ਪੰਜਾਬ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਹੈਰਾਨੀਜਨਕ ਖ਼ੁਲਾਸਾ
Friday, Dec 05, 2025 - 09:54 AM (IST)
ਫਿਲੌਰ/ਲੁਧਿਆਣਾ (ਭਾਖੜੀ) : ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਮਹਿੰਗਾ ਹੋਣ ਦੇ ਨਾਲ ਅੱਜ ਕੱਲ ਇਥੇ ਰੋਜ਼ਾਨਾ ਲੱਗਣ ਵਾਲੇ ਲੰਬੇ ਜਾਮ ਕਾਰਨ ਵੀ ਚਰਚਾ ’ਚ ਚੱਲ ਰਿਹਾ ਹੈ। ਰੋਜ਼ਾਨਾ ਲੱਗਣ ਵਾਲੇ ਇਸ ਜਾਮ ਤੋਂ ਜਨਤਾ ਤ੍ਰਸਤ ਹੋ ਚੁੱਕੀ ਹੈ। ਸਥਾਨਕ ਸ਼ਹਿਰ ਵਾਸੀਆਂ ਦਾ ਵੀ ਹੁਣ ਸਬਰ ਟੁੱਟ ਚੁੱਕਾ ਹੈ। ਲੋਕਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਜਾਮ 2 ਦਿਨ ਵਿਚ ਖ਼ਤਮ ਨਾ ਕਰਵਾਇਆ ਤਾਂ ਉਹ ਪਲਾਜ਼ਾ ’ਤੇ ਧਰਨਾ ਦੇ ਕੇ ਬੈਠ ਜਾਣਗੇ ਅਤੇ ਸਾਰੇ ਵਾਹਨਾਂ ਨੂੰ ਬਿਨਾਂ ਟੈਕਸ ਦਿੱਤੇ ਕੱਢਵਾਉਣਗੇ। ਲਾਡੋਵਾਲ ਟੋਲ ਪਲਾਜ਼ਾ ਮੁਲਾਜ਼ਮਾਂ ਦੀ ਢਿੱਲੀ ਕਾਰਜਪ੍ਰਣਾਲੀ ਦੇ ਚੱਲਦੇ ਉਥੇ ਜਾਮ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਰੋਜ਼ਾਨਾ ਲੋਕ ਘੰਟਿਆਂਬੱਧੀ ਜਾਮ ’ਚ ਫਸੇ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦੇ ਸਮੇਂ ਨਾਲ ਗੱਡੀਆਂ ਵਿਚ ਚੱਲਣ ਵਾਲੇ ਪੈਟ੍ਰੋਲ, ਡੀਜ਼ਲ ਅਤੇ ਪੈਸੇ ਦੀ ਬਰਬਾਦੀ ਵੀ ਹੋ ਰਹੀ ਹੈ। ਸਥਾਨਟਕ ਸ਼ਹਿਰ ਵਾਸੀ ਰਿੰਕਾ ਪਾਸੀ, ਅਸ਼ਵਨੀ ਮਲਹੋਤਰਾ, ਧਰਮਪਾਲ ਅਤੇ ਮੁਕੇਸ਼ ਕੁਮਾਰ ਦਾ ਕਹਿਣਾ ਹੈ ਕਿ ਜਦੋਂ ਸਾਰੀਆਂ ਗੱਡੀਆਂ ਨੂੰ ਫਾਸਟੈਗ ਦੀ ਸੁਵਿਧਾ ਨਾਲ ਜੋੜਿਆ ਗਿਆ ਤਾਂ ਫਿਰ ਪਲਾਜ਼ਾ ਮੁਲਾਜ਼ਮ ਹਰ ਗੱਡੀ ਨੂੰ ਰੋਕ ਕੇ ਉਨ੍ਹਾਂ ਦਾ ਨੰਬਰ ਨੋਟ ਕਰਨ ਤੋਂ ਬਾਅਦ ਬੈਰੀਅਰ ਕਿਉਂ ਖੋਲ੍ਹਦੇ ਹਨ।
ਇਹ ਵੀ ਪੜ੍ਹੋ : ਪੰਜਾਬ : 6 ਮਹੀਨਿਆਂ ਦੀ ਤੇਜ਼ੀ ਮਗਰੋਂ ਪ੍ਰਾਪਰਟੀ ਦੇ ਭਾਅ ‘ਮੂਧੇ-ਮੂੰਹ’ ਡਿੱਗੇ
ਇਸੇ ਕਾਰਨ ਉਥੇ ਹਰ ਸਮੇਂ ਲੰਬਾ ਜਾਮ ਲੱਗਾ ਰਹਿੰਦਾ ਹੈ ਅਤੇ ਹਫਤੇ ਦੇ 2 ਦਿਨ ਇਹ ਜਾਮ 5 ਕਿਲੋਮੀਟਰ ਦੂਰ ਤੱਕ ਪੁੱਜ ਜਾਂਦਾ ਹੈ।ਉਨ੍ਹਾਂ ਕਿਹਾ ਕਿ ਦੂਜਾ ਇਸ ਜਾਮ ਲੱਗਣ ਦਾ ਵੱਡਾ ਕਾਰਨ ਉਥੇ ਮੁਲਾਜ਼ਮਾਂ ਵਲੋਂ ਸਕੈਮ ਵੀ ਕੀਤਾ ਜਾ ਰਿਹਾ ਹੈ। ਮੁਲਾਜ਼ਮਾਂ ਨੇ ਅਧਿਕਾਰੀਆਂ ਨਾਲ ਮਿਲ ਕੇ ਇਕ ਵ੍ਹਟਸਐਪ ਗਰੁੱਪ ਬਣਾਇਆ ਹੋਇਆ ਹੈ, ਜਿਸ ਕਿਸੇ ਨੇ ਵੀ ਵੀ. ਆਈ. ਪੀ. ਲੇਨ ਤੋਂ ਗੁਜ਼ਰਨਾ ਹੈ। ਉਸ ਨੂੰ ਇਕ ਤਾਂ ਐਡਵਾਂਸ ਵਿਚ ਪਹਿਲਾਂ ਇਨ੍ਹਾਂ ਨੂੰ ਆਨਲਾਈਨ ਪੇਮੈਂਟ ਕਰ ਦਿੰਦੇ ਹਨ ਅਤੇ ਨਾਲ ਹੀ ਆਪਣੇ ਵਾਹਨ ਦਾ ਨੰਬਰ ਭੇਜ ਦਿੰਦੇ ਹਨ। ਜਿਉਂ ਹੀ ਪਲਾਜ਼ਾ ’ਤੇ ਉਹ ਗੱਡੀ ਆ ਕੇ ਰੁਕਦੀ ਹੈ ਤਾਂ ਮੁਲਾਜ਼ਮ ਆਪਣੇ ਹੱਥ ’ਚ ਫੜੇ ਫੋਨ ’ਤੇ ਉਸ ਗੱਡੀ ਦਾ ਨੰਬਰ ਦੇਖਦੇ ਹਨ। ਪੁਸ਼ਟੀ ਹੋਣ ਤੋਂ ਬਾਅਦ ਫਿਰ ਗੱਡੀ ਨੂੰ ਉਥੋਂ ਕੱਢਿਆ ਜਾਂਦਾ ਹੈ। ਇਨ੍ਹਾਂ ਕਾਰਨਾਂ ਕਰ ਕੇ ਉਥੇ ਜਾਮ ਲੱਗਾ ਰਹਿੰਦਾ ਹੈ।
ਇਹ ਵੀ ਪੜ੍ਹੋ : ਪੰਜਾਬ ਬਿਜਲੀ ਵਿਭਾਗ ਨੇ ਚੁੱਕ ਲਿਆ ਵੱਡਾ ਕਦਮ, ਆਖਿਰ ਇਨ੍ਹਾਂ ਲੋਕਾਂ 'ਤੇ ਸ਼ੁਰੂ ਹੋਈ ਕਾਰਵਾਈ
ਬੀਤੇ ਦਿਨ ਜਦੋਂ ਇਸ ਜਾਮ ’ਚ ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰੀਜਤ ਬੈਂਸ ਫਸੇ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਦੇ ਨਾਲ ਪਲਾਜ਼ਾ ਦੇ ਸਾਰੇ ਬੈਰੀਅਰ ਖੋਲ੍ਹ ਕੇ ਵਾਹਨਾਂ ਨੂੰ ਉਥੋਂ ਕਢਵਾ ਕੇ ਜਾਮ ਖੁੱਲ੍ਹਵਾਇਆ। ਉਨ੍ਹਾਂ ਦੇ ਜਾਣ ਤੋਂ ਅੱਧਾ ਘੰਟਾ ਬਾਅਦ ਉਥੇ ਫਿਰ ਜਾਮ ਦੇ ਹਾਲਾਤ ਬਣ ਗਏ। ਅੱਜ ਵੀ ਜਾਮ ’ਚ ਫਸੇ ਲੋਕ ਪਲਾਜ਼ਾ ਮੁਲਾਜ਼ਮਾਂ ਦੇ ਨਾਲ ਝਗੜਦੇ ਰਹੇ। ਰੋਜ਼ਾਨਾ ਲੱਗਣ ਵਾਲੇ ਇਸ ਜਾਮ ਤੋਂ ਪ੍ਰੇਸ਼ਾਨ ਹੋ ਕੇ ਸ਼ਹਿਰ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਕੱਢਿਆ ਤਾਂ 2 ਦਿਨ ਬਾਅਦ ਉਹ ਪਲਾਜ਼ਾ ’ਤੇ ਧਰਨਾ ਦੇ ਕੇ ਬੈਠ ਜਾਣਗੇ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਇਸ ਐਕਟ ਨੂੰ ਦਿੱਤੀ ਮਨਜ਼ੂਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
