ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦਿੱਤਾ ਕਰਾਚੀ ਦੇ ਹਿੰਦੂ ਜਿਮਖਾਨਾ ਕਲੱਬ ਨੂੰ ਸੰਭਾਲਣ ਦਾ ਹੁਕਮ

Friday, Apr 26, 2024 - 04:10 PM (IST)

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਦਿੱਤਾ ਕਰਾਚੀ ਦੇ ਹਿੰਦੂ ਜਿਮਖਾਨਾ ਕਲੱਬ ਨੂੰ ਸੰਭਾਲਣ ਦਾ ਹੁਕਮ

ਗੁਰਦਾਸਪੁਰ (ਵਿਨੋਦ)- ਪਾਕਿਸਤਾਨ ਸੁਪਰੀਮ ਕੋਰਟ ਨੇ ਸਿੰਧ ਸਰਕਾਰ ਨੂੰ ਇਤਿਹਾਸਕ ਹਿੰਦੂ ਜਿਮਖਾਨਾ ਇਮਾਰਤ ਦੀ ਸੰਭਾਲ ਲਈ ਜ਼ਰੂਰੀ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ, ਜਿਸ ਵਿਚ ਨੈਸ਼ਨਲ ਅਕੈਡਮੀ ਆਫ਼ ਪਰਫਾਰਮਿੰਗ ਆਰਟਸ (ਐੱਨ. ਏ. ਪੀ. ਏ.) ਚਲ ਰਹੀ ਹੈ। ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਚੀਫ਼ ਜਸਟਿਸ ਕਾਜ਼ੀ ਫੈਜ਼ ਈਸਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਸਬੰਧਤ ਧਿਰਾਂ ਆਪਣੇ ਸੁਝਾਅ ਦਾਇਰ ਕਰਨ ਲਈ ਆਜ਼ਾਦ ਹਨ ਅਤੇ ਅਦਾਲਤ ਕੇਸ ’ਤੇ ਫ਼ੈਸਲਾ ਕਰਨ ਤੋਂ ਪਹਿਲਾਂ ਉਨ੍ਹਾਂ ’ਤੇ ਵਿਚਾਰ ਕਰੇਗੀ।

ਜਾਣਕਾਰੀ ਅਨੁਸਾਰ ਸ਼੍ਰੀ ਰਤਨੇਸ਼ਵਰ ਮਹਾਦੇਵ ਵੈਲਫੇਅਰ ਦੁਆਰਾ 2014 ਵਿਚ ਇਕ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ਵਿਚ ਨੈਸ਼ਨਲ ਅਕੈਡਮੀ ਆਫ਼ ਪਰਫਾਰਮਿੰਗ ਆਰਟਸ (ਐੱਨ. ਏ. ਪੀ. ਏ.) ਨੂੰ ਇਮਾਰਤ ਨੂੰ ਖਾਲੀ ਕਰਨ ਅਤੇ ਇਸ ਨੂੰ ਹਿੰਦੂ ਭਾਈਚਾਰੇ ਨੂੰ ਸੌਂਪਣ ਲਈ ਹੁਕਮ ਦੇਣ ਦੀ ਮੰਗ ਕੀਤੀ ਗਈ ਸੀ। ਬਾਅਦ ਵਿਚ ਡਾ. ਰਮੇਸ਼ ਕੁਮਾਰ ਅਤੇ ਕੁਝ ਹੋਰ ਵਿਅਕਤੀਆਂ ਨੇ ਕਾਰਵਾਈ ਵਿਚ ਦਖ਼ਲ ਦੇਣ ਲਈ ਅਰਜ਼ੀ ਦਾਇਰ ਕੀਤੀ।

ਇਹ ਵੀ ਪੜ੍ਹੋ- ਜਲੰਧਰ ਦੇ ਪਠਾਨਕੋਟ ਚੌਂਕ 'ਤੇ ਵੱਡਾ ਹਾਦਸਾ, ਟੈਂਕਰ ਨੇ ਭੰਨ 'ਤੀਆਂ ਲਗਜ਼ਰੀ ਗੱਡੀਆਂ, ਮਚਿਆ ਚੀਕ-ਚਿਹਾੜਾ

ਬੀਤੇ ਦਿਨ ਸੁਣਵਾਈ ਦੀ ਸ਼ੁਰੂਆਤ ਵਿਚ ਪਟੀਸ਼ਨਕਰਤਾ ਦੇ ਵਕੀਲ ਨੇ ਕਿਹਾ ਕਿ ਵਿਰਾਸਤੀ ਸਥਾਨ ਕਰਾਚੀ ਦੇ ਹਿੰਦੂ ਭਾਈਚਾਰੇ ਨਾਲ ਸਬੰਧਤ ਹੈ ਅਤੇ ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕਮਿਸ਼ਨਰ ਨੂੰ ਐੱਨ. ਏ. ਪੀ. ਏ. ਨੂੰ ਬਦਲਵਾਂ ਰਿਹਾਇਸ਼ ਮੁਹੱਈਆ ਕਰਵਾਉਣ ਦਾ ਹੁਕਮ ਦਿੱਤਾ ਸੀ। ਦੇਸ਼ ਦੀ ਵੰਡ ਤੋਂ ਬਾਅਦ ਇਸ ਵਿਰਾਸਤੀ ਇਮਾਰਤ ਨੂੰ ਸਰਕਾਰ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਸੀ। ਇਸ ਵੇਲੇ ਇੱਥੇ ਐੱਨ. ਏ. ਪੀ. ਏ. ਸੰਸਥਾ ਦਾ ਕਬਜ਼ਾ ਹੈ।

ਇਹ ਵੀ ਪੜ੍ਹੋ- ਜ਼ੀਰਕਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ 'ਚੋਂ ਮਿਲੀ ਨੌਜਵਾਨ ਦੀ ਲਾਸ਼, ਵੇਖ ਹੈਰਾਨ ਰਹਿ ਗਏ ਸਭ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News