ਡੋਨਾਲਡ ਟਰੰਪ ਨੂੰ ਦਿੱਤੇ ਗਏ ਕੋਵਿਡ-19 ਇਲਾਜ ਨੂੰ ਅਪਣਾਏਗਾ ਬ੍ਰਿਟੇਨ
Sunday, Sep 19, 2021 - 02:19 AM (IST)
ਲੰਡਨ-ਬ੍ਰਿਟੇਨ ਦੇ ਹਸਪਤਾਲਾਂ 'ਚ ਕੋਵਿਡ-19 ਦੇ ਗੰਭੀਰ ਰੋਗੀਆਂ ਨੂੰ ਨਵੇਂ ਐਂਟੀਬਾਡੀ ਇਲਾਜ 'ਰੋਨਾਪ੍ਰੇਵ' ਤੋਂ ਲਾਭ ਮਿਲ ਸਕਦਾ ਹੈ ਜੋ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਦਿੱਤਾ ਗਿਆ ਸੀ। ਦੋ ਮੋਨੋਕਲੋਨਲ ਐਂਟੀਬਾਡੀ ਦਾ ਮਿਸ਼ਰਣ 'ਰੋਨਾਪ੍ਰੇਵ' ਹਸਪਤਾਲਾਂ 'ਚ ਸ਼ੁਰੂ 'ਚ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ 'ਚ ਕੋਰੋਨਾ ਵਾਇਰਸ ਵਿਰੁੱਧ ਐਂਟੀਬਾਡੀ ਪ੍ਰਤੀਕਿਰਿਆ ਨਹੀਂ ਹੋਈ। ਇਸ ਇਲਾਜ ਦਾ ਇਸਤੇਮਾਲ ਪਿਛਲੇ ਸਾਲ ਉਸ ਵੇਲੇ ਕੀਤਾ ਗਿਆ ਸੀ ਜਦ ਡੋਨਾਲਡ ਟਰੰਪ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਹੋਈ ਸੀ ਅਤੇ ਉਨ੍ਹਾਂ ਨੂੰ ਪ੍ਰਾਯੋਗਿਕ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਸਨ।
ਇਹ ਵੀ ਪੜ੍ਹੋ : ਅਮਰੀਕਾ : ਬੂਸਟਰ ਖੁਰਾਕ ਦੇਣ ਦੀ ਯੋਜਨਾ 'ਤੇ ਚੋਟੀ ਦੇ ਡਾਕਟਰਾਂ ਨੇ ਜਤਾਈ ਅਸਹਿਮਤੀ
ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਕਿਹਾ ਕਿ ਪੂਰੇ ਬ੍ਰਿਟੇਨ ਦੇ ਹਸਪਤਾਲਾਂ 'ਚ ਅਸੀਂ ਉਨ੍ਹਾਂ ਮਰੀਜ਼ਾਂ ਲਈ ਨਵੇਂ ਇਲਾਜ ਦੀ ਸ਼ੁਰੂਆਤ ਕੀਤੀ ਹੈ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਖਤਰਾ ਹੈ। ਇਸ ਇਲਾਜ ਰਾਹੀਂ ਅਗਲੇ ਹਫਤੇ ਤੋਂ ਹੀ ਅਸੀਂ ਲੋਕਾਂ ਦੀ ਜਾਨ ਬਚਾਉਣਾ ਸ਼ੁਰੂ ਕਰ ਦੇਵਾਂਗੇ। ਦਵਾਈ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੀ ਰੋਗ ਸਮਰਥਤਾ ਕਮਜ਼ੋਰ ਹੈ ਅਤੇ ਜਿਹੜੇ ਇਨਫੈਕਸ਼ਨ ਨਾਲ ਪੀੜਤ ਹੋਣ ਜਾਂ ਟੀਕਾਕਰਨ ਤੋਂ ਬਾਅਦ ਵੀ ਵਾਇਰਸ ਵਿਰੁੱਧ ਐਂਟੀਬਾਡੀ ਨਹੀਂ ਬਣ ਪਾਉਂਦੀ।
ਇਹ ਵੀ ਪੜ੍ਹੋ : ਸਮਾਵੇਸ਼ੀ ਅਫਗਾਨ ਸਰਕਾਰ ਬਾਰੇ ਤਾਲਿਬਾਨ ਨਾਲ ਗੱਲਬਾਤ ਕੀਤੀ ਸ਼ੁਰੂ : ਇਮਰਾਨ ਖਾਨ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।