ਕਸਰਤ ਦੌਰਾਨ ਪੀਂਦੇ ਹੋ ਸੋਫਟ ਡਰਿੰਕ ਤਾਂ ਲੱਗ ਸਕਦੀਆਂ ਨੇ ਬੀਮਾਰੀਆਂ

Sunday, Jan 27, 2019 - 02:41 PM (IST)

ਕਸਰਤ ਦੌਰਾਨ ਪੀਂਦੇ ਹੋ ਸੋਫਟ ਡਰਿੰਕ ਤਾਂ ਲੱਗ ਸਕਦੀਆਂ ਨੇ ਬੀਮਾਰੀਆਂ

ਵਾਸ਼ਿੰਗਟਨ, (ਏਜੰਸੀ)— ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਕਸਰਤ ਦੌਰਾਨ ਪਾਣੀ ਦੀ ਥਾਂ ਸੋਡਾ ਜਾਂ ਸੋਫਟ ਡਰਿੰਕ ਪੀਣ ਲੱਗ ਜਾਂਦੇ ਹਨ। ਅਮਰੀਕੀ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਸਰਤ ਦੌਰਾਨ ਸੋਫਟ ਡਰਿੰਕ ਲੈਣਾ ਸਾਡੇ ਸਰੀਰ ਲਈ ਖਤਰਨਾਕ ਹੁੰਦਾ ਹੈ। ਹਾਲ ਹੀ 'ਚ ਹੋਈ ਰਿਸਰਚ 'ਚ ਪਤਾ ਲੱਗਾ ਹੈ ਕਿ ਇਸ ਕਾਰਨ ਕਿਡਨੀਆਂ ਖਰਾਬ ਹੋਣ ਦਾ ਖਤਰਾ ਵਧ ਜਾਂਦਾ ਹੈ।
ਇਹ ਖੋਜ ਅਮਰੀਕੀ 'ਜਨਰਲ ਆਫ ਸਾਈਕੋਲਾਜੀ ਰੈਗੂਲੇਟਰੀ' 'ਚ ਛਪੀ ਹੈ। ਇਸ 'ਚ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਕਸਰਤ ਦੌਰਾਨ ਜਾਂ ਇਸ ਦੇ ਤੁਰੰਤ ਬਾਅਦ ਕਾਰਬੋਨੇਟਡ ਡਰਿੰਕਸ ਲੈਂਦੇ ਹੋ ਤਾਂ ਇਹ ਤੁਹਾਡੀਆਂ ਕਿਡਨੀਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ। 
ਇਸ ਤੋਂ ਇਲਾਵਾ ਇਸ ਨਾਲ ਭਾਰ ਵੀ ਵਧਦਾ ਹੈ। ਤਕਰੀਬਨ 600 ਮਿਲੀਲੀਟਰ ਸੋਡੇ 'ਚ 240 ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਇਕ ਕੇਨ ਕੋਲਡ ਡਰਿੰਕ ਜਾਂ ਸੋਫਟ ਡਰਿੰਕ ਪੀਂਦੇ ਹੋ ਤਾਂ ਸਾਲ ਭਰ 'ਚ ਤੁਹਾਡਾ ਭਾਰ 6 ਕਿਲੋ ਤਕ ਵਧ ਸਕਦਾ ਹੈ। ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਇਸ ਕਾਰਨ ਤੁਹਾਨੂੰ ਹੋਰ ਕਈ ਬੀਮਾਰੀਆਂ ਹੋ ਸਕਦੀਆਂ ਹਨ।
ਕਈ ਵਾਰ ਇਸ ਕਾਰਨ ਸਰੀਰ 'ਚ ਯੂਰਿਕ ਐਸਿਡ ਜਮਾਂ ਹੋ ਜਾਂਦਾ ਹੈ। ਇਸ ਨਾਲ ਜੋੜਾਂ ਦੀਆਂ ਦਰਦਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਇਹ ਤੁਹਾਡੇ ਦੰਦਾਂ ਨੂੰ ਵੀ ਨੁਕਸਾਨ ਪਹੁੰਚਾਉਦਾ ਹੈ।


Related News