ਸੜਕ ਹਾਦਸੇ ’ਚ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਹੋਈ ਮੌਤ
Friday, Jan 23, 2026 - 03:12 PM (IST)
ਗੁਰੂਹਰਸਹਾਏ (ਸਿਕਰੀ) : ਗੁਰੂਹਰਸਹਾਏ ਵਿਖੇ ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਗੁਰੂਹਰਸਹਾਏ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮੁਖਤਿਆਰ ਸਿੰਘ ਪੁੱਤਰ ਮਿਲਖਾ ਸਿੰਘ ਵਾਸੀ ਛਾਂਗਾ ਰਾਏ ਉਤਾੜ (ਝੁੱਗੇ ਸੰਤਾ ਸਿੰਘ ਵਾਲੇ) ਨੇ ਦੱਸਿਆ ਕਿ ਮਿਤੀ 19 ਜਨਵਰੀ 2026 ਨੂੰ ਕਰੀਬ 12.30 ਵਜੇ ਉਹ ਅਤੇ ਉਸ ਦਾ ਸਾਲਾ ਜਰਨੈਲ ਸਿੰਘ ਪੁੱਤਰ ਭਾਨਾ ਸਿੰਘ ਵਾਸੀ ਬਸਤੀ ਨਾਨਕਪੁਰਾ ਗੁਰੂਹਰਸਹਾਏ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਗੁਰੂਹਰਸਹਾਏ ਤੋਂ ਗੋਲੂ ਕਾ ਮੋੜ ਜਾ ਰਹੇ ਸੀ।
ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸ ਦਾ ਸਾਲਾ ਜਰਨੈਲ ਸਿੰਘ ਦੇ ਪਿੱਛੇ ਤੋਂ ਆਏ ਦੋਸ਼ੀਅਨ ਬਚਨ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਮੋਹਣ ਕੇ ਉਤਾੜ ਅਤੇ ਹਰਨਾਮ ਸਿੰਘ ਨੇ ਉਸ ਦੇ ਸਾਲੇ ਦੇ ਮੋਟਰਸਾਈਕਲ ਦੇ ਬਰਾਬਰ ਕਰਕੇ ਆਪਣਾ ਮੋਟਰਸਾਈਕਲ ਬਿਨਾ ਹਾਰਨ ਅਤੇ ਡਿੱਪਰ ਦਿੱਤਿਆਂ ਸੱਜੇ ਪਾਸੇ ਮੋੜ ਦਿੱਤਾ। ਇਸ ਨਾਲ ਦੋਵੇਂ ਮੋਟਰਸਾਈਕਲ ਤੋਂ ਡਿੱਗ ਪਏ ਅਤੇ ਉਸ ਦੇ ਸਾਲੇ ਦੇ ਸਿਰ ਵਿਚ ਸੱਟ ਲੱਗ ਗਈ ਅਤੇ ਜਿਸ ਦੀ ਇਲਾਜ ਦੌਰਾਨ ਫਰੀਦਕੋਟ ਮੈਡੀਕਲ ਕਾਲਜ ਵਿਖੇ ਮਿਤੀ 21 ਜਨਵਰੀ 2026 ਨੂੰ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
