ਈਰਾਨ ਅਤੇ ਸਵੀਡਨ ਨੇ ਰਿਹਾਅ ਕੀਤੇ ਇਕ-ਦੂਜੇ ਦੇ ਕੈਦੀ
Sunday, Jun 16, 2024 - 11:10 AM (IST)
ਦੁਬਈ (ਏਜੰਸੀ)- ਈਰਾਨ ਅਤੇ ਸਵੀਡਨ ਨੇ ਦਰਮਿਆਨ ਸ਼ਨੀਵਾਰ ਨੂੰ ਕੈਦੀਆਂ ਦੀ ਅਦਲਾ-ਬਦਲੀ ਹੋਈ, ਜਿਸ 'ਚ ਤੇਹਰਾਨ ਨੇ ਯੂਰਪੀ ਸੰਘ ਦੇ ਇਕ ਡਿਪਲੋਮੈਟ ਸਮੇਤ 2 ਵਿਅਕਤੀਆਂ ਨੂੰ ਰਿਹਾਅ ਕੀਤਾ, ਜਦੋਂ ਕਿ ਇਸ ਦੇ ਬਦਲੇ ਉਸ ਈਰਾਨੀ ਕੈਦੀ ਨੂੰ ਰਿਹਾਅ ਕੀਤਾ ਗਿਆ, ਜਿਸ ਨੂੰ ਸਾਲ 1988 'ਚ ਇਸਲਾਮੀ ਗਣਰਾਜ 'ਚ ਸਮੂਹਿਕ ਫਾਂਸੀ ਦਿੱਤੇ ਜਾਣ ਦੀ ਘਟਨਾ 'ਚ ਸ਼ਾਮਲ ਹੋਣ 'ਤੇ ਸਟਾਕਹੋਮ 'ਚ ਯੁੱਧ ਅਪਰਾਧ ਦਾ ਦੋਸ਼ੀ ਠਹਿਰਾਇਆ ਗਿਆ ਸੀ। ਸਾਲ 2019 'ਚ ਸਵੀਡਨ ਵਲੋਂ ਹਾਮਿਦ ਨੂਰੀ ਨੂੰ ਉਦੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਉਹ ਇਕ ਸੈਲਾਨੀ ਵਜੋਂ ਉੱਥੇ ਗਿਆ ਸੀ। ਸ਼ਾਇਦ ਇਸ ਤੋਂ ਬਾਅਦ ਈਰਾਨ 'ਚ 2 ਵਾਸੀਆਂ ਨੂੰ ਹਿਰਾਸਤ ਵਿਚ ਲੈ ਲਿਆ। ਇਹ ਸਾਲ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਈਰਾਨ ਵਲੋਂ ਲੰਬੇ ਸਮੇਂ ਤੋਂ ਅਪਣਾਈ ਜਾ ਰਹੀ ਉਸ ਰਣਨੀਤੀ ਦਾ ਹਿੱਸਾ ਹੈ, ਜਿਸ ਦੇ ਅਧੀਨ ਉਹ ਪੱਛਮੀ ਦੇਸ਼ਾਂ ਨਾਲ ਗੱਲਬਾਤ 'ਚ ਵਿਦੇਸ਼ 'ਚ ਸੰਬੰਧ ਰੱਖਣ ਵਾਲਿਆਂ ਨੂੰ ਮੋਹਰੇ ਵਜੋਂ ਇਸਤੇਮਾਲ ਕਰਦਾ ਹੈ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਬਿਨਾਂ ਕਿਸੇ ਸਬੂਤ ਦੇ ਦਾਅਵਾ ਕੀਤਾ ਕਿ ਨੂਰੀ ਨੂੰ 'ਗੈਰ-ਕਾਨੂੰਨੀ ਤੌਰ' ਤੇ ਹਿਰਾਸਤ 'ਚ ਲਿਆ ਗਿਆ ਸੀ, ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨੇ ਡਿਪਲੋਮੈਟ ਜੋਹਾਨ ਫਲੋਡਰਸ ਅਤੇ ਸਈਦ ਅਜ਼ੀਜ਼ੀ ਨਾਲ ਹਿਰਾਸਤ ਦੌਰਾਨ ਕੀਤੇ ਗਏ ਸਲੂਕ ਨੂੰ 'ਧਰਤੀ 'ਤੇ ਨਰਕ' ਦੇ ਰੂਪ ਵਿਚ ਦੱਸਿਆ ਹੈ।
ਇਹ ਵੀ ਪੜ੍ਹੋ : ਸੰਨੀਵੇਲ ਜਿਊਲਰੀ ਸਟੋਰ ’ਤੇ ਫਿਲਮੀ ਅੰਦਾਜ਼ ’ਚ ਲੁੱਟ, 5 ਗ੍ਰਿਫ਼ਤਾਰ
ਕ੍ਰਿਸਟਰਸਨ ਨੇ ਕਿਹਾ,''ਈਰਾਨ ਨੇ ਸਵੀਡਨ ਤੋਂ ਈਰਾਨੀ ਨਾਗਰਿਕ ਹਾਮਿਦ ਨੂਰੀ ਨੂੰ ਰਿਹਾਅ ਕਰਵਾਉਣ ਦੇ ਮਕਸਦ ਨਾਲ ਇਕ ਸਨਕੀ ਗੱਲਬਾਤ ਲਈ ਇਨ੍ਹਾਂ ਸਵੀਡਿਸ਼ ਲੋਕਾਂ ਨੂੰ ਮੋਹਰਾ ਬਣਾਇਆ ਹੈ।'' ਉਨ੍ਹਾਂ ਕਿਹਾ ਕਿ ਇਹ ਪਹਿਲਾਂ ਹੀ ਸਪੱਸ਼ਟ ਸੀ ਕਿ ਇਸ 'ਆਪਰੇਸ਼ਨ' ਲਈ ਕਠਿਨ ਫ਼ੈਸਲਿਆਂ ਦੀ ਲੋੜ ਹੋਵੇਗੀ, ਹੁਣ ਸਰਕਾਰ ਨੇ ਉਹ ਫ਼ੈਸਲੇ ਲਏ ਹਨ। ਸਰਕਾਰੀ ਸਮਾਚਾਰ ਏਜੰਸੀ ਨੇ ਦੱਸਿਆ ਕਿ ਅਰਬ ਪ੍ਰਾਇਦੀਪ ਦੇ ਪੂਰਬੀ ਕਿਨਾਰੇ 'ਤੇ ਸਥਿਤ ਓਮਾਨ (ਇਕ ਸਲਤਨਤ) ਨੇ ਰਿਹਾਈ ਕਰਵਾਉਣ 'ਚ ਵਿਚੋਲਗੀ ਕੀਤੀ। ਓਮਾਨ ਲੰਬੇ ਸਮੇਂ ਤੋਂ ਈਰਾਨ ਅਤੇ ਪੱਛਮੀ ਦੇਸ਼ਾਂ ਵਿਚਕਾਰ ਵਾਰਤਾਕਾਰ ਵਜੋਂ ਕੰਮ ਕਰਦਾ ਰਿਹਾ ਹੈ। ਸਾਲ 2022 'ਚ ਸਟਾਕਹੋਮ ਜ਼ਿਲ੍ਹਾ ਅਦਾਲਤ ਨੇ ਕਤਲ 'ਚ ਉਸ ਦੀ ਭੂਮਿਕਾ ਲਈ ਨੂਰੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਾਲ 1988 'ਚ ਸਮੂਹਿਕ ਫਾਂਸੀ ਇਰਾਕ ਦੇ ਨਾਲ ਇਰਾਨ ਦੇ ਲੰਬੇ ਯੁੱਧ ਦੇ ਅੰਤ 'ਚ ਦਿੱਤੀ ਗਈ ਸੀ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਸਮੂਹਾਂ ਦਾ ਅਨੁਮਾਨ ਹੈ ਕਿ ਘੱਟੋ-ਘੱਟ 5,000 ਲੋਕਾਂ ਨੂੰ ਫਾਂਸੀ ਦਿੱਤੀ ਗਈ ਸੀ। ਯੂਰਪੀ ਸੰਘ ਦੇ ਚੋਟੀ ਦੇ ਡਿਪਲੋਮੈਟ ਜੋਸੇਪ ਬੋਰੇਲ ਨੇ ਦੋਹਾਂ ਵਿਅਕਤੀਆਂ ਦੀ ਰਿਹਾਈ ਦੀ ਪ੍ਰਸ਼ੰਸਾ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8