ਕੋਰਟ ਕੰਪਲੈਕਸ ਦੀ ਪਾਰਕਿੰਗ ’ਚੋਂ ਪੁਲਸ ਕਰਮਚਾਰੀ ਨੂੰ ਧੱਕਾ ਦੇ ਕੇ ਹੱਥਕੜੀ ਸਮੇਤ ਭੱਜਿਆ ਚੋਰ

Saturday, May 18, 2024 - 02:58 PM (IST)

ਕੋਰਟ ਕੰਪਲੈਕਸ ਦੀ ਪਾਰਕਿੰਗ ’ਚੋਂ ਪੁਲਸ ਕਰਮਚਾਰੀ ਨੂੰ ਧੱਕਾ ਦੇ ਕੇ ਹੱਥਕੜੀ ਸਮੇਤ ਭੱਜਿਆ ਚੋਰ

ਜਲੰਧਰ (ਜ. ਬ.)–ਕੋਰਟ ਕੰਪਲੈਕਸ ਦੀ ਪਾਰਕਿੰਗ ਵਿਚੋਂ ਇਕ ਚੋਰ ਪੁਲਸ ਕਰਮਚਾਰੀ ਨੂੰ ਧੱਕਾ ਦੇ ਕੇ ਹੱਥਕੜੀ ਸਮੇਤ ਫਰਾਰ ਹੋ ਗਿਆ। ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਚੋਰ ਖ਼ਿਲਾਫ ਕੇਸ ਦਰਜ ਕਰ ਲਿਆ ਹੈ। ਚੌਂਕੀ ਫੋਕਲ ਪੁਆਇੰਟ ਦੇ ਏ. ਐੱਸ. ਆਈ. ਰਾਜਪਾਲ ਨੇ ਦੱਸਿਆ ਕਿ ਉਨ੍ਹਾਂ ਨੇ ਚੋਰੀ ਦੀ ਬਾਈਕ ਨਾਲ ਨਵਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਨਿਵਾਸੀ ਕਰਤਾਰਪੁਰ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮ ਪੇਸ਼ੇਵਰ ਚੋਰ ਸੀ, ਜਿਸ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਸੀ। ਮੁਲਜ਼ਮ ਨੂੰ ਲੈ ਕੇ ਉਹ ਸਿਪਾਹੀ ਬਿਕਰਮਜੀਤ ਸਿੰਘ ਨਾਲ ਉਸ ਨੂੰ ਕੋਰਟ ਵਿਚ ਪੇਸ਼ ਕਰਨ ਲਈ ਆਪਣੇ ਨਿੱਜੀ ਵਾਹਨ ’ਤੇ ਗਿਆ ਸੀ।

ਕੋਰਟ ਵਿਚ ਪੇਸ਼ ਕਰਕੇ ਉਹ ਮੁਲਜ਼ਮ ਨੂੰ ਲੈ ਕੇ ਬਾਹਰ ਪਾਰਕਿੰਗ ਵਿਚ ਆ ਗਏ ਅਤੇ ਜਿਵੇਂ ਹੀ ਆਪਣੀ ਬਾਈਕ ਵੱਲ ਜਾਣ ਲੱਗੇ ਤਾਂ ਨਵਪ੍ਰੀਤ ਸਿੰਘ ਸਿਪਾਹੀ ਬਿਕਰਮਜੀਤ ਸਿੰਘ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਿਆ ਅਤੇ ਹੱਥਕੜੀ ਵੀ ਆਪਣੇ ਨਾਲ ਲੈ ਗਿਆ। ਪੁਲਸ ਨੇ ਮੁਲਜ਼ਮ ਦਾ ਪਿੱਛਾ ਵੀ ਕੀਤਾ ਪਰ ਉਸਦਾ ਕੋਈ ਸੁਰਾਗ ਨਹੀਂ ਲੱਗਾ ਅਤੇ ਉਹ ਗਾਇਬ ਹੋ ਗਿਆ। ਓਧਰ ਏ. ਐੱਸ. ਆਈ. ਰਾਜਪਾਲ ਸਿੰਘ ਨੇ ਕਿਹਾ ਕਿ ਮੁਲਜ਼ਮ ਨਵਪ੍ਰੀਤ ਸਿੰਘ ਦੀ ਭਾਲ ਵਿਚ ਉਨ੍ਹਾਂ 2 ਥਾਵਾਂ ’ਤੇ ਰੇਡ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਜਲਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ-ਪੰਜਾਬ 'ਚ ਮੌਸਮ ਵਿਭਾਗ ਵੱਲੋਂ 'ਲੂ' ਦਾ ਆਰੇਂਜ ਤੇ ਯੈਲੋ ਅਲਰਟ ਜਾਰੀ, ਜਾਣੋ ਅਗਲੇ ਦਿਨਾਂ ਦੀ ਤਾਜ਼ਾ ਅਪਡੇਟ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News