ਰੂਸ ''ਚ ਅੱਤਵਾਦੀ ਹਮਲੇ ਦੇ ਸ਼ਿਕਾਰ ਹੋਏ ਪੁਲਸ ਅਧਿਕਾਰੀ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 21 ਹੋਈ

Tuesday, Jun 25, 2024 - 05:22 PM (IST)

ਰੂਸ ''ਚ ਅੱਤਵਾਦੀ ਹਮਲੇ ਦੇ ਸ਼ਿਕਾਰ ਹੋਏ ਪੁਲਸ ਅਧਿਕਾਰੀ ਦੀ ਮੌਤ, ਮ੍ਰਿਤਕਾਂ ਦੀ ਗਿਣਤੀ 21 ਹੋਈ

ਮਾਸਕੋ (ਏਜੰਸੀ)- ਰੂਸ ਦੇ ਦੱਖਣੀ ਖੇਤਰ ਦਾਗਿਸਤਾਨ 'ਚ ਇਸਲਾਮੀ ਅੱਤਵਾਦੀਆਂ ਦੇ ਹਮਲੇ 'ਚ ਜ਼ਖ਼ਮੀ ਇਕ ਪੁਲਸ ਅਧਿਕਾਰੀ ਦੀ ਮੌਤ ਹੋਣ ਤੋਂ ਬਾਅਦ, ਕੁੱਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 21 ਹੋ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਐਤਵਾਰ ਨੂੰ ਹੋਏ ਹਮਲੇ 'ਚ, ਅੱਤਵਾਦੀਆਂ ਨੇ ਇਕ ਚਰਚ ਅਤੇ ਯਹੂਦੀ ਪ੍ਰਾਰਥਨਾ ਸਥਾਨ ਨੂੰ ਨਿਸ਼ਾਨਾ ਬਣਾਇਆ ਅਤੇ ਦੇਰਬੇਂਤ ਅਤੇ ਉੱਤਰ ਕਾਕੇਸਸ ਦੇ ਮੁਸਲਿਮ ਬਹੁ ਗਿਣਤੀ ਖੇਤਰ ਮਖਾਚਲਕਾ ਸ਼ਹਿਰਾਂ 'ਚ ਪੁਲਸ 'ਤੇ ਗੋਲੀਬਾਰੀ ਕੀਤੀ।

ਇਹ ਹਮਲਾ ਰੂਸ 'ਚ ਮਾਰਚ ਤੋਂ ਬਾਅਦ ਹੋਇਆ ਸਭ ਤੋਂ ਖ਼ਤਰਨਾਕ ਹਮਲਾ ਹੈ। ਮਾਰਚ 'ਚ ਮਾਸਕੋ ਦੇ ਉਪਨਗਰ 'ਚ ਬੰਦੂਕਧਾਰੀਆਂ ਦੀ ਗੋਲੀਬਾਰੀ 'ਚ 145 ਲੋਕ ਮਾਰੇ ਗਏ ਸਨ। ਮਾਰਚ 'ਚ ਹੋਏ ਹਮਲੇ ਦੀ ਜ਼ਿੰਮੇਵਾਰੀ ਲੈਣ ਵਾਲੇ ਅਫ਼ਗਾਨਿਸਤਾਨ ਦੇ ਇਸਲਾਮਿਕ ਸਟੇਟ ਸੰਗਠਨ ਨਾਲ ਸੰਬੰਧਤ ਸਮੂਹ ਨੇ ਦਾਗਿਸਤਾਨ ਹਮਲੇ ਦੀ ਸ਼ਲਾਘਾ ਕੀਤੀ। ਰੂਸ ਦੀ ਸੀਨੀਅਰ ਸਰਕਾਰੀ ਅਪਰਾਧਕ ਜਾਂਚ ਏਜੰਸੀ, ਇਨਵੈਸਟੀਗੇਟਿਵ ਕਮੇਟੀ ਨੇ ਕਿਹਾ ਕਿ ਸਾਰੇ 5 ਹਮਲਾਵਰ ਮਾਰ ਸੁੱਟੇ ਗਏ। ਦੇਰਬੇਂਤ ਖੇਤਰ ਦੇ ਮੁਖੀ ਮਾਵਸੁਮ ਰੇਗੀਮੋਵ ਨੇ ਮੰਗਲਵਾਰ ਨੂੰ ਕਿਹਾ ਕਿ ਸੱਟ ਕਾਰਨ ਇਕ ਪੁਲਸ ਅਧਿਕਾਰੀ ਦੀ ਹਸਪਤਾਲ 'ਚ ਮੌਤ ਹੋ ਗਈ, ਜਿਸ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ ਵੱਧ ਕੇ 21 ਹੋ ਗਈ। ਮ੍ਰਿਤਕਾਂ 'ਚ 16 ਪੁਲਸ ਕਰਮੀ ਸ਼ਾਮਲ ਹਨ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


author

DIsha

Content Editor

Related News