ਨਵੇਂ ਸਾਲ ਦੀ ਪੂਰਬਲੀ ਸ਼ਾਮ ''ਤੇ ਤੈਰਾਕੀ ਕਰਦੇ ਸਮੇਂ ਲਾਪਤਾ ਹੋਏ ਮੁੰਡੇ ਦੀ ਲਾਸ਼ ਬਰਾਮਦ

Saturday, Jan 01, 2022 - 03:30 PM (IST)

ਨਵੇਂ ਸਾਲ ਦੀ ਪੂਰਬਲੀ ਸ਼ਾਮ ''ਤੇ ਤੈਰਾਕੀ ਕਰਦੇ ਸਮੇਂ ਲਾਪਤਾ ਹੋਏ ਮੁੰਡੇ ਦੀ ਲਾਸ਼ ਬਰਾਮਦ

ਨਿਊ ਸਾਊਥ ਵੇਲਜ਼ : ਨਵੇਂ ਸਾਲ ਦੀ ਪੂਰਬਲੀ ਸ਼ਾਮ 'ਤੇ ਨਿਊ ਸਾਊਥ ਵੇਲਜ਼ ਦੇ ਦੱਖਣੀ ਤੱਟ 'ਤੇ ਇਕ ਨਦੀ ਵਿਚ ਤੈਰਦੇ ਸਮੇਂ ਲਾਪਤਾ ਹੋਏ ਇਕ ਮੁੰਡੇ ਦੀ ਲਾਸ਼ ਬਰਾਮਦ ਹੋਈ ਹੈ। 15 ਅਤੇ 16 ਸਾਲ ਦੀ ਉਮਰ ਦੇ 2 ਮੁੰਡੇ ਸ਼ੁੱਕਰਵਾਰ ਸ਼ਾਮ 6:30 ਵਜੇ ਦੇ ਕਰੀਬ ਸਿਡਨੀ ਤੋਂ 182 ਕਿਲੋਮੀਟਰ ਦੱਖਣ ਵਿਚ ਬੁਰੀਅਰ ਵਿਖੇ ਸ਼ੋਲਹੇਵਨ ਨਦੀ ਵਿਚ ਤੈਰਾਕੀ ਕਰ ਰਹੇ ਸਨ।

ਜਦੋਂ ਦੋਵੇਂ ਤੈਰਾਕੀ ਕਰ ਰਹੇ ਸਨ ਤਾਂ ਇਨ੍ਹਾਂ ਵਿਚੋਂ ਇਕ ਮੁੰਡਾ ਪਾਣੀ ਵਿਚ ਡੁੱਬ ਗਿਆ। ਐਮਰਜੈਂਸੀ ਸੇਵਾਵਾਂ, ਨਿੱਜੀ ਜਹਾਜ਼ਾਂ 'ਤੇ ਸਵਾਰ ਲੋਕਾਂ, ਪੁਲਸ ਗੋਤਾਖੋਰਾਂ ਅਤੇ ਟੋਲ ਰੈਸਕਿਊ ਹੈਲੀਕਾਪਟਰ ਨੇ ਸ਼ਨੀਵਾਰ ਸਵੇਰੇ 1:30 ਵਜੇ ਤੱਕ ਮੁੰਡੇ ਦੀ ਭਾਲ ਕੀਤੀ। ਅਫ਼ਸੋਸ ਦੀ ਗੱਲ ਹੈ ਕਿ ਮੁੰਡੇ ਦੀ ਲਾਸ਼ ਸ਼ਨੀਵਾਰ ਦੁਪਹਿਰ 1:30 ਵਜੇ ਦੇ ਕਰੀਬ ਨਦੀ ਵਿਚੋਂ ਬਰਾਮਦ ਹੋਈ। 


author

cherry

Content Editor

Related News