ਭਾਰਤ ’ਚ ਕੋਵੈਕਸੀਨ ਖਰੀਦਣ ’ਤੇ ਬ੍ਰਾਜ਼ੀਲੀ ਰਾਸ਼ਟਰਪਤੀ ਬੋਲਸੋਨਾਰੋ ’ਤੇ ਘਪਲੇ ਦਾ ਦੋਸ਼
Monday, Jul 05, 2021 - 02:02 AM (IST)
ਸਾਓ ਪਾਉਲੋ (ਇੰਟ.)- ਬ੍ਰਾਜ਼ੀਲ ਦੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਭਾਰਤੀ ਕੰਪਨੀ ਭਾਰਤ ਬਾਇਓਟੈਕ ਤੋਂ ਕੋਵੈਕਸੀਨ ਖਰੀਦ ਸਬੰਧੀ ਘਪਲੇ ਦੇ ਦੋਸ਼ ’ਚ ਫਸ ਗਏ ਹਨ। ਉਨ੍ਹਾਂ ਉਪਰ ਵੈਕਸੀਨ ਦੀ ਕੀਮਤ ਨੂੰ ਲੈ ਕੇ ਹੇਰਾ-ਫੇਰੀ ਕਰਨ ਦਾ ਦੋਸ਼ ਲੱਗਾ ਹੈ, ਜਿਸ ਤੋਂ ਬਾਅਦ ਬ੍ਰਾਜ਼ੀਲ ਦੀ ਸੁਪਰੀਮ ਕੋਰਟ ਨੇ ਬੋਲਸੋਨਾਰੋ ਵਿਰੁੱਧ ਜਾਂਚ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ, ਇਸ ਜਾਂਚ ਦੀ ਰਿਪੋਰਟ ਨੂੰ 90 ਦਿਨਾਂ ਦੇ ਅੰਦਰ ਕੋਰਟ ’ਚ ਪੇਸ਼ ਕਰਨ ਦਾ ਹੁਕਮ ਵੀ ਦਿੱਤਾ ਗਿਆ।
ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਵਿੰਡੀਜ਼ ਨੂੰ 25 ਦੌੜਾਂ ਨਾਲ ਹਰਾਇਆ, 3-2 ਨਾਲ ਜਿੱਤੀ ਸੀਰੀਜ਼
ਪਿਛਲੇ ਹਫਤੇ, ਐਸਟਾਡੋ ਡੀ. ਸਾਓ ਪਾਉਲੋ ਅਖਬਾਰ ਨੇ ਦੱਸਿਆ ਕਿ ਬ੍ਰਾਜ਼ੀਲੀ ਸਰਕਾਰ ਨੇ ਦੋ ਕਰੋੜ ਕੋਰੋਨਾ ਵੈਕਸੀਨ ਦੀ ਖੁਰਾਕ ਲਈ ਭਾਰਤੀ ਕੰਪਨੀ ਨਾਲ ਇਕ ਸਮਝੌਤੇ ’ਤੇ ਹਸਤਾਖਰ ਕੀਤੇ ਹਨ। ਇਸ ’ਚ ਇਕ ਡੋਜ਼ ਦੀ ਕੀਮਤ 15 ਡਾਲਰ (ਲਗਭਗ 1,117 ਰੁਪਏ) ਦੱਸੀ ਗਈ ਸੀ, ਜਦਕਿ ਦਿੱਲੀ ਸਥਿਤ ਬ੍ਰਾਜ਼ੀਲ ਦੇ ਦੂਤਘਰ ਦੇ ਇਕ ਖੂਫੀਆ ਸੰਦੇਸ਼ ’ਚ ਇਕ ਡੋਜ਼ ਦੀ ਕੀਮਤ 100 ਰੁਪਏ (1.34. ਡਾਲਰ) ਸੀ। ਇਹੀ ਕਾਰਨ ਹੈ ਕਿ ਵਿਰੋਧੀ ਸੰਸਦ ਮੈਂਬਰਾਂ ਨੇ ਬੋਲਸਨਾਰੋ ਖਿਲਾਫ ਸੁਪਰੀਮ ਕੋਰਟ ’ਚ ਜਾਂਚ ਦੀ ਅਪੀਲ ਕੀਤੀ ਸੀ।
ਇਹ ਖ਼ਬਰ ਪੜ੍ਹੋ- ਭਾਜਪਾ ਨੇਤਾਵਾਂ ’ਤੇ ਹੋ ਰਹੇ ਜਾਨਲੇਵਾ ਹਮਲਿਆਂ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਤੋਂ ਮੰਗਿਆ ਸਮਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।