ਤਲਾਕ ਤੋਂ ਬਾਅਦ ਵਿਅਕਤੀ ਨੇ ਬਣਾਈ 'ਮਰਦ ਦੇ ਦਰਦ' ਵਾਲੀ ਪਾਰਟੀ, ਜਿੱਤਣ 'ਤੇ ਲਿਆਵੇਗਾ 'ਮਰਦ ਸੁਰੱਖਿਆ ਬਿੱਲ'
Sunday, May 12, 2024 - 04:21 AM (IST)
ਨੈਸ਼ਨਲ ਡੈਸਕ- ਲਖਨਊ ਵਿਚ ਕਪਿਲ ਮੋਹਨ ਨਾਂ ਦਾ ਇਕ ਵਿਅਕਤੀ ਆਪਣਾ ਵਿਆਹ ਟੁੱਟਣ ਤੋਂ ਇੰਨਾ ਦੁਖੀ ਹੈ ਕਿ ਉਸ ਨੇ ਦੇਸ਼ ਦੇ ਸਾਰੇ ਮਰਦਾਂ ਨੂੰ ਇਨਸਾਫ਼ ਦਿਵਾਉਣ ਲਈ 'ਮੇਰਾ ਅਧਿਕਾਰ ਰਾਸ਼ਟਰੀ ਦਲ (ਮਰਦ)' ਦੀ ਸਥਾਪਨਾ ਕੀਤੀ ਹੈ। ਕਪਿਲ ਮੋਹਨ ਇਸ ਪਾਰਟੀ ਦੀ ਤਰਫੋਂ ਲਖਨਊ ਤੋਂ ਲੋਕ ਸਭਾ ਚੋਣ ਲੜ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਉਹ ਚੋਣਾਂ ਜਿੱਤ ਜਾਂਦਾ ਹੈ ਤਾਂ ਔਰਤਾਂ ਦੇ ਕਾਨੂੰਨਾਂ ਦੀ ਦੁਰਵਰਤੋਂ ਕਰ ਕੇ ਮਰਦਾਂ ਦੇ ਸ਼ੋਸ਼ਣ ਨੂੰ ਰੋਕਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਲਈ ‘ਮਰਦ ਸੁਰੱਖਿਆ ਬਿੱਲ’ ਲਿਆਂਦਾ ਜਾਵੇਗਾ।
ਇਸ ਦੇ ਨਾਲ ਹੀ ਉਨ੍ਹਾਂ ਨੇ ਘਰੇਲੂ ਵਿਵਾਦ ਹੋਣ ’ਤੇ ਮਰਦਾਂ ਦਾ ਪੱਖ ਸੁਣਨ ਲਈ ਮੈਨਸ ਪਾਵਰ ਲਾਈਨ ਬਣਾਉਣ, ਦਾਜ ਸ਼ੋਸ਼ਣ ਸਮੇਤ ਮਹਿਲਾ ਕਾਨੂੰਨ ਦਾ ਦੁਰਵਰਤੋਂ ਕਰ ਕੇ ਸੱਸ-ਸੁਹਰਾ, ਦਿਓਰ, ਨਨਾਣ ਸਮੇਤ ਪਰਿਵਾਰ ਦੇ ਹੋਰ ਲੋਕਾਂ ਨੂੰ ਅਪਰਾਧੀ ਬਣਾਉਣ ਤੋਂ ਰੋਕਣ, ਗੁਜ਼ਾਰਾ ਭੱਤੇ ਦੇ ਨਾਂ ’ਤੇ ਹੋ ਰਹੇ ਮਰਦਾਂ ਦੇ ਆਰਥਿਕ ਸ਼ੋਸ਼ਣ ਨੂੰ ਰੋਕਣ, ਜੋੜੇ ਦੇ ਵਿਚਕਾਰ ਵਿਵਾਦ ਹੋਣ ’ਤੇ ਬੱਚਿਆਂ ਲਈ ਸਾਂਝਾ ਪਾਲਣ-ਪੋਸ਼ਣ ਕਾਨੂੰਨ ਬਣਾਉਣ, ਮਰਦ ਕਲਿਆਣ ਮੰਤਰਾਲਾ ਅਤੇ ਰਾਸ਼ਟਰੀ ਮਰਦ ਕਮਿਸ਼ਨ ਬਣਾਉਣ ਅਤੇ ਔਰਤਾਂ ਨਾਲ ਜੁੜਿਆ ਕੋਈ ਵੀ ਕਾਨੂੰਨ ਬਣਾਉਣ ਤੋਂ ਪਹਿਲਾਂ ਮਰਦਾਂ ’ਤੇ ਪੈਣ ਵਾਲੇ ਅਸਰ ਦਾ ਅਧਿਐਨ ਕਰਨ ਦਾ ਵੀ ਵਾਅਦਾ ਕੀਤਾ ਹੈ।
ਇਹ ਵੀ ਪੜ੍ਹੋ- ਚੱਲਦੇ ਵਿਆਹ 'ਚ ਤੇਜ਼ ਹਨ੍ਹੇਰੀ ਨੇ ਮਚਾਇਆ ਕਹਿਰ, ਪੁੱਟ ਸੁੱਟੇ ਟੈਂਟ, 9 ਮਹਿਮਾਨਾਂ ਨੂੰ ਪਹੁੰਚਾਇਆ ਹਸਪਤਾਲ
ਕਪਿਲ ਮੋਹਨ ਦਾ ਪਤਨੀ ਨਾਲ ਵਿਵਾਦ ਤੋਂ ਬਾਅਦ ਤਲਾਕ ਹੋਇਆ ਅਤੇ ਪਤਨੀ ਆਪਣੇ ਨਾਲ ਬੇਟੇ-ਬੇਟੀ ਨੂੰ ਲੈ ਕੇ ਚਲੀ ਗਈ। ਉਨ੍ਹਾਂ ਦੇ ਉੱਪਰ ਦਾਜ ਸ਼ੋਸ਼ਣ ਦਾ ਦੋਸ਼ ਲਗਾਇਆ ਗਿਆ। ਇਸ ਦੌਰਾਨ ਉਹ ਪੁਲਸ ਤੋਂ ਲੈ ਕੇ ਹਰ ਮੰਚ ’ਤੇ ਖੁਦ ਨੂੰ ਬੇਗੁਨਾਹ ਦੱਸਦੇ ਰਹੇ, ਪਰ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਬਾਅਦ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਦੇਸ਼ ਵਿਚ ਅਜਿਹੇ ਕਿੰਨੇ ਲੋਕ ਹੋਣਗੇ, ਜਿਨ੍ਹਾਂ ਦਾ ਦਰਜ ਕੋਈ ਸੁਣਨ ਵਾਲਾ ਨਹੀਂ। ਉਹ ਸਾਲ 2019 ਵਿਚ ਵੀ ਲੋਕ ਸਭਾ ਚੋਣਾਂ ਲੜੇ ਸਨ, ਹਾਲਾਂਕਿ ਓਦੋਂ ਉਨ੍ਹਾਂ ਨੂੰ ਸਿਰਫ 474 ਵੋਟਾਂ ਮਿਲੀਆਂ ਸਨ।
ਇਹ ਵੀ ਪੜ੍ਹੋ- ਰੋਡ ਸ਼ੋਅ 'ਚ ਹੁੱਲ੍ਹੜਬਾਜ਼ੀ ਕਰਨ ਵਾਲਿਆਂ 'ਤੇ ਪੁਲਸ ਦੀ ਸਖ਼ਤ ਕਾਰਵਾਈ, ਚਲਾਨ ਕੱਟ ਕੇ SSP ਨੂੰ ਭੇਜੀ ਲਿਸਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e