ਨੇਪਾਲ ''ਚ ਬਾਲ ਯੌਨ ਸ਼ੋਸ਼ਣ ਦੇ ਦੋਸ਼ ''ਚ ਕੈਨੇਡਾ ਦਾ ਨਾਗਰਿਕ ਗ੍ਰਿਫਤਾਰ

Monday, Apr 09, 2018 - 04:47 PM (IST)

ਕਾਠਮੰਡੂ/ਓਟਾਵਾ— ਨੇਪਾਲ ਵਿਚ ਗੈਰ-ਸਰਕਾਰੀ ਸੰਗਠਨ ਚਲਾ ਰਹੇ ਕੈਨੇਡਾ ਦੇ 60 ਸਾਲਾ ਨਾਗਰਿਕ ਨੂੰ ਮਨੁੱਖੀ ਸਹਾਇਤਾ ਦੀ ਆੜ 'ਚ ਬੱਚਿਆਂ ਦਾ ਯੌਨ ਸ਼ੋਸ਼ਣ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਕਤ ਵਿਅਕਤੀ ਦਾ ਨਾਂ ਪੀਟਰ ਡਲਗਲਿਸ਼ ਹੈ ਅਤੇ ਉਸ ਨੂੰ ਨੇਪਾਲ ਪੁਲਸ ਅਤੇ ਕੇਂਦਰੀ ਜਾਂਚ ਬਿਊਰੋ ਵਲੋਂ ਕਾਠਮੰਡੂ ਤੋਂ ਕਰੀਬ 60 ਕਿਲੋਮੀਟਰ ਉੱਤਰ-ਪੂਰਬ ਵਿਚ ਕਾਵਰੇ ਜ਼ਿਲੇ ਤੋਂ ਗ੍ਰਿਫਤਾਰ ਕੀਤਾ ਗਿਆ।
ਪੁਲਸ ਮੁਤਾਬਕ ਡਲਗਲਿਸ਼ ਦੇ ਕਮਰੇ 'ਚੋਂ 12 ਅਤੇ 14 ਸਾਲ ਦੇ ਦੋ ਮੁੰਡਿਆਂ ਨੂੰ ਬਚਾਇਆ ਗਿਆ। ਜਾਂਚ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਇਸ ਮਾਮਲੇ ਵਿਚ ਹੋਰ ਵੀ ਪੀੜਤ ਵੀ ਹੋ ਸਕਦੇ ਹਨ। ਡਲਗਲਿਸ਼ ਸਾਲ 2015 ਤੋਂ ਨੇਪਾਲ ਵਿਚ 'ਹਿਮਾਲਿਅਨ ਕਮਿਊਨਿਟੀ ਫਾਊਂਡੇਸ਼ਨ' ਨਾਮੀ ਗੈਰ-ਸਰਕਾਰੀ ਸੰਗਠਨ ਚਲਾ ਰਿਹਾ ਸੀ। ਇੱਥੋਂ ਦੀ ਕੇਂਦਰੀ ਜਾਂਚ ਬਿਊਰੋ ਨੇ ਕਿਹਾ, ''ਅਸੀਂ ਪਿਛਲੇ ਦੋ ਹਫਤਿਆਂ ਤੋਂ ਡਲਗਲਿਸ਼ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੇ ਸੀ।'' ਅਧਿਕਾਰੀਆਂ ਨੇ ਸਾਲ 2016 ਤੋਂ ਬਾਲ ਯੌਨ ਸ਼ੋਸ਼ਣ ਦੇ ਦੋਸ਼ 'ਚ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। 


Related News