PPP ਨੇ ਸਾਬਕਾ ਪ੍ਰਧਾਨ ਮੰਤਰੀ ਗਿਲਾਨੀ ਨੂੰ ਸੈਨੇਟ ਚੇਅਰਮੈਨ ਦੇ ਅਹੁਦੇ ਲਈ ਐਲਾਨਿਆ ਉਮੀਦਵਾਰ

Friday, Apr 05, 2024 - 02:49 PM (IST)

PPP ਨੇ ਸਾਬਕਾ ਪ੍ਰਧਾਨ ਮੰਤਰੀ ਗਿਲਾਨੀ ਨੂੰ ਸੈਨੇਟ ਚੇਅਰਮੈਨ ਦੇ ਅਹੁਦੇ ਲਈ ਐਲਾਨਿਆ ਉਮੀਦਵਾਰ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੂੰ ਉਨ੍ਹਾਂ ਦੀ ਪਾਰਟੀ ਪੀ.ਪੀ.ਪੀ ਨੇ ਸੈਨੇਟ ਚੇਅਰਮੈਨ ਦੇ ਵੱਕਾਰੀ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ। ਸ਼ੁੱਕਰਵਾਰ ਨੂੰ ਮੀਡੀਆ 'ਚ ਪ੍ਰਕਾਸ਼ਿਤ ਇਕ ਖ਼ਬਰ 'ਚ ਇਹ ਜਾਣਕਾਰੀ ਦਿੱਤੀ ਗਈ। ਪੀ.ਪੀ.ਪੀ ਨੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ-ਐਨ) ਦੇ ਨਾਲ ਸੱਤਾ-ਵੰਡ ਸਮਝੌਤੇ ਤਹਿਤ ਗਿਲਾਨੀ ਨੂੰ ਆਪਣਾ ਉਮੀਦਵਾਰ ਬਣਾਇਆ ਹੈ। 

ਜੀਓ ਨਿਊਜ਼ ਨੇ ਦੱਸਿਆ ਕਿ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਦੇ ਸਿਆਸੀ ਸਕੱਤਰ ਜਮੀਲ ਸੂਮਰੋ ਨੇ ਵੀਰਵਾਰ ਨੂੰ ਗਿਲਾਨੀ ਨੂੰ ਆਪਣਾ ਉਮੀਦਵਾਰ ਨਿਯੁਕਤ ਕਰਨ ਲਈ ਨੋਟੀਫਿਕੇਸ਼ਨ ਜਾਰੀ ਕੀਤਾ। 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਤੋਂ ਬਾਅਦ ਗੱਠਜੋੜ ਦੀ ਸਰਕਾਰ ਬਣਾਉਣ ਵਾਲੀ ਪੀ.ਪੀ.ਪੀ. ਅਤੇ ਪੀ.ਐੱਮ.ਐੱਲ.-ਐੱਨ. ਵਿਚਾਲੇ ਹੋਏ ਸਮਝੌਤੇ ਅਨੁਸਾਰ ਰਾਸ਼ਟਰਪਤੀ, ਸੈਨੇਟ ਦੇ ਚੇਅਰਮੈਨ ਅਤੇ ਪੰਜਾਬ ਅਤੇ ਖੈਬਰ ਪਖਤੂਨਖਵਾ ਦੇ ਰਾਜਪਾਲ ਦੇ ਅਹੁਦੇ ਪੀ.ਪੀ.ਪੀ. ਨੂੰ ਦਿੱਤੇ ਗਏ ਹਨ। ਜਦੋਂ ਕਿ ਸੈਨੇਟ ਅਤੇ ਨੈਸ਼ਨਲ ਅਸੈਂਬਲੀ ਦੇ ਡਿਪਟੀ ਚੇਅਰਮੈਨ ਦੇ ਅਹੁਦੇ ਪੀਪੀਪੀ ਨੂੰ ਦਿੱਤੇ ਗਏ ਹਨ ਅਤੇ ਸਿੰਧ ਅਤੇ ਬਲੋਚਿਸਤਾਨ ਦੇ ਸਪੀਕਰ ਅਤੇ ਗਵਰਨਰ ਦੇ ਅਹੁਦੇ ਪੀ.ਐਮ.ਐਲ-ਐਨ ਨੂੰ ਦਿੱਤੇ ਗਏ ਹਨ। 

ਪੜ੍ਹੋ ਇਹ ਅਹਿਮ ਖ਼ਬਰ-Kachchatheevu ਟਾਪੂ 'ਤੇ ਭਾਰਤ ਦੇ ਦਾਅਵੇ ਨੂੰ ਸ਼੍ਰੀਲੰਕਾ ਨੇ ਕੀਤਾ ਖਾਰਿਜ, ਦਿੱਤਾ ਇਹ ਬਿਆਨ

ਖ਼ਬਰਾਂ ਵਿੱਚ ਕਿਹਾ ਗਿਆ ਹੈ ਕਿ ਗਿਲਾਨੀ (71) ਜੋ 2008 ਤੋਂ 2012 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ, ਨੂੰ ਕੁੱਲ 54 ਉਮੀਦਵਾਰਾਂ ਵੱਲੋਂ ਨਾਮਜ਼ਦ ਕੀਤਾ ਗਿਆ ਹੈ ਜਿਨ੍ਹਾਂ ਵਿੱਚ ਪੀ.ਪੀ.ਪੀ ਦੇ 24, ਪੀ.ਐਮ.ਐਲ-ਐਨ ਦੇ 19, ਬਲੋਚਿਸਤਾਨ ਅਵਾਮੀ ਪਾਰਟੀ (ਬੀ.ਏ.ਪੀ) ਤੋਂ ਚਾਰ , ਤਿੰਨ ਆਜ਼ਾਦ ਅਤੇ ਨੈਸ਼ਨਲ ਪਾਰਟੀ ਦੇ ਇੱਕ ਸੈਨੇਟ ਮੈਂਬਰ ਸ਼ਾਮਲ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News