ਪੰਜਾਬ: ਮੁੰਡੇ ਨੂੰ ਚੁੱਕ ਕੇ ਲੈ ਗਏ ਕਿੰਨਰ! ਪ੍ਰਾਈਵੇਟ ਪਾਰਟ ਵੱਢ ਕੇ...
Wednesday, Jan 28, 2026 - 01:27 PM (IST)
ਲੁਧਿਆਣਾ (ਤਰੁਣ): ਲੁਧਿਆਣਾ ਵਿਚ ਸੜਕ 'ਤੇ ਜ਼ਖ਼ਮੀ ਹਾਲਤ ਵਿਚ ਮਿਲੇ ਮੁੰਡੇ ਦੇ ਮਾਮਲੇ ਵਿਚ ਸਨਸਨੀਖੇਜ਼ ਖ਼ੁਲਾਸਾ ਹੋਇਆ ਹੈ। ਪੀੜਤ ਨੌਜਵਾਨ ਨੇ ਦੱਸਿਆ ਹੈ ਕਿ ਉਸ ਨੂੰ ਅਗਵਾ ਕੀਤਾ ਗਿਆ ਸੀ ਤੇ 26 ਜਨਵਰੀ ਦੀ ਰਾਤ ਨੂੰ ਉਸ ਦਾ ਪ੍ਰਾਈਵੇਟ ਪਾਰਟ ਵੱਢ ਦਿੱਤਾ ਗਿਆ। ਇਸ ਮਗਰੋਂ ਉਸ ਨੂੰ ਖ਼ੂਨ ਨਾਲ ਲਥਪਥ ਹਾਲਤ ਵਿਚ ਸੜਕ 'ਤੇ ਸੁੱਟ ਗਏ ਸਨ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਅਧਾਰ 'ਤੇ ਰਬੀਨਾ ਮਹੰਤ ਸਣੇ 9 ਮੁਲਜ਼ਮਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਦਰਅਸਲ, ਇਹ ਸਾਰਾ ਵਿਵਾਦ ਵਿਆਹ ਦੀ ਵਧਾਈ ਮੰਗਣ ਨੂੰ ਲੈ ਕੇ ਸ਼ੁਰੂ ਹੋਇਆ ਸੀ। ਪੀੜਤ ਮਨਪ੍ਰੀਤ ਨੇ ਦੱਸਿਆ ਕਿ ਉਹ ਮਹੰਤਾਂ ਦੇ ਨਾਲ ਪਿੰਡ ਖਾਨਪੁਰ ਵਿਚ ਇਕ ਵਿਆਹ ਸਮਾਗਮ ਵਿਚ ਵਧਾਈ ਲੈਣ ਗਿਆ ਸੀ। ਉੱਥੇ ਰਬੀਨਾ ਮਹੰਤ ਦੇ ਧੜੇ ਨੇ ਕਿਹਾ ਕਿ ਇਹ ਇਲਾਕਾ ਉਨ੍ਹਾਂ ਦਾ ਹੈ, ਜਿਸ ਨੂੰ ਲੈ ਕੇ ਉੱਥੇ ਲੜਾਈ ਹੋ ਗਈ ਤੇ ਗੱਲ ਪੁਲਸ ਤਕ ਵੀ ਪਹੁੰਚੀ। ਇਸੇ ਲੜਾਈ ਦੀ ਰੰਜਿਸ਼ ਤਹਿਤ 24 ਜਨਵਰੀ ਨੂੰ ਸਵੇਰੇ ਉਸ ਨੂੰ ਨਸ਼ੀਲੀ ਦਵਾਈ ਸੁੰਘਾ ਕੇ ਕਿਡਨੈਪ ਕਰ ਲਿਆ ਗਿਆ ਤੇ ਉਸ ਨੂੰ ਦੋ ਦਿਨ ਤਕ ਬੰਧਕ ਬਣਾਈ ਰੱਖਿਆ। 26 ਜਨਵਰੀ ਦੀ ਰਾਤ ਨੂੰ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਪ੍ਰਾਈਵੇਟ ਪਾਰਟ ਵੱਢ ਦਿੱਤਾ ਤੇ ਉਸ ਨੂੰ ਜ਼ਖ਼ਮੀ ਹਾਲਤ ਵਿਚ ਸੜਕ 'ਤੇ ਸੁੱਟ ਗਏ।
ਸੜਕ ਤੋਂ ਲੰਘਦੇ ਲੋਕਾਂ ਨੇ ਮਨਪ੍ਰੀਤ ਨੂੰ ਸਿਵਲ ਹਸਪਤਾਲ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਵੇਖਦਿਆਂ ਉਸ ਨੂੰ PGI ਰੈਫ਼ਰ ਕਰ ਦਿੱਤਾ। ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਨੇ ਪੀੜਤ ਦੇ ਬਿਆਨਾਂ ਦੇ ਅਧਾਰ 'ਤੇ ਰਬੀਨਾ ਮਹੰਤ, ਸੁਹਾਨਾ, ਮੋਨਾ, ਸਿੰਮੀ, ਕਨਿਕਮਾ, ਰਹਿਮਤ, ਸ਼ਿਵ ਕੁਮਾਰ, ਦਿਲਾਵਰ, ਹਿਫ਼ਾਜ਼ਤ ਤੇ ਪੂਜਾ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਸਣੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
