ਹੈਂ! ਪੰਜਾਬ-ਚੰਡੀਗੜ੍ਹ 'ਚ ਮਾਨਸੂਨ ਤੋਂ ਇਲਾਵਾ ਸਾਰਾ ਸਾਲ ਪ੍ਰਦੂਸ਼ਣ ਮਿਆਰ ਤੋਂ ਵੱਧ; ਦੇਸ਼ ਵਿੱਚ ਦੂਜੇ ਸਥਾਨ 'ਤੇ ਚੰਡੀ
Thursday, Nov 27, 2025 - 03:04 PM (IST)
ਚੰਡੀਗੜ੍ਹ : ਦੇਸ਼ ਵਿੱਚ ਹਵਾ ਪ੍ਰਦੂਸ਼ਣ ਦੀ ਭਿਆਨਕ ਸਥਿਤੀ ਨੂੰ ਉਜਾਗਰ ਕਰਦਿਆਂ, ਸੈਂਟਰ ਫਾਰ ਰਿਸਰਚ ਓਨ ਐਨਰਜੀ ਐਂਡ ਕਲੀਨ ਏਅਰ (CREA) ਦੀ ਰਿਪੋਰਟ ਵਿੱਚ ਹੈਰਾਨੀਜਨਕ ਖੁਲਾਸੇ ਹੋਏ ਹਨ। ਰਿਪੋਰਟ ਅਨੁਸਾਰ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ ਵਿੱਚ ਹਵਾ ਦੀ ਗੁਣਵੱਤਾ ਮਾਨਸੂਨ ਨੂੰ ਛੱਡ ਕੇ ਹਰ ਮੌਸਮ ਵਿੱਚ ਨਿਰਧਾਰਤ ਮਿਆਰ ਤੋਂ ਵੱਧ ਪ੍ਰਦੂਸ਼ਿਤ ਰਹੀ ਹੈ।
ਪੰਜਾਬ ਅਤੇ ਚੰਡੀਗੜ੍ਹ ਦੀ ਸਥਿਤੀ ਬੇਹੱਦ ਖਰਾਬ
ਰਿਪੋਰਟ ਦੱਸਦੀ ਹੈ ਕਿ ਦੇਸ਼ ਦੇ 749 ਜ਼ਿਲ੍ਹਿਆਂ ਵਿੱਚੋਂ 447 (ਲਗਭਗ ਫੀਸਦ) ਜ਼ਿਲ੍ਹਿਆਂ ਦੀ ਹਵਾ ਰਾਸ਼ਟਰੀ ਔਸਤ PM2.5 ਮਿਆਰ (40 μg/m³) ਨੂੰ ਪੂਰਾ ਕਰਨ ਵਿੱਚ ਅਸਫਲ ਰਹੀ ਹੈ। ਦਿੱਲੀ ਸਭ ਤੋਂ ਵੱਧ ਪ੍ਰਦੂਸ਼ਿਤ ਹੈ, ਜਿਸ ਤੋਂ ਬਾਅਦ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੀ ਹਾਲਤ ਖਰਾਬ ਹੈ।
PM2.5 ਦੇ ਪੱਧਰ ਅਨੁਸਾਰ:
- ਚੰਡੀਗੜ੍ਹ ਦੇਸ਼ ਭਰ ਵਿੱਚ ਦੂਜੇ ਸਥਾਨ 'ਤੇ ਰਿਹਾ, ਜਿੱਥੇ PM2.5 ਦਾ ਪੱਧਰ 101 μg/m³ ਦਰਜ ਕੀਤਾ ਗਿਆ।
- ਹਰਿਆਣਾ 3rd ਸਥਾਨ (63 μg/m³) 'ਤੇ ਰਿਹਾ।
- ਪੰਜਾਬ 6th ਸਥਾਨ 'ਤੇ ਰਿਹਾ, ਜਿੱਥੇ PM2.5 ਦਾ ਪੱਧਰ 59 μg/m³ ਪਾਇਆ ਗਿਆ।
ਇਹ ਪ੍ਰਦੂਸ਼ਣ ਸਿਰਫ਼ ਰਾਜਧਾਨੀ ਤੱਕ ਸੀਮਿਤ ਨਹੀਂ ਹੈ। ਰਿਪੋਰਟ ਮੁਤਾਬਕ, ਦੇਸ਼ ਦੇ 82ਫੀਸਦ ਜ਼ਿਲ੍ਹਿਆਂ ਵਿੱਚ ਪ੍ਰਦੂਸ਼ਣ ਮਾਪਦੰਡ ਤੋਂ ਉੱਪਰ ਦਰਜ ਕੀਤਾ ਗਿਆ ਹੈ। ਪ੍ਰਦੂਸ਼ਣ ਕਾਰਨ ਲੋਕ ਬੀਮਾਰ ਹੋ ਰਹੇ ਹਨ। ਪ੍ਰਦੂਸ਼ਣ ਕਾਰਨ ਸਿਹਤ 'ਤੇ ਗੰਭੀਰ ਅਸਰ ਪੈ ਰਿਹਾ ਹੈ। ਇਸ ਰਿਪੋਰਟ ਨੇ ਪੰਜਾਬ, ਚੰਡੀਗੜ੍ਹ, ਹਰਿਆਣਾ, ਮੇਘਾਲਿਆ, ਹਿਮਾਚਲ ਪ੍ਰਦੇਸ਼ ਅਤੇ ਤ੍ਰਿਪੁਰਾ ਸਮੇਤ ਕਈ ਖੇਤਰਾਂ ਵਿੱਚ ਪ੍ਰਦੂਸ਼ਣ ਦੀ ਲਗਾਤਾਰ ਅਤੇ ਸਾਲ ਭਰ ਬਣੀ ਰਹਿਣ ਵਾਲੀ ਸਮੱਸਿਆ ਨੂੰ ਉਜਾਗਰ ਕੀਤਾ ਹੈ।
