ਵਿਆਹੁਤਾ ਰਿਸ਼ਤੇ ਨੂੰ ਨਕਾਰਨਾ, ਬੱਚਿਆਂ ਦੀ ਜ਼ਿੰਮੇਵਾਰੀ ਲੈਣ ਤੋਂ ਨਾਂਹ ਕਰਨਾ ਮਾਨਸਿਕ ਅੱਤਿਆਚਾਰ : ਹਾਈ ਕੋਰਟ
Saturday, Apr 27, 2024 - 12:45 PM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਕਿਹਾ ਹੈ ਕਿ ਵਿਆਹੁਤਾ ਰਿਸ਼ਤੇ ਨੂੰ ਅਸਵੀਕਾਰ ਕਰਨਾ ਅਤੇ ਬੇਕਸੂਰ ਪੀੜਤ ਬੱਚਿਆਂ ਦੀ ਜ਼ਿੰਮੇਵਾਰੀ ਲੈਣ ਤੋਂ ਨਾਂਹ ਕਰਨਾ ਸਭ ਤੋਂ ਗੰਭੀਰ ਤਰ੍ਹਾਂ ਦਾ ਮਾਨਸਿਕ ਅੱਤਿਆਚਾਰ ਹੈ। ਅਦਾਲਤ ਨੇ ਆਪਣੀ ਵੱਖ ਰਹਿ ਰਹੀ ਪਤਨੀ ਨਾਲ ਅੱਤਿਆਚਾਰ ਦੇ ਆਧਾਰ ’ਤੇ ਤਲਾਕ ਦੀ ਮੰਗ ਸਬੰਧੀ ਇਕ ਪਤੀ ਦੀ ਅਪੀਲ ਨੂੰ ਖਾਰਜ ਕਰਦੇ ਹੋਏ ਇਹ ਟਿੱਪਣੀ ਕੀਤੀ ਅਤੇ ਕਿਹਾ ਕਿ ਅੱਤਿਆਚਾਰ ਦੀ ਸ਼ਿਕਾਰ ਔਰਤ ਹੋਈ ਹੈ, ਮਰਦ ਨਹੀਂ।
ਅਦਾਲਤ ਨੇ ਕਿਹਾ ਕਿ ਜੀਵਨਸਾਥੀ ’ਤੇ ਲਗਾਏ ਗਏ ਵਿਸ਼ਵਾਸਘਾਤ ਦੇ ਨਿੰਦਣਯੋਗ ਤੇ ਬੇਬੁਨਿਆਦ ਦੋਸ਼ ਅਤੇ ਇਥੋਂ ਤੱਕ ਕਿ ਬੱਚਿਆਂ ਨੂੰ ਵੀ ਨਾ ਬਖਸ਼ਣਾ ਅਪਮਾਨ ਅਤੇ ਅੱਤਿਆਚਾਰ ਦੇ ਸਭ ਤੋਂ ਭੈੜੇ ਰੂਪ ਹਨ, ਜੋ ਕਿ ਵਿਅਕਤੀ ਦੇ ਤਲਾਕ ਨੂੰ ਨਾ ਮਨਜ਼ੂਰ ਕਰਨ ਲਈ ਕਾਫੀ ਹਨ। ਜਸਟਿਸ ਸੁਰੇਸ਼ ਕੁਮਾਰ ਕੈਤ ਅਤੇ ਜਸਟਿਸ ਨੀਨਾ ਕ੍ਰਿਸ਼ਨ ਬਾਂਸਲ ਦੇ ਬੈਂਚ ਨੇ ਕਿਹਾ ਕਿ ਤਲਾਕ ਦੀ ਪਟੀਸ਼ਨ ਨੂੰ ਰੱਦ ਕਰਨ ਵਾਲੀ ਪਰਿਵਾਰਕ ਅਦਾਲਤ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੇ ਵਿਅਕਤੀ ਦੀ ਅਪੀਲ ਵਿਚ ਕੋਈ ਦਮ ਨਹੀਂ ਹੈ। ਬੈਂਚ ਨੇ ਕਿਹਾ ਕਿ ਪਤੀ ਪਤਨੀ ’ਤੇ ਲਗਾਏ ਗਏ ਦੋਸ਼ਾਂ ’ਚੋਂ ਇਕ ਨੂੰ ਵੀ ਸਾਬਤ ਨਹੀਂ ਕਰ ਸਕਿਆ ਹੈ ਅਤੇ ਉਸ ਨੇ ਖੁਦਕੁਸ਼ੀ ਕਰਨ ਦੀ ਧਮਕੀ ਦੇਣ ਅਤੇ ਅਪਰਾਧਿਕ ਮਾਮਲਿਆਂ ’ਚ ਫਸਾਉਣ ਦੇ ਅਸਪਸ਼ਟ ਦੋਸ਼ ਲਗਾਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8