ਪੰਜਾਬ ਦੇ ਇਸ ਵੱਡੇ ਸ਼ਹਿਰ ਦੀ ਹੋ ਗਈ ਨਵੀਂ ਹੱਦਬੰਦੀ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Friday, Dec 19, 2025 - 06:34 PM (IST)
ਬੁਢਲਾਡਾ (ਬਾਂਸਲ) : ਪੰਜਾਬ ਸਰਕਾਰ ਨੇ ਬੁਢਲਾਡਾ ਸ਼ਹਿਰ ਦੀ ਨਵੀਂ ਹਦਬੰਦੀ ਸਬੰਧੀ ਅਰਧ ਸੂਚਨਾ ਜਾਰੀ ਕਰਦਿਆਂ 7 ਦਿਨਾਂ ਦੇ ਅੰਦਰ-ਅੰਦਰ ਆਮ ਲੋਕਾਂ ਤੋਂ ਇਤਰਾਜ ਅਤੇ ਸੁਝਾਅ ਮੰਗੇ ਹਨ। ਨੋਟੀਫਿਕੇਸ਼ਨ 'ਚ ਸ਼ਹਿਰ ਨੂੰ 19 ਵਾਰਡਾਂ 'ਚ ਵੰਡਿਆ ਗਿਆ ਹੈ। ਜਿੱਥੇ 13 ਵਾਰਡਾਂ ਨੂੰ ਰਾਖਵੇਂ ਵਿਚ ਰੱਖਿਆ ਗਿਆ ਹੈ। ਉਥੇ ਅਰਧ ਸੂਚਨਾ 'ਚ ਵਾਰਡਾਂ 'ਚ ਕਾਫੀ ਭੰਨ ਤੋੜ ਕੀਤੀ ਗਈ ਹੈ ਜਿਸ ਕਾਰਨ ਸਿਆਸੀ ਹਲਕਿਆਂ ਵਿਚ ਸਰਕਾਰ ਖਿਲਾਫ ਰੋਸ ਵੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਮੌਜੂਦਾਂ ਵਾਰਡਾਂ ਦੀ ਸਥਿਤੀ ਅਤੇ ਹਦਬੰਦੀ ਨੂੰ ਸਿਆਸੀ ਹਿੱਤਾਂ ਲਈ ਸਰਕਾਰ ਦੇ ਇਸ਼ਾਰੇ 'ਤੇ ਨਵੀਂ ਹਦਬੰਦੀ ਕਰਕੇ ਨਵੇਂ ਵਾਰਡ ਬਨਾਉਣ ਨਾਲ ਹਜ਼ਾਰਾਂ ਲੋਕਾਂ ਦੇ ਵੋਟਰ ਕਾਰਡ, ਆਧਾਰ ਕਾਰਡ ਅਤੇ ਸਰਕਾਰੀ ਅਦਾਰਿਆਂ 'ਚ ਦਿੱਤੇ ਗਏ ਪਤੇ ਨੂੰ ਫਿਰ ਤੋਂ ਤਬਦੀਲ ਕਰਵਾਉਣਾ ਪਵੇਗਾ। ਇਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਸੰਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਸਰਕਲ ਦੇ ਪ੍ਰਧਾਨ ਕਰਮਜੀਤ ਸਿੰਘ ਮਾਘੀ ਨੇ ਕਿਹਾ ਕਿ ਅਰਧ ਸੂਚਨਾ ਦੇ ਖ਼ਿਲਾਫ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ 'ਚ ਜਨਹਿੱਤ ਪੁਟੀਸ਼ਨ ਦਾਇਰ ਕਰਨਗੇ ਕਿ ਸਥਾਨਕ ਸਰਕਾਰ ਵਿਭਾਗ ਦੇ ਚੋਣ ਅਮਲੇ ਵੱਲੋਂ ਦੇਸ਼ ਵਿਚ ਹੋਣ ਵਾਲੀ ਜਨਗਣਨਾ ਤੋਂ ਪਹਿਲਾਂ ਵਾਰਡਾਂ ਦੀ ਕੀਤੀ ਗਈ ਹਦਬੰਦੀ ਨਿਯਮਾਂ ਦੇ ਉਲਟ ਹੈ।
ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਸੁਪਰੀਮ ਕੋਰਟ ਦਾ ਅਹਿਮ ਫ਼ੈਸਲਾ
ਉਨ੍ਹਾਂ ਕਿਹਾ ਕਿ ਇਸ ਹਦਬੰਦੀ ਵਿਚ ਦੂਸਰੇ ਵਾਰਡਾਂ ਦੇ ਬਲਾਕਾਂ ਨੂੰ ਦੂਰ ਦੁਰਾਡੇ ਵਾਰਡਾਂ 'ਚ ਸ਼ਾਮਲ ਕਰਕੇ ਜਨਰਲ ਵਾਰਡਾਂ ਨੂੰ ਰਾਖਵੇਂ ਵਾਰਡ ਕੀਤੇ ਗਏ ਹਨ। ਜਦੋਂਕਿ ਰਾਖਵੇਂ ਕੀਤੇ ਵਾਰਡਾਂ ਨਾਲ ਉਪਰੋਕਤ ਸ਼ਾਮਲ ਕੀਤੇ ਮੁਹੱਲਿਆਂ ਦਾ ਵਾਰਡ ਨਾਲ ਕੋਈ ਸੰਬੰਧ ਨਹੀਂ ਹੈ। ਸਿਰਫ ਰਾਖਵਾਂਕਰਨ ਦਿਖਾਉਣ ਲਈ ਜਨਰਲ ਵਾਰਡਾਂ ਵਿਚ ਹੋਰ ਵਾਰਡਾਂ ਦੇ ਅਨੁਸੂਚਿਤ ਜਾਤੀ ਅਤੇ ਹੋਰ ਲੋਕਾਂ ਨੂੰ ਸ਼ਾਮਲ ਕਰਕੇ ਕੀਤਾ ਗਿਆ ਹੈ ਜੋ ਨਿਯਮਾਂ ਅਨੁਸਾਰ ਗਲਤ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਿੱਖਿਆ ਵਿਭਾਗ ਨੇ ਸਕੂਲਾਂ ਲਈ ਜਾਰੀ ਕੀਤਾ ਨਵਾਂ ਫ਼ਰਮਾਨ, ਹੁਣ ਨਹੀਂ ਚੱਲੇਗਾ ਕੋਈ ਬਹਾਨਾ
ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤਰਜੀਤ ਸਿੰਘ ਚਹਿਲ ਨੇ ਸਰਕਾਰ ਵੱਲੋਂ ਜਾਰੀ ਕੀਤੀ ਗਈ ਵਾਰਡਬੰਦੀ ਸੰਬੰਧੀ ਜਾਰੀ ਕੀਤੀ ਗਈ ਅਰਧਸੂਚਨਾ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਸਿਰਫ ਹਾਕਮਧਿਰ ਨੂੰ ਖੁਸ਼ ਕਰਨ ਲਈ ਨਗਰ ਕੌਂਸਲ ਅਧਿਕਾਰੀਆਂ ਨੇ ਬਰੇਟਾ ਨਗਰ ਕੌਂਸਲ ਵਿਚ ਬੈਠ ਕੇ ਖਾਖਾ ਤਿਆਰ ਕੀਤਾ ਗਿਆ ਹੈ। ਜ਼ਮੀਨੀ ਪੱਧਰ 'ਤੇ ਹਕੀਕਤ ਕੋਹਾਂ ਦੂਰ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂ ਪੁਨੀਤ ਗੋਇਲ ਨੇ ਨਵੀਂ ਹੱਦਬੰਦੀ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਅਰਧ ਸੂਚਨਾ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ, ਜੋ ਜ਼ਮੀਨੀ ਪੱਧਰ ਤੋਂ ਕਾਫੀ ਅਲੱਗ ਹੈ।
ਇਹ ਵੀ ਪੜ੍ਹੋ : ਲੁਧਿਆਣਾ ਦੇ ਹੋਟਲ 'ਚ ਛਾਪਾ ਮਾਰਨ ਗਈ ਪੁਲਸ ਦੇ ਉਡੇ ਹੋਸ਼, ਸਕੂਲ ਦੇ ਮੁੰਡੇ-ਕੁੜੀਆਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
