ਚੋਣ ਜ਼ਾਬਤੇ ਦੌਰਾਨ SP ਦੇ ਰੀਡਰ ਸਮੇਤ 3 ਪੁਲਸ ਮੁਲਾਜ਼ਮਾਂ ਦਾ ਤਬਾਦਲਾ

Monday, Jun 03, 2024 - 10:29 AM (IST)

ਚੋਣ ਜ਼ਾਬਤੇ ਦੌਰਾਨ SP ਦੇ ਰੀਡਰ ਸਮੇਤ 3 ਪੁਲਸ ਮੁਲਾਜ਼ਮਾਂ ਦਾ ਤਬਾਦਲਾ

ਚੰਡੀਗੜ੍ਹ (ਸੁਸ਼ੀਲ) : ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਚੰਡੀਗੜ੍ਹ ਪੁਲਸ ’ਚ ਇਕ ਸਬ-ਇੰਸਪੈਕਟਰ ਸਮੇਤ ਤਿੰਨ ਪੁਲਸ ਮੁਲਾਜ਼ਮਾਂ ਦੇ ਤਬਾਦਲੇ ਕਰ ਦਿੱਤੇ ਗਏ। ਇਹ ਹੁਕਮ ਐੱਸ. ਪੀ. ਹੈੱਡਕੁਆਰਟਰ ਕੇਤਨ ਬਾਂਸਲ ਵੱਲੋਂ ਜਾਰੀ ਕੀਤੇ ਗਏ ਹਨ।

ਉਨ੍ਹਾਂ ਨੇ ਆਪਣੇ ਸਟਾਫ਼ ’ਚ ਤਾਇਨਾਤ ਰੀਡਰ ਏ. ਐੱਸ. ਆਈ. ਰਣਜੀਤ ਸਿੰਘ ਦਾ ਤਬਾਦਲਾ ਪੁਲਸ ਲਾਈਨਜ਼ ਕਰ ਦਿੱਤਾ। ਇਸ ਤੋਂ ਇਲਾਵਾ ਸੈਕਟਰ-17 ਥਾਣੇ ’ਚ ਤਾਇਨਾਤ ਮੁਨਸ਼ੀ ਏ. ਐੱਸ. ਆਈ. ਵਰਿੰਦਰ ਚੌਹਾਨ ਨੂੰ ਟ੍ਰੈਫਿਕ ਪੁਲਸ ਲਾਈਨ ਤੇ ਕੰਪਿਊਟਰ ਸੈਕਸ਼ਨ ’ਚ ਤਾਇਨਾਤ ਐੱਸ.ਆਈ. ਸ਼ਮਸ਼ੇਰ ਸਿੰਘ ਨੈਨ ਨੂੰ ਆਈ. ਆਰ. ਬੀ. ਭੇਜ ਦਿੱਤਾ ਹੈ।


author

Babita

Content Editor

Related News