Punjab: ਇਕੱਠਿਆਂ ਚਮਕੀ ਸਾਰੇ ਯਾਰਾਂ ਦੀ ਕਿਸਮਤ! ਹੋ ਗਏ ਮਾਲੋਮਾਲ
Wednesday, Jan 28, 2026 - 12:35 PM (IST)
ਲੁਧਿਆਣਾ (ਮਹਿੰਦਰੂ): ਲੁਧਿਆਣਾ ਵਿਚ ਯਾਰਾਂ-ਦੋਸਤਾਂ ਵੱਲੋਂ ਰਲ਼ ਕੇ ਖਰੀਦੀ ਗਈ ਲਾਟਰੀ ਦੀ ਟਿਕਟ 'ਤੇ ਲੱਖਾਂ ਰੁਪਏ ਦਾ ਇਨਾਮ ਨਿਕਲਿਆ ਹੈ। ਉਨ੍ਹਾਂ ਨੇ ਪਹਿਲੀ ਵਾਰ ਕੋਈ ਲਾਟਰੀ ਦੀ ਟਿਕਟ ਖਰੀਦੀ ਸੀ ਤੇ ਉਸ 'ਤੇ ਹੀ 10 ਲੱਖ ਰੁਪਏ ਦਾ ਇਨਾਮ ਨਿਕਲ ਆਇਆ ਹੈ। ਲਾਟਰੀ ਜਿੱਤਣ ਦੀ ਖ਼ਬਰ ਸੁਣ ਕੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।
ਇਸ ਸਬੰਧੀ ਗੱਲਬਾਤ ਕਰਦਿਆਂ ਧੀਰਜ ਕੁਮਾਰ ਨੇ ਦੱਸਿਆ ਕਿ ਉਹ ਪ੍ਰਾਈਵੇਟ ਨੌਕਰੀ ਕਰਦਾ ਹੈ। ਲੋਹੜੀ ਤੋਂ ਕੁਝ ਦਿਨ ਪਹਿਲਾਂ ਉਹ ਆਪਣੇ ਦੋਸਤਾਂ ਦੇ ਨਾਲ ਕਿੱਧਰੇ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਰਾਹ ਵਿਚ 'ਗਾਂਧੀ ਬ੍ਰਦਰਜ਼' ਦੀ ਦੁਕਾਨ ਦਿਸੀ। ਉਨ੍ਹਾਂ ਨੇ ਆਪਸ ਵਿਚ ਸਲਾਹ ਕੇ ਕਰ ਕੇ ਕਿਸਮਤ ਅਜ਼ਮਾਉਣ ਲਈ ਲਾਟਰੀ ਦੀ ਇਕ ਟਿਕਟ ਖਰੀਦ ਲਈ। ਉਨ੍ਹਾਂ ਕਿਹਾ ਕਿਹਾ ਕਿ ਉਨ੍ਹਾਂ ਨੂੰ ਬਿਲਕੁੱਲ ਵੀ ਉਮੀਦ ਨਹੀਂ ਸੀ ਕਿ ਉਨ੍ਹਾਂ ਦਾ ਇਨਾਮ ਨਿਕਲ ਆਵੇਗਾ, ਇਸੇ ਲਈ ਉਨ੍ਹਾਂ ਨੇ ਬੰਪਰ ਦਾ ਨਤੀਜਾ ਵੀ ਨਹੀਂ ਵੇਖਿਆ।
ਧੀਰਜ ਨੇ ਦੱਸਿਆ ਕਿ ਨਤੀਜੇ ਨਿਕਲਣ ਦੇ ਇੰਨੇ ਦਿਨ ਬਾਅਦ ਉਸ ਨੂੰ ਸੋਸ਼ਲ ਮੀਡੀਆ 'ਤੇ ਇਕ ਰੀਲ ਰਾਹੀਂ ਬੰਪਰ ਦਾ ਪਤਾ ਲੱਗਿਆ। ਉਸ ਨੂੰ ਭਰੋਸਾ ਨਹੀਂ ਹੋਇਆ ਤਾਂ ਉਸ ਨੇ ਆਪਣੇ ਦੋਸਤ ਨੂੰ ਨੰਬਰ ਚੈੱਕ ਕਰਨ ਲਈ ਕਿਹਾ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ 10 ਲੱਖ ਰੁਪਏ ਦਾ ਇਨਾਮ ਨਿਕਲਿਆ ਹੈ ਤੇ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਉਨ੍ਹਾਂ ਮਜ਼ਾਕੀਆ ਅੰਦਾਜ਼ ਵਿਚ ਕਿਹਾ ਕਿ ਜੇ ਉਨ੍ਹਾਂ ਨੂੰ ਪਤਾ ਹੁੰਦਾ ਕਿ ਉਨ੍ਹਾਂ ਦਾ ਇਨਾਮ ਨਿਕਲ ਸਕਦਾ ਹੈ ਤਾਂ ਉਹ ਸਾਰੇ ਵੱਖੋ-ਵੱਖਰੀਆਂ ਟਿਕਟਾਂ ਖਰੀਦਦੇ, ਪਰ ਹੁਣ ਉਨ੍ਹਾਂ ਨੂੰ ਇਨਾਮ ਦੇ ਪੈਸੇ ਆਪਸ ਵਿਚ ਵੰਡਣੇ ਪੈਣਗੇ।
