84 ਸਾਲ ਦੀ ਉਮਰ 'ਚ ਵੀ ਨਹੀਂ ਰੁਕੇ ਕਦਮ, ਬਣੇ ਸਭ ਤੋਂ ਬਜ਼ੁਰਗ ਅੰਟਾਰਕਟਿਕ ਦੌੜਾਕ

Monday, Dec 16, 2019 - 11:52 AM (IST)

84 ਸਾਲ ਦੀ ਉਮਰ 'ਚ ਵੀ ਨਹੀਂ ਰੁਕੇ ਕਦਮ, ਬਣੇ ਸਭ ਤੋਂ ਬਜ਼ੁਰਗ ਅੰਟਾਰਕਟਿਕ ਦੌੜਾਕ

ਟੋਰਾਂਟੋ (ਬਿਊਰੋ): ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹਿੰਮਤੀ ਮਨੁੱਖ ਦੂਜਿਆਂ ਲਈ ਮਿਸਾਲ ਕਾਇਮ ਕਰ ਜਾਂਦੇ ਹਨ। ਉਮਰ ਦੇ ਵੱਧਦੇ ਪੜਾਅ ਵਿਚ ਵੀ ਹਿੰਮਤ ਦੀ ਅਜਿਹੀ ਮਿਸਾਲ 84 ਸਾਲਾ ਬਜ਼ੁਰਗ ਨੇ ਪੇਸ਼ ਕੀਤੀ ਹੈ।  ਕੈਨੇਡਾ ਦੇ ਅਲਬਰਟਾ ਸੂਬੇ ਦੀ ਰਾਜਧਾਨੀ ਐਡਮੋਂਟਨ ਦੇ ਰਹਿਣ ਵਾਲੇ 84 ਸਾਲ ਦੇ ਰਾਏ ਸਵੇਨਿੰਗਸੇਨ ਅੰਟਾਰਕਟਿਕ ਆਈਸ ਮੈਰਾਥਨ ਵਿਚ ਹਿੱਸਾ ਲੈਣ ਵਾਲ ਸਭ ਤੋਂ ਬਜ਼ੁਰਗ ਦੌੜਾਕ ਬਣ ਗਏ ਹਨ। ਸ਼ੁੱਕਰਵਾਰ ਨੂੰ ਰਾਏ ਨੇ ਮੈਰਾਥਨ ਦੀ ਫਿਨਿਸ਼ ਲਾਈਨ ਪਾਰ ਕਰ ਕੇ ਇਹ ਉਪਬਲਧੀ ਹਾਸਲ ਕੀਤੀ। ਉਹਨਾਂ ਨੇ ਦੌੜ ਨੂੰ 11 ਘੰਟੇ, 41 ਮਿੰਟ ਅਤੇ 58 ਸੈਕੰਡ ਵਿਚ ਪੂਰਾ ਕੀਤਾ। 

ਅੰਟਾਰਕਟਿਕ ਆਈਸ ਮੈਰਾਥਨ ਦੇ ਨਿਦੇਸ਼ਕ ਰਿਚਰਡ ਡੋਨੋਵਨ ਨੇ ਰਾਏ ਦੀ ਤਰੀਫ ਕਰਦਿਆਂ ਕਿਹਾ,''ਇਹ ਬਹੁਤ ਸ਼ਾਨਦਾਰ ਹੈ, ਆਉਣ ਵਾਲੇ ਐਥਲੀਟਸ ਨੂੰ ਤੁਸੀਂ ਹਮੇਸ਼ਾ ਪ੍ਰੇਰਿਤ ਕਰਦੇ ਰਹੋਗੇ।'' ਰਾਏ ਨੇ ਸਭ ਤੋਂ ਪਹਿਲਾਂ 1964 ਵਿਚ ਕੈਲਗਰੀ ਮੈਰਾਥਨ ਵਿਚ ਹਿੱਸਾ ਲਿਆ ਸੀ। ਉਦੋਂ ਤੋਂ ਹੁਣ ਤੱਕ ਉਹ 5 ਮਹਾਦੀਪਾਂ ਦੀਆਂ 50 ਤੋਂ ਵੱਧ ਮੈਰਾਥਨ ਵਿਚ ਦੌੜ ਚੁੱਕੇ ਹਨ। ਉਹਨਾਂ ਦੀ ਸਭ ਤੋਂ ਤੇਜ਼ ਮੈਰਾਥਨ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੀ ਸੀ, ਜੋ ਉਹਨਾਂ ਨੇ 2 ਮਿੰਟ 38 ਸੈਕੰਡ ਵਿਚ ਪੂਰੀ ਕੀਤੀ ਸੀ।

 

ਇਸ ਸਾਲ ਦੀ ਅੰਟਾਰਕਟਿਕ ਆਈਸ ਮੈਰਾਥਾਨ ਵਿਚ 15 ਔਰਤਾਂ ਅਤੇ 41 ਪੁਰਸ਼ ਭਾਗੀਦਾਰ ਸ਼ਾਮਲ ਹੋਏ। ਸਾਰੇ ਭਾਗੀਦਾਰਾਂ ਨੂੰ ਨਿੱਜੀ ਜਹਾਜ਼ ਦੀ ਮਦਦ ਨਾਲ ਮੈਰਾਥਨ ਸਾਈਟ 'ਤੇ ਲਿਜਾਇਆ ਗਿਆ ਸੀ। ਅੰਟਾਰਕਟਿਕ ਮੈਰਾਥਾਨ ਵਿਚ ਬੋਸਟਨ ਦੇ ਵਿਲੀਅਮ ਹੈਫਰਟੀ ਨੇ ਪਹਿਲਾ ਸਥਾਨ ਹਾਸਲ ਕੀਤਾ। ਉਹਨਾਂ ਨੇ ਦੌੜ ਨੂੰ 3 ਘੰਟੇ, 34 ਮਿੰਟ ਅਤੇ 12 ਸੈਕੰਡ ਵਿਚ ਪੂਰਾ ਕੀਤਾ। ਦੂਜੇ ਸਥਾਨ 'ਤੇ ਚੈਕ ਰੀਪਬਲਿਕ ਦੇ ਲੇਂਕਾ ਫ੍ਰਾਈਕੋਵਾ ਰਹੇ। ਉਹਨਾਂ ਨੇ 4 ਘੰਟੇ, 40 ਮਿੰਟ ਅਤੇ 38 ਸੈਕੰਡ ਵਿਚ ਫਿਨਿਸ਼ ਲਾਈਨ ਪਾਰ ਕੀਤੀ। ਉੱਥੇ ਮਹਿਲਾ ਵਰਗ ਵਿਚ ਪਹਿਲਾ ਸਥਾਨ ਕੈਮਬ੍ਰਿਜ ਦੀ ਸੁਸਾਨ ਰੇਗਨ ਨੇ ਹਾਸਲ ਕੀਤਾ। 69 ਸਾਲ ਦੀ ਰੇਗਨ ਨੇ 7 ਘੰਟੇ, 38 ਮਿੰਟ ਅਤੇ 32 ਸੈਕੰਡ ਵਿਚ ਦੌੜ ਪੂਰੀ ਕੀਤੀ। ਰੇਗਨ ਬੋਸਟਨ ਮੈਰਾਥਨ ਨੂੰ 20 ਵਾਰ ਦੌੜ ਚੁੱਕੀ ਹੈ। ਉਹਨਾਂ ਦਾ ਸਭ ਤੋਂ ਬਿਹਤਰ ਪ੍ਰਦਰਸ਼ਨ 2008 ਵਿਚ 58 ਸਾਲ ਦੀ ਉਮਰ ਵਿਚ ਰਿਹਾ।

PunjabKesari

ਦੁਨੀਆ ਵਿਚ ਅੰਟਾਰਕਟਿਕ ਆਈਸ ਮੈਰਾਥਨ ਦੱਖਣਯੇਨ ਖੇਤਰ ਦੀ ਸਭ ਤੋਂ ਪ੍ਰਮੁੱਖ ਦੌੜ ਹੈ। ਇਹ ਧਰਤੀ ਦੇ  80 ਡਿਗਰੀ ਅਕਸ਼ਾਂਸ਼ 'ਤੇ ਮਾਈਨਸ 20 ਡਿਗਰੀ ਸੈਲਸੀਅਸ ਤਾਪਮਾਨ ਵਿਚ ਹੁੰਦੀ ਹੈ। ਮੈਰਾਥਨ ਅੰਟਾਰਕਟਿਕਾ ਮਹਾਦੀਪ ਦੀ ਸਭ ਤੋਂ ਉੱਚੀ ਪਰਬਤਮਾਲਾ ਦੀ ਐਲਸਵਰਥ ਦੀਆਂ ਪਹਾੜੀਆਂ 'ਤੇ ਆਯੋਜਿਤ ਕੀਤੀ ਜਾਂਦੀ ਹੈ। ਇੱਥੋਂ ਦੱਖਣੀ ਧਰੁਵ ਦੀ ਦੂਰੀ ਕੁਝ ਹੀ ਮੀਲ ਰਹਿ ਜਾਂਦੀ ਹੈ। ਇਹ ਮੈਰਾਥਨ ਦੁਨੀਆ ਦੀਆਂ ਦੋ ਪ੍ਰਮੁੱਖ ਅਧਿਕਾਰਤ ਮੈਰਾਥਨ ਵਿਚੋਂ ਇਕ ਹੈ। ਜੋ ਦੱਖਣ ਧਰੁਵ ਦੇ ਇਲਾਕੇ ਅੰਟਾਰਕਟਿਕ ਸਰਕਿਲ ਵਿਚ ਹੁੰਦੀ ਹੈ। ਇਸ ਖੇਤਰ ਵਿਚ ਦੂਜਾ ਵੱਡਾ ਆਯੋਜਨ ਫਰਵਰੀ ਵਿਚ ਹੋਣ ਵਾਲਾ ਅੰਟਾਰਕਟਿਕ ਅੰਤਰਰਾਸ਼ਟਰੀ ਮੈਰਾਥਨ ਹੈ।


author

Vandana

Content Editor

Related News