ਕੋਰੋਨਾ ਦਾ ਕਹਿਰ, ਆਖਰੀ ਕਿੱਸ ਨਾਲ ਹਸਪਤਾਲ 'ਚ ਪਤਨੀ ਨੇ ਕਿਹਾ ਅਲਵਿਦਾ
Tuesday, Apr 28, 2020 - 10:25 AM (IST)
ਲੰਡਨ (ਬਿਊਰੋ): ਪਿਆਰ ਕਰਨ ਵਾਲੇ ਜੋੜੇ ਅਕਸਰ ਇਕੱਠੇ ਜਿਉਣ-ਮਰਨ ਦੀ ਕਸਮਾਂ ਖਾਂਧੇ ਹਨ। ਇਸ ਕਸਮ ਨੂੰ ਕੋਈ ਖੁਸ਼ਨਸੀਬ ਜੋੜਾ ਹੀ ਪੂਰਾ ਕਰ ਪਾਉਂਦਾ ਹੈ।ਇਹ ਖੁਸ਼ਨਸੀਬੀ ਵੀ ਕੁਝ ਹੀ ਲੋਕਾਂ ਨੂੰ ਮਿਲਦੀ ਹੈ ਕਿ ਉਹ ਆਪਣੇ ਪਿਆਰ ਦੇ ਨਾਲ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਲੈ ਸਕੇ ਹੋਣ। ਪਿਆਰ ਦੀ ਮਿਸਾਲ ਪੇਸ਼ ਕਰਦਾ ਬ੍ਰਿਟੇਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਹਸਪਤਾਲ ਵਿਚ ਬਜ਼ੁਰਗ ਮਹਿਲਾ ਨੇ ਆਪਣੇ ਪਿਆਰ ਦੇ ਸਾਹਮਣੇ ਆਖਰੀ ਸਾਹ ਲਿਆ। 83 ਸਾਲਾ ਹਾਰਵੇ ਕਲੇਮਨ ਅਤੇ 78 ਸਾਲਾ ਉਸ ਦੀ ਪਤਨੀ ਕੈਰੋਲ ਕਲੇਮਨ ਇਕੱਠੇ ਹਸਪਤਾਲ ਵਿਚ ਭਰਤੀ ਹੋਏ ਸਨ।
ਆਖਰੀ ਕਿੱਸ
ਹਾਰਵੇ ਕਲੇਮਨ ਅਤੇ ਕੈਰੋਲ ਪਿਛਲੇ 40 ਸਾਲਾਂ ਤੋਂ ਇਕੱਠੇ ਰਹਿ ਰਹੇ ਸਨ। ਉਹਨਾਂ ਦੀ ਬੇਟੀ ਫ੍ਰਾਂਸਿਸ ਨੇ ਦੱਸਿਆ,''ਮੇਰੇ ਮਾਤਾ-ਪਿਤਾ ਸਤੰਬਰ ਮਹੀਨੇ ਵਿਚ ਆਪਣੇ ਵਿਆਹ ਦੀ 40ਵੀਂ ਵਰ੍ਹੇਗੰਢ ਮਨਾਉਣ ਵਾਲੇ ਸਨ ਪਰ ਮੈਂ ਉਹਨਾਂ ਨੂੰ ਆਖਰੀ ਵਾਰ ਹਸਪਤਾਲ ਵਿਚ ਹੀ ਇਕ-ਦੂਜੇ ਨੂੰ ਕਿੱਸ ਕਰਦੇ ਦੇਖਿਆ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਖਰੀ ਸਮੇਂ ਉਹ ਇਕ-ਦੂਜੇ ਨੂੰ ਦੇਖ ਪਾ ਰਹੇ ਸਨ।'' 78 ਸਾਲਾ ਕੈਰੋਲ ਕਲੇਮਨ ਨੂੰ ਦਿਲ ਦੀਆਂ ਬੀਮਾਰੀਆਂ ਕਾਰਨ ਉਸੇ ਦਿਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਿਸ ਦਿਨ ਉਹਨਾਂ ਦੇ 83 ਸਾਲਾ ਪਤੀ ਹਾਰਵੇ ਕਲੇਮਨ ਨੂੰ ਕੋਰੋਨਾਵਾਇਰਸ ਕਾਰਨ ਭਰਤੀ ਕੀਤਾ ਗਿਆ ਸੀ। ਦੋਹਾਂ ਨੂੰ ਇਕ ਹੀ ਹਸਪਤਾਲ ਵਿਚ ਭਰਤੀ ਕੀਤਾ ਗਿਆ।
ਹਾਰਵੇ ਕਲੇਮਨ ਵਿਚ ਕੋਰੋਨਾ ਦੇ ਕੋਈ ਲੱਛਣ ਨਹੀਂ ਸਨ. ਫਿਰ ਵੀ ਸਾਵਧਾਨੀ ਦੇ ਤਹਿਤ ਉਹਨਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਉਹਨਾਂ ਦੀ ਪਤਨੀ ਕੈਰੋਲ ਨੂੰ 1 ਅਪ੍ਰੈਲ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਭਰਤੀ ਹੋਣ ਦੇ 4 ਦਿਨ ਬਾਅਦ ਹੀ ਉਹਨਾਂ ਦੀ ਮੌਤ ਹੋ ਗਈ ਸੀ। ਆਪਣੇ ਪਿਆਰ ਸਾਹਮਣੇ ਆਖਰੀ ਸਾਹ ਲੈਣ ਵਾਲੀ ਕੈਰੋਲ ਨੂੰ ਮੌਤ ਦੇ ਬਾਅਦ ਸ਼ਰਧਾਂਜਲੀ ਦਿੱਤੀ ਗਈ। ਉੱਧਰ ਹਾਰਵੇ ਕਲੇਮਨ, ਜਿਹਨਾਂ ਦਾ ਕੋਰੋਨਾਵਾਇਰਸ ਟੈਸਟ ਕੀਤਾ ਗਿਆ ਪਰ ਕੋਈ ਲੱਛਣ ਨਹੀਂ ਦਿਸੇ ਸਨ, ਨੂੰ 16 ਅਪ੍ਰੈਲ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਹੁਣ ਉਹ ਲੀਡਸ ਵਿਚ ਆਪਣੇ ਘਰ ਵਿਚ ਠੀਕ ਹੋ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟੇ 'ਚ 1303 ਲੋਕਾਂ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 56 ਹਜ਼ਾਰ ਦੇ ਪਾਰ
ਬੋਰਿਸ ਜਾਨਸਨ ਕੰਮ 'ਤੇ ਪਰਤੇ
ਬ੍ਰਿਟੇਨ ਵਿਚ ਹੁਣ ਤੱਕ 157,149 ਲੋਕ ਕੋਰੋਨਾ ਪੌਜੀਟਿਵ ਪਾਏ ਜਾ ਚੁੱਕੇ ਹਨ ਅਤੇ 21,092 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਦਫਤਰ ਕੰਮ 'ਤੇ ਪਹੁੰਚਚੁੱਕੇ ਹਨ। ਪੂਰੀ ਦੁਨੀਆ ਵਿਚ 3,065,372 ਲੋਕ ਕੋਰੋਨਾ ਦੀ ਚਪੇਟ ਵਿਚ ਹਨ ਜਦਕਿ 211,606 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਨੇ ਸਭ ਤੋਂ ਜ਼ਿਆਦਾ ਤਬਾਹੀ ਯੂਰਪ ਵਿਚ ਮਚਾਈ ਹੈ।