ਮੁਲਾਜ਼ਮਾਂ ਦੀਆਂ ਵੱਧ ਗਈਆਂ ਤਨਖ਼ਾਹਾਂ! ਲੱਗ ਗਈਆਂ ਮੌਜਾਂ, ਪ੍ਰਸ਼ਾਸਨ ਨੇ ਜਾਰੀ ਕੀਤੀ ਨੋਟੀਫਿਕੇਸ਼ਨ

Thursday, Dec 18, 2025 - 11:09 AM (IST)

ਮੁਲਾਜ਼ਮਾਂ ਦੀਆਂ ਵੱਧ ਗਈਆਂ ਤਨਖ਼ਾਹਾਂ! ਲੱਗ ਗਈਆਂ ਮੌਜਾਂ, ਪ੍ਰਸ਼ਾਸਨ ਨੇ ਜਾਰੀ ਕੀਤੀ ਨੋਟੀਫਿਕੇਸ਼ਨ

ਚੰਡੀਗੜ੍ਹ (ਮਨਪ੍ਰੀਤ) : ਚੰਡੀਗੜ੍ਹ ਪ੍ਰਸ਼ਾਸਨ ਦੇ ਲੇਬਰ ਬਿਊਰੋ ਨੇ ਮਹਿੰਗਾਈ ਦੇ ਮੱਦੇਨਜ਼ਰ ਉਦਯੋਗਿਕ ਕਾਮਿਆਂ ਅਤੇ ਹੋਰ ਮੁਲਾਜ਼ਮਾਂ ਲਈ ਘੱਟੋ-ਘੱਟ ਉਜਰਤਾਂ ਦਰਾਂ 'ਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਲੇਬਰ ਕਮਿਸ਼ਨਰ ਵਲੋਂ ਜਾਰੀ ਤਾਜ਼ਾ ਨੋਟੀਫਿਕੇਸ਼ਨ ਅਨੁਸਾਰ ਨਵੀਆਂ ਦਰਾਂ 1 ਅਕਤੂਬਰ 2025 ਤੋਂ ਲੈ ਕੇ 31 ਮਾਰਚ 2026 ਤੱਕ ਲਾਗੂ ਰਹਿਣਗੀਆਂ। ਇਸ ਫ਼ੈਸਲੇ ਨਾਲ ਸ਼ਹਿਰ ਦੇ ਹਜ਼ਾਰਾਂ ਕਾਮਿਆਂ ਨੂੰ ਸਿੱਧਾ ਲਾਭ ਮਿਲੇਗਾ, ਜਿਨ੍ਹਾਂ ਦੀ ਮਾਸਿਕ ਤਨਖ਼ਾਹ ਵਿੱਚ 168 ਰੁਪਏ ਦਾ ਵਾਧਾ ਕੀਤਾ ਗਿਆ ਹੈ। ਲੇਬਰ ਬਿਊਰੋ ਰਾਹੀਂ ਜਾਰੀ ਅੰਕੜਿਆਂ ਮੁਤਾਬਕ ਸਤੰਬਰ 2025 ਨੂੰ ਖ਼ਤਮ ਹੋਈ ਛਿਮਾਹੀ ਲਈ 'ਕਾਸਟ ਆਫ ਲਿਵਿੰਗ ਇੰਡੈਕਸ' 'ਚ ਵਾਧਾ ਦਰਜ ਕੀਤਾ ਗਿਆ ਹੈ। ਪਿਛਲੀ ਤਿਮਾਹੀ ਦੇ ਮੁਕਾਬਲੇ ਔਸਤਨ ਇੰਡੈਕਸ ਨੰਬਰ 2221 ਤੋਂ ਵੱਧ ਕੇ 2245 ਹੋ ਗਿਆ ਹੈ, ਜਿਸ ਨਾਲ ਇਸ ਵਿੱਚ 24 ਅੰਕਾਂ ਦਾ ਵਾਧਾ ਹੋਇਆ ਹੈ। ਘੱਟੋ-ਘੱਟ ਉਜਰਤ ਕਾਨੂੰਨ ਦੇ ਤਹਿਤ ਪ੍ਰਤੀ ਅੰਕ 7 ਰੁਪਏ ਦੇ ਹਿਸਾਬ ਨਾਲ ਇਹ ਵਾਧਾ ਤੈਅ ਕੀਤਾ ਗਿਆ ਹੈ। ਨਵੀਆਂ ਦਰਾਂ ਮੁਤਾਬਕ ਹੁਣ ਗੈਰ-ਹੁਨਰਮੰਦ ਕਾਮਿਆਂ ਦੀ ਮਾਸਿਕ ਤਨਖ਼ਾਹ 14,394 ਰੁਪਏ ਤੋਂ ਵਧ ਕੇ 14,562 ਰੁਪਏ ਅਤੇ ਰੋਜ਼ਾਨਾ ਉਜਰਤ 560 ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਅਗਲੇ 2 ਦਿਨ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਪੰਜਾਬ ਲਈ ਚਿਤਾਵਨੀ ਜਾਰੀ

ਅਰਧ-ਹੁਨਰਮੰਦ-2 ਲਈ ਮਾਸਿਕ ਉਜਰਤ ਹੁਣ 14,712 ਅਤੇ ਰੋਜ਼ਾਨਾ ਉਜਰਤ 566 ਹੋਵੇਗੀ। ਅਰਧ-ਹੁਨਰਮੰਦ-1 ਸ਼੍ਰੇਣੀ ਲਈ ਮਾਸਿਕ ਉਜਰਤ 14,812 ਅਤੇ ਰੋਜ਼ਾਨਾ ਉਜਰਤ 570 ਨਿਰਧਾਰਤ ਕੀਤੀ ਗਈ ਹੈ। ਹੁਨਰਮੰਦ ਕਾਮਿਆਂ ਨੂੰ ਵੀ ਰਾਹਤ ਦਿੱਤੀ ਗਈ ਹੈ। ਹੁਨਰਮੰਦ-2 ਕਾਮਿਆਂ ਲਈ ਮਾਸਿਕ ਉਜਰਤ 15,012 ਅਤੇ ਰੋਜ਼ਾਨਾ 577 ਹੋਵੇਗੀ। ਹੁਨਰਮੰਦ-1 ਕਾਮਿਆਂ ਲਈ, ਇਹ ਦਰ ਵਧਾ ਕੇ 15,237 ਪ੍ਰਤੀ ਮਹੀਨਾ ਅਤੇ 586 ਪ੍ਰਤੀ ਦਿਨ ਕਰ ਦਿੱਤੀ ਗਈ ਹੈ। ਉੱਚ ਹੁਨਰਮੰਦ ਕਾਮਿਆਂ ਨੂੰ ਹੁਣ 15,637 ਪ੍ਰਤੀ ਮਹੀਨਾ ਅਤੇ 601 ਪ੍ਰਤੀ ਦਿਨ ਮਿਲਣਗੇ। ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਲਈ ਵੀ ਵੱਖਰੇ ਤੌਰ 'ਤੇ ਨਵੀਆਂ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ, ਜਿਸ 'ਚ ਖਾਣੇ ਅਤੇ ਰਹਿਣ ਦੀ ਸਹੂਲਤ ਦੇ ਹਿਸਾਬ ਨਾਲ ਤਨਖ਼ਾਹ ਤੈਅ ਕੀਤੀ ਗਈ ਹੈ। ਨੋਟੀਫਿਕੇਸ਼ਨ ਅਨੁਸਾਰ ਭੋਜਨ ਅਤੇ ਰਿਹਾਇਸ਼ ਤੋਂ ਬਿਨਾਂ ਗੈਰ-ਕੁਸ਼ਲ ਕਾਮਿਆਂ ਨੂੰ 14,562 ਪ੍ਰਤੀ ਮਹੀਨਾ, ਜਦੋਂ ਕਿ ਅਰਧ-ਕੁਸ਼ਲ ਸ਼੍ਰੇਣੀ-2 ਕਾਮਿਆਂ ਨੂੰ 14,712 ਪ੍ਰਤੀ ਮਹੀਨਾ, ਅਤੇ ਅਰਧ-ਕੁਸ਼ਲ ਸ਼੍ਰੇਣੀ-1 ਕਾਮਿਆਂ ਨੂੰ 14,812 ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਸਰਦੀ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਲਈ ਵੱਡਾ ਐਲਾਨ, ਲਿਆ ਗਿਆ ਇਹ ਫ਼ੈਸਲਾ

ਹੁਨਰਮੰਦ ਸ਼੍ਰੇਣੀ-2 ਕਾਮਿਆਂ ਲਈ ਦਰਾਂ 15,012 ਪ੍ਰਤੀ ਮਹੀਨਾ, ਹੁਨਰਮੰਦ ਸ਼੍ਰੇਣੀ-1 ਕਾਮਿਆਂ ਨੂੰ 15,237 ਪ੍ਰਤੀ ਮਹੀਨਾ, ਅਤੇ ਉੱਚ ਹੁਨਰਮੰਦ ਕਾਮਿਆਂ ਨੂੰ 15,637 ਪ੍ਰਤੀ ਮਹੀਨਾ ਹਨ। ਜੇਕਰ ਭੋਜਨ ਅਤੇ ਰਿਹਾਇਸ਼ ਉਪਲੱਬਧ ਹੈ ਤਾਂ ਤਨਖਾਹ ਦਰਾਂ ਗੈਰ-ਹੁਨਰਮੰਦ ਕਰਮਚਾਰੀਆਂ ਨੂੰ 12,742 ਰੁਪਏ, ਅਰਧ-ਹੁਨਰਮੰਦ-2 ਨੂੰ 12,873 ਰੁਪਏ, ਅਰਧ-ਹੁਨਰਮੰਦ-1 ਨੂੰ 12,960 ਰੁਪਏ, ਹੁਨਰਮੰਦ-2 ਨੂੰ 13,135 ਰੁਪਏ, ਹੁਨਰਮੰਦ-1 ਨੂੰ 13,332 ਰੁਪਏ ਅਤੇ ਉੱਚ ਹੁਨਰਮੰਦ ਕਰਮਚਾਰੀਆਂ ਨੂੰ 13,682 ਰੁਪਏ ਮਹੀਨਾਵਾਰ ਤਨਖ਼ਾਹ ਮਿਲੇਗੀ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਇਹ ਵਾਧਾ ਹਰ 6 ਮਹੀਨੇ ਬਾਅਦ ਮਹਿੰਗਾਈ ਸੂਚਕ ਅੰਕ ਦੇ ਆਧਾਰ 'ਤੇ ਕੀਤਾ ਜਾਂਦਾ ਹੈ ਤਾਂ ਜੋ ਮੁਲਾਜ਼ਮਾਂ ਨੂੰ ਵੱਧ ਰਹੀ ਮਹਿੰਗਾਈ ਤੋਂ ਕੁੱਝ ਰਾਹਤ ਮਿਲ ਸਕੇ। ਸਟਾਫ਼ ਕੈਟਾਗਰੀ (ਕਲੈਰੀਕਲ ਆਦਿ) ਲਈ ਵੀ ਤਨਖ਼ਾਹਾਂ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਤਹਿਤ ਕਲਾਸ-3: ਸਟਾਫ਼ ਦੀ ਤਨਖਾਹ ਹੁਣ 14,837, ਕਲਾਸ-2: 14,987, ਕਲਾਸ-1: 15,347 ਰੁਪਏ ਹੋਵੇਗੀ। ਜਦਕਿ ਹੋਟਲਾਂ, ਰੈਸਟੋਰੈਂਟਾਂ ਅਤੇ ਢਾਬਿਆਂ ਵਿੱਚ ਕੰਮ ਕਰਨ ਵਾਲੇ ਕਾਮਿਆਂ ਲਈ ਸਟਾਫ਼ ਕੈਟਾਗਰੀ ਕਲਾਸ-3: ਦੀ ਤਨਖ਼ਾਹ ਬਿਨਾਂ ਭੋਜਨ ਤੇ ਰਿਹਾਇਸ਼ 14,837, ਕਲਾਸ-2: 14,987, ਕਲਾਸ-1: 15,347 ਰੁਪਏ ਹੋਵੇਗੀ। ਭੋਜਨ ਰਿਹਾਇਸ਼ ਤੋਂ ਬਿਨਾਂ ਇਹ ਤਨਖ਼ਾਹ ਕ੍ਰਮਵਾਰ 12,982, 13,114, ਅਤੇ 13,429 ਰੁਪਏ ਕੀਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News