ਪੁਲਸ ਅਧਿਕਾਰੀ ਨੂੰ ਮੁੱਕਾ ਮਾਰਨ ਦੇ ਦੋਸ਼ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ 5 ਹਫ਼ਤੇ ਦੀ ਜੇਲ੍ਹ

Wednesday, Jun 19, 2024 - 01:44 PM (IST)

ਪੁਲਸ ਅਧਿਕਾਰੀ ਨੂੰ ਮੁੱਕਾ ਮਾਰਨ ਦੇ ਦੋਸ਼ ''ਚ ਭਾਰਤੀ ਮੂਲ ਦੇ ਵਿਅਕਤੀ ਨੂੰ ਹੋਈ 5 ਹਫ਼ਤੇ ਦੀ ਜੇਲ੍ਹ

ਸਿੰਗਾਪੁਰ (ਭਾਸ਼ਾ)- ਕਰੀਬ 2 ਸਾਲ ਪਹਿਲੇ ਨਸ਼ੇ ਦੀ ਹਾਲਤ 'ਚ ਸਿੰਗਾਪੁਰ 'ਚ ਇਕ ਪੁਲਸ ਅਧਿਕਾਰੀ ਨੂੰ ਮੁੱਕਾ ਮਾਰਨ ਦੇ ਦੋਸ਼ੀ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ 5 ਹਫ਼ਤਿਆਂ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 'ਟੁਡੇ' ਅਖ਼ਬਾਰ ਦੀ ਖ਼ਬਰ ਅਨੁਸਾਰ ਮੁੱਕਾ ਇੰਨੀ ਜ਼ੋਰ ਨਾਲ ਮਾਰਿਆ ਗਿਆ ਸੀ ਕਿ ਅਧਿਕਾਰੀ ਘੱਟੋ-ਘੱਟ ਇਕ ਮਿੰਟ ਤੱਕ ਬੇਹੋਸ਼ ਰਿਹਾ ਅਤੇ ਉਸ ਦੀ ਯਾਦਦਾਸ਼ਤ ਵੀ ਅਸਥਾਈ ਰੂਪ ਨਾਲ ਚਲੀ ਗਈ। ਦੋਸ਼ੀ ਦੇਵੇਸ਼ ਰਾਜ ਰਾਜਾਸੇਗਰਨ (24) ਨੂੰ ਮੰਗਲਵਾਰ ਉੱਥੇ ਦੀ ਇਕ ਅਦਾਲਤ ਨੇ 5 ਹਫ਼ਤਿਆਂ ਦੀ ਕੈਦ ਦੀ ਸਜ਼ਾ ਸੁਣਾਈ। ਉਸ ਨੇ ਜਾਣਬੁੱਝ ਕੇ ਸੱਟ ਪਹੁੰਚਾਉਣ ਦਾ ਅਪਰਾਧ ਮਾਰਚ 'ਚ ਕਬੂਲ ਕਰ ਲਿਆ ਸੀ। 

ਖ਼ਬਰ ਅਨੁਸਾਰ, ਦੋਸ਼ੀ ਸਜ਼ਾ ਦੇ ਖ਼ਿਲਾਫ਼ ਅਪੀਲ ਕਰੇਗਾ। ਅਦਾਲਤ ਨੂੰ ਦੱਸਿਆ ਗਿਆ ਕਿ 25 ਜੂਨ 2022 ਨੂੰ ਤੜਕੇ ਕਰੀਬ ਤਿੰਨ ਵਜੇ 10 ਤੋਂ ਵੱਧ ਲੋਕਾਂ ਵਿਚਾਲੇ ਝਗੜੇ ਦੀ ਸੂਚਨਾ ਤੋਂ ਚਾਰ ਪੁਲਸ ਅਧਿਕਾਰੀ ਸਰਕੁਲਰ ਰੋਡ ਪਹੁੰਚੇ ਸਨ ਅਤੇ ਪੀੜਤ ਪੁਲਸ ਅਧਿਕਾਰੀ ਇਨ੍ਹਾਂ 'ਚ ਸ਼ਾਮਲ ਸੀ। ਜਦੋਂ ਪੁਲਸ ਪਹੁੰਚੀ ਤਾਂ ਉਸ ਨੇ ਦੇਵੇਸ਼ ਅਤੇ ਈਸ਼ਵਰ ਸਮੇਤ ਕੁਝ ਲੋਕਾਂ ਨੂੰ ਝਗੜਾ ਕਰਦੇ ਹੋਏ ਦੇਖਿਆ। ਸਾਦੇ ਕੱਪੜਿਆਂ 'ਚ ਪਹੁੰਚੇ ਪੁਲਸ ਅਧਿਕਾਰੀਆਂ ਨੇ ਝਗੜਾ ਕਰ ਰਹੇ ਲੋਕਾਂ ਕੋਲ ਜਾ ਕੇ ਆਪਣੀ ਪਛਾਣ ਦੱਸੀ। ਇਸੇ ਦੌਰਾਨ ਕਹਾਸੁਣੀ ਦਰਮਿਆਨ ਦੇਵੇਸ਼ ਨੇ ਪੁਲਸ ਅਧਿਕਾਰੀ ਦੇ ਸਿਰ ਦੇ ਖੱਬੇ ਪਾਸੇ ਜ਼ੋਰਦਾਰ ਮੁੱਕਾ ਮਾਰ ਦਿੱਤਾ। ਉੱਪ ਸਰਕਾਰੀ ਵਕੀਲ ਬ੍ਰਾਊਨ ਤਾਨ ਨੇ ਅਦਾਲਤ ਦੇ ਦਸਤਾਵੇਜ਼ਾਂ 'ਚ ਕਿਹਾ,''ਦੋਸ਼ੀ ਘਟਨਾ ਦੇ ਸਮੇਂ ਨਸ਼ੇ ਦੀ ਹਾਲਤ 'ਚ ਸੀ। ਦੋਸ਼ੀ ਦੇ ਮੁੱਕਾ ਮਾਰਨ ਕਾਰਨ ਪੀੜਤ ਪੁਲਸ ਕਰਮੀ ਘੱਟੋ-ਘੱਟ ਇਕ ਮਿੰਟ ਲਈ ਬੇਹੋਸ਼ ਹੋ ਗਿਆ ਸੀ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News