮੁੱਖ ਲੀ ਕੁਨ-ਹੀ ਦੀ ਬੇਟੀ ਹੈ। ਲੀ ਅਤੇ ਇਮ ਨੇ ਸਾਲ 1999 ਵਿਚ ਵਿਰੋਧ ਦੇ ਬਾਵਜੂਦ ਵਿਆਹ ਕੀਤਾ ਸੀ। ਇਮ ਸੈਮਸੰਗ ਗਰੁੱਪ ਦੀ ਸਹਿਯੋਗੀ ਕੰਪਨੀ ਵਿਚ ਕਰਮਚਾਰੀ ਸਨ। ਲੀ ਨਾਲ ਵਿਆਹ ਮਗਰੋਂ ਇਮ ਦਾ ਦਰਜਾ ਵਧਿਆ ਅਤੇ ਉਹ ਸੈਮਸੰਗ ਇਲੈਕਟ੍ਰੋ-ਮਕੈਨਿਕਸ ਦੇ ਕਾਰਜਕਾਰੀ ਉਪ ਪ੍ਰਧਾਨ ਬਣ ਗਏ। ਲੀ ਨੇ ਸਾਲ 2014 ਵਿਚ ਤਲਾਕ ਲਈ ਅਰਜੀ ਦਾਖਲ ਕੀਤੀ ਸੀ। ਇਮ ਨੇ ਸੰਪੱਤੀ ਦੀ ਵੰਡ ਤਹਿਤ 1.1 ਅਰਬ ਡਾਲਰ ਦੀ ਮੰਗ ਕੀਤੀ ਸੀ। ਇਸ ਲਈ ਉਸ ਨੇ ਫੈਮਿਲੀ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਦੀ ਗੱਲ ਕਹੀ ਹੈ।


Related News