ਵੇਰਕਾ ਮਿਲਕ ਪਲਾਂਟ ਦੇ ਬਾਹਰ ਕਿਸਾਨਾਂ ਦਾ ਰੋਸ ਪ੍ਰਦਰਸ਼ਨ! ਮੱਕੀ ਬੀਜ ਘਪਲੇ ਨੂੰ ਲੈ ਕੇ ਕੀਤੀ CBI ਜਾਂਚ ਦੀ ਮੰਗ
Monday, Mar 16, 2026 - 07:09 PM (IST)
ਹੁਸ਼ਿਆਰਪੁਰ/ਟਾਂਡਾ (ਵੈੱਬ ਡੈਸਕ)- ਪੰਜਾਬ ਕਿਸਾਨ ਯੂਨੀਅਨ ਅਤੇ ਸਥਾਨਕ ਕਿਸਾਨਾਂ ਵੱਲੋਂ ਅੱਜ ਹੁਸ਼ਿਆਰਪੁਰ ਦੇ ਵੇਰਕਾ ਮਿਲਕ ਪਲਾਂਟ ਦੇ ਬਾਹਰ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਪਲਾਂਟ ਦੀ ਮੈਨੇਜਮੈਂਟ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਵੇਰਕਾ ਪ੍ਰਬੰਧਕਾਂ 'ਤੇ ਕਰੋੜਾਂ ਰੁਪਏ ਦੇ 'ਮੱਕੀ ਬੀਜ ਘੁਟਾਲੇ' ਦੇ ਗੰਭੀਰ ਦੋਸ਼ ਲਾਏ ਹਨ ਅਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਲਗਾਤਾਰ 3 ਛੁੱਟੀਆਂ ! ਬੰਦ ਰਹਿਣਗੇ ਸਕੂਲ, ਕਾਲਜ ਤੇ ਦਫ਼ਤਰ

ਦਸੂਹਾ ਇਲਾਕੇ ਨਾਲ ਸੰਬੰਧਤ ਪਸ਼ੂ ਪਾਲਕ ਪ੍ਰਦਰਸ਼ਨਕਾਰੀ ਕਿਸਾਨਾਂ ਮੁਤਾਬਕ ਮਿਲਕ ਪਲਾਂਟ ਰਾਹੀਂ ਕਿਸਾਨਾਂ ਨੂੰ ਮੱਕੀ ਦੇ ਬੀਜ 'ਤੇ 182 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਦਿੱਤੀ ਜਾਣੀ ਸੀ, ਜਿਸ ਵਿੱਚ ਵੱਡੇ ਪੱਧਰ 'ਤੇ ਹੇਰਾਫੇਰੀ ਕੀਤੀ ਗਈ ਹੈ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਕਾਗਜ਼ਾਂ ਵਿੱਚ ਤਾਂ ਸੁਸਾਇਟੀਆਂ ਦੇ ਨਾਂ 'ਤੇ ਬੀਜ ਦੇ ਬਿੱਲ ਕੱਟੇ ਗਏ ਹਨ ਪਰ ਅਸਲ 'ਚ ਕਿਸਾਨਾਂ ਨੂੰ ਕੋਈ ਬੀਜ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਕਿਸਾਨਾਂ ਦੇ ਖਾਤਿਆਂ ਵਿੱਚੋਂ ਪੈਸੇ ਕੱਢਵਾ ਲਏ ਅਤੇ ਬਾਅਦ 'ਚ ਉਸ ਰਕਮ ਨੂੰ ਦੁੱਧ ਦੇ ਪੈਸਿਆਂ ਦੇ ਰੂਪ ਵਿੱਚ ਨਕਦੀ (ਕੈਸ਼) ਵਾਪਸ ਕਰ ਦਿੱਤਾ ਗਿਆ ਤਾਂ ਜੋ ਇਸ ਹੇਰਾਫੇਰੀ ਨੂੰ ਲੁਕਾਇਆ ਜਾ ਸਕੇ।

ਇਹ ਵੀ ਪੜ੍ਹੋ: ਪੰਜਾਬ 'ਚ ਅਜੇ 3 ਦਿਨ ਹੋਰ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ ਹਨ੍ਹੇਰੀ-ਤੂਫ਼ਾਨ ਦਾ Alert ਜਾਰੀ
ਕਿਸਾਨਾਂ ਨੇ ਸਬੂਤ ਵਜੋਂ ਦੱਸਿਆ ਕਿ ਇਕੱਲੇ ਦਸੂਹਾ ਖੇਤਰ ਦੀਆਂ 9 ਸੁਸਾਇਟੀਆਂ ਜਿਵੇਂ ਕਿ ਹਿੰਮਤਪੁਰ, ਕੁਲਾਰ, ਚੱਕ ਮਹਿਰਾ ਅਤੇ ਘੋਗਰਾ 'ਚ ਹੀ ਤਕਰੀਬਨ 10 ਲੱਖ ਰੁਪਏ ਦਾ ਘਪਲਾ ਸਾਹਮਣੇ ਆਇਆ ਹੈ। ਕਿਸਾਨਾਂ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਜੇਕਰ ਪੂਰੇ ਪੰਜਾਬ ਦੀਆਂ ਹਜ਼ਾਰਾਂ ਸੁਸਾਇਟੀਆਂ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਇਹ ਘਪਲਾ ਕਰੋੜਾਂ ਰੁਪਏ ਦਾ ਹੋ ਸਕਦਾ ਹੈ।
ਇਸ ਮਾਮਲੇ ਵਿੱਚ ਕਿਸਾਨਾਂ ਨੇ ਮਿਲਕਫੈੱਡ ਦੇ ਡਾਇਰੈਕਟਰ ਜੀ. ਐੱਸ. ਮੋਤਰਾ ਅਤੇ ਏਰੀਆ ਮੈਨੇਜਰ ਨਵਤੇਜ ਸਿੰਘ ਰਿਆੜ ਸਮੇਤ ਕੁਝ ਹੋਰ ਅਧਿਕਾਰੀਆਂ 'ਤੇ ਸਿੱਧੇ ਦੋਸ਼ ਲਾਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਮੁੱਖ ਮੰਤਰੀ ਦਫ਼ਤਰ, ਡਿਪਟੀ ਕਮਿਸ਼ਨਰ ਅਤੇ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤਾਂ ਭੇਜੀਆਂ ਸਨ ਪਰ ਹਾਲੇ ਤੱਕ ਕੋਈ ਤਸੱਲੀਬਖ਼ਸ਼ ਕਾਰਵਾਈ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਸੀ. ਬੀ. ਆਈ. ਜਾਂ ਇਕ ਅਜਿਹੀ ਕਮੇਟੀ ਤੋਂ ਜਾਂਚ ਕਰਵਾਈ ਜਾਵੇ, ਜਿਸ ਵਿੱਚ ਕਿਸਾਨਾਂ ਦਾ ਨੁਮਾਇੰਦਾ ਵੀ ਸ਼ਾਮਲ ਹੋਵੇ ਤਾਂ ਜੋ ਦੋਸ਼ੀ ਅਧਿਕਾਰੀਆਂ ਨੂੰ ਸਖ਼ਤ ਸਜ਼ਾਵਾਂ ਮਿਲ ਸਕਣ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਸਬਸਿਡੀ ਦਾ ਹੱਕ ਮਿਲੇ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਵੱਡੇ ਅਧਿਕਾਰੀਆਂ 'ਤੇ ਡਿੱਗੀ ਗਾਜ! ਹੋ ਗਈ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
