Punjab: ਧੀ ਦਾ ਜਨਮ ਦਿਨ ਮਨਾਉਂਦੇ ਟੱਬਰ ਨੂੰ ਪੈ ਗਏ ਭੜਥੂ! ਪਿਓ ਨੂੰ ਪਿਆ ਜਾਨ ਦਾ ਖੋਅ

Tuesday, Jan 27, 2026 - 11:52 AM (IST)

Punjab: ਧੀ ਦਾ ਜਨਮ ਦਿਨ ਮਨਾਉਂਦੇ ਟੱਬਰ ਨੂੰ ਪੈ ਗਏ ਭੜਥੂ! ਪਿਓ ਨੂੰ ਪਿਆ ਜਾਨ ਦਾ ਖੋਅ

ਲੁਧਿਆਣਾ (ਰਾਜ): ਖ਼ੁਸ਼ੀਆਂ ਕਦੋਂ ਮਾਤਮ ਵਿਚ ਬਦਲ ਜਾਣ, ਕੁਝ ਕਿਹਾ ਨਹੀਂ ਜਾ ਸਕਦਾ। ਅਜਿਹਾ ਹੀ ਇਕ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 5 ਸਾਲ ਦੀ ਮਾਸੂਮ ਬੱਚੀ ਦੇ ਜਨਮ ਦਿਨ ਦਾ ਜਸ਼ਨ ਉਸ ਵੇਲੇ ਖ਼ੂਨੀ ਖੇਡ ਵਿਚ ਬਦਲ ਗਿਆ, ਜਦੋਂ ਸ਼ਰਾਬ ਦੇ ਨਸ਼ੇ ਵਿਚ ਚੂਰ ਕੁਝ ਨੌਜਵਾਨਾਂ ਨੇ ਨਾ ਸਿਰਫ਼ ਪਰਿਵਾਰ  ਦੇ ਨਾਲ ਕੁੱਟਮਾਰ ਕੀਤੀ, ਸਗੋਂ ਉਨ੍ਹਾਂ 'ਤੇ ਪਿਸਤੌਲ ਵੀ ਤਾਨ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇਣ ਲੱਗ ਪਏ। ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਸ ਨੇ ਮੁਲਜ਼ਮ ਵਿਨੀਤ ਕੁਮਾਰ, ਰਵੀ ਖੱਚਰ, ਮਨੀ ਖੱਚਰ ਤੇ ਰਣਵੀਰ ਕਪੂਰ ਹੈ। 

ਅਜੇ ਕੁਮਾਰ ਨੇ ਦੱਸਿਆ ਕਿ ਉਹ ਨਿਊ ਆਜ਼ਾਦ ਨਗਰ ਵਿਚ ਰਹਿੰਦਾ ਹੈ। 25 ਜਨਵਰੀ ਦੀ ਰਾਤ ਉਹ ਆਪਣੇ ਘਰ ਦੇ ਬਾਹਰ 5 ਸਾਲਾ ਬੱਚੀ ਮਾਨਸੀ ਦਾ ਜਨਮਦਿਨ ਮਨਾ ਰਹੇ ਸਨ। ਡੀ. ਜੇ. ਵੱਜ ਰਿਹਾ ਸੀ ਤੇ ਪਰਿਵਾਰ ਬਹੁਤ ਖ਼ੁਸ਼ ਸੀ। ਉਦੋਂ ਹੀ ਤਕਰੀਬਨ ਪੌਣੇ 11 ਵਜੇ ਵਿਨੀਤ ਕੁਮਾਰ ਨਾਂ ਦਾ ਵਿਅਕਤੀ, ਜੋ ਪੂਰੀ ਤਰ੍ਹਾਂ ਨਸ਼ਾ ਵਿਚ ਟੱਲੀ ਸੀ, ਉੱਥੇ ਪਹੁੰਚਿਆ। ਵਿਵਾਦ ਗਲੀ ਵਿਚ ਮੀਟ ਦੀ ਰੇਹੜੀ ਲਗਾਉਣ ਨੂੰ ਲੈ ਕੇ ਸ਼ੁਰੂ ਹੋਇਆ। ਵੇਖਦੇ ਹੀ ਵੇਖਦੇ ਵਨੀਤ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾ ਲਿਆ। ਮੁਲਜ਼ਮਾਂ ਦੀ ਬਦਮਾਸ਼ੀ ਇੱਥੇ ਹੀ ਨਹੀਂ ਰੁਕੀ। ਉਨ੍ਹਾਂ ਨੇ ਪੀੜਤ ਨੂੰ ਘਰ ਤੋਂ ਬਾਹਰ ਘੜੀਸ ਲਿਆ ਤੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸੇ ਵਿਚਾਲੇ ਰਵੀ ਖੱਚਰ ਤੇ ਮਨੀ ਖੱਚਰ ਨੇ ਆਪਣੀਆਂ ਪਿਸਤੌਲਾਂ ਕੱਢ ਲਈਆਂ ਤੇ ਪੀੜਤ ਤੇ ਉਸ ਦੇ ਰਿਸ਼ਤੇਦਾਰਾਂ 'ਤੇ ਸਿੱਧਾ ਫ਼ਾਇਰ ਕਰਨ ਦੀ ਕੋਸ਼ਿਸ਼ ਕੀਤੀ। ਗਨੀਮਤ ਇਹ ਰਹੀ ਕਿ ਗੋਲੀ ਨਹੀਂ ਚੱਲੀ, ਨਹੀਂ ਤਾਂ ਕੋਈ ਵੱਡਾ ਜਾਨੀ ਨੁਕਸਾਨ ਹੋ ਸਕਦਾ  ਸੀ। ਗਲੀ ਵਿਚ ਰੌਲ਼ਾ ਪੈਣ ਤੇ ਲੋਕਾਂ ਨੂੰ ਇਕੱਠੇ ਹੁੰਦਾ ਵੇਖ ਹਮਲਾਵਰ ਘਬਰਾ ਗਏ। ਹਾਲਾਂਕਿ ਭੱਜਦੇ ਸਮੇਂ ਵੀ ਮੁਲਜ਼ਮਾਂ ਦੇ ਹੌਸਲੇ ਬੁਲੰਦ ਸਨ ਤੇ ਉਹ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ ਮੌਕੇ ਤੋਂ ਫ਼ਰਾਰ ਹੋ ਗਏ। ਫ਼ਿਲਹਾਲ ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। 


author

Anmol Tagra

Content Editor

Related News