ਬੇਨਜ਼ੀਰ ਹੱਤਿਆ ਕਾਂਡ ਦੇ ਦੋਸ਼ੀ ਪੁਲਸ ਅਧਿਕਾਰੀ ਜੇਲ ਤੋਂ ਰਿਹਾਅ

10/07/2017 1:24:19 AM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੀ ਇਕ ਅਦਾਲਤ ਨੇ ਬੇਨਜ਼ੀਰ ਹੱਤਿਆ ਕਾਂਡ ਮਾਮਲੇ 'ਚ ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਦੋ ਸੀਨੀਅਰ ਪੁਲਸ ਅਧਿਕਾਰੀਆਂ ਦੀ 17 ਸਾਲ ਦੀ ਜੇਲ ਦੀ ਸਜ਼ਾ ਮੁਅੱਤਲ ਕਰ ਦਿੱਤੀ। ਲਾਹੌਰ ਹਾਈ ਕੋਰਟ ਦੀ ਰਾਵਪਿੰਡੀ ਅਦਾਲਤ ਨੇ 31 ਅਗਸਤ ਨੂੰ ਅੱਤਵਾਦ ਵਿਰੋਧੀ ਅਦਾਲਤ ਵੱਲੋਂ ਵਧੀਕ ਜਨਰਲ ਇੰਸਪੈਕਟਰ ਸਊਦ ਅਜ਼ੀਜ਼ ਤੇ ਸੀਨੀਅਰ ਪੁਲਸ ਅਧਿਕਾਰੀ ਖੁੱਰਮ ਸ਼ਹਿਜਾਦ ਨੂੰ ਦਿੱਤੀ ਗਈ 17-17 ਸਾਲ ਦੀ ਜੇਲ ਦੀ ਸਜ਼ਾ ਤੇ ਲਗਾਏ ਗਏ ਜੁਰਮਾਨੇ ਦੇਣ ਦੇ ਆਦੇਸ਼ ਮੁਅੱਤਲ ਕਰ ਦਿੱਤੇ।
ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਦੀ 2007 'ਚ ਹੱਤਿਆ ਕਰ ਦਿੱਤੀ ਗਈ ਸੀ ਤੇ ਅਜ਼ੀਜ਼ ਉਸ ਸਮੇਂ ਰਾਵਲਪਿੰਡੀ ਸ਼ਹਿਰ 'ਚ ਪੁਲਸ ਅਧਿਕਾਰੀ ਸੀ ਜਦਕਿ ਸ਼ਹਿਜਾਦ ਰਾਵਲ ਟਾਊਨ ਦੇ ਪੁਲਸ ਅਧਿਕਾਰੀ ਸੀ। ਦੋਵਾਂ ਨੂੰ ਅਪਰਾਧਿਕ ਲਾਪਰਵਾਹੀ  ਤੇ ਅਪਰਾਧ ਵਾਲੀ ਥਾਂ ਨੂੰ ਸਾਫ ਕਰਨ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜਿਥੇ ਅਜ਼ੀਜ਼ ਪੁਲਸ ਬਲ ਤੋਂ ਰਿਟਾਇਰ ਹੋ ਗਏ, ਸ਼ਹਿਜਾਦ ਰਾਵਪਿੰਡੀ 'ਚ ਵਿਸ਼ੇਸ਼ ਸ਼ਾਖਾ ਦੇ ਸੀਨੀਅਰ ਪੁਲਸ ਅਧਿਕਾਰੀ ਹਨ। ਅੱਤਵਾਦ ਵਿਰੋਧੀ ਅਦਾਲਤ ਨੇ ਸਬੂਤਾਂ ਦੇ ਅਧੀਨ ਪਾਬੰਦੀਸ਼ੂਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੇ ਪੰਜ ਕਥਿਤ ਮੈਂਬਰਾਂ ਨੂੰ ਰਿਹਾਅ ਕਰ ਦਿੱਤਾ ਸੀ।


Related News