ਪਾਕਿ ''ਚ ਸੈਨੇਟ ਦੇ ਪ੍ਰਧਾਨ ਅਹੁਦੇ ਲਈ ਉਮੀਦਵਾਰ ਬਿਜੇਂਜੋ ਨਾਮਜ਼ਦ

07/11/2019 5:39:53 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਸੈਨੇਟ ਦੇ ਪ੍ਰਧਾਨ ਅਹੁਦੇ ਲਈ ਵੀਰਵਾਰ ਨੂੰ ਸੈਨੇਟਰ ਮੀਰ ਹਾਸਿਲ ਖਾਨ ਬਿਜੇਂਜੋ ਨੂੰ ਆਪਣਾ ਸਾਂਝਾ ਉਮੀਦਵਾਰ ਨਾਮਜ਼ਦ ਕੀਤਾ ਹੈ। ਬਿਜੇਂਜੋ ਸੈਨੇਟ ਦੇ ਮੌਜੂਦਾ ਪ੍ਰਧਾਨ ਸਾਦਿਕ ਸੰਜਰਾਨੀ ਦੀ ਥਾਂ ਲੈਣਗੇ। ਵਿਰੋਧੀ ਧਿਰ ਦੀਆਂ ਪਾਰਟੀਆਂ ਨੇ 9 ਜੁਲਾਈ ਨੂੰ ਸੰਜਰਾਨੀ ਦੇ ਖਿਲਾਫ ਉੱਚ ਸਦਨ ਦੇ ਸਕੱਤਰ ਨੂੰ ਇਕ ਗੈਰ-ਭਰੋਸਗੀ ਮਤੇ ਦਾ ਨੋਟਿਸ ਦਿੱਤਾ ਸੀ।

9 ਵਿਰੋਧੀ ਪਾਰਟੀਆਂ ਦੇ ਵਫਦਾਂ ਦੀ ਭਾਈਵਾਲੀ ਵਾਲੀ ਰਹਿਬਰ ਕਮੇਟੀ ਨੇ ਇਥੇ ਇਕ ਮੀਟਿੰਗ ਵਿਚ ਸਾਂਝੇ ਉਮੀਦਵਾਰ ਦੇ ਨਾਂ 'ਤੇ ਚਰਚਾ ਕੀਤੀ। ਜਮੀਅਤ ਉਲੇਮਾ-ਏ-ਇਸਲਾਮ (ਫਜ਼ਲ) ਦੇ ਨੇਤਾ ਅਤੇ ਰਹਿਬਰ ਕਮੇਟੀ ਦੇ ਸੰਯੋਜਕ ਅਕਰਮ ਦੁਰਾਨੀ ਨੇ ਕਮੇਟੀ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਅਸੀਂ ਮੀਰ ਹਾਸਲ ਖਾਨ ਬਿਜੇਂਜੋ ਨੂੰ ਸੈਨੇਟ ਦੇ ਪ੍ਰਧਾਨ ਅਹੁਦੇ ਲਈ ਵਿਰੋਧੀ ਧਿਰ ਦਾ ਉਮੀਦਵਾਰ ਬਣਾਉਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਦੇ 104 ਮੈਂਬਰੀ ਉੱਚ ਸਦਨ ਵਿਚ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ 67 ਮੈਂਬਰ ਹਨ। 


Sunny Mehra

Content Editor

Related News