ਡੌਂਕੀ ਲਾਉਂਦੇ ਪੰਜਾਬੀ ਗੱਭਰੂ ਨੂੰ ਚੁੱਕ ਲੈ ਗਈ ਪੁਲਸ, ਜੇਲ ਵਿੱਚ ਬੰਦ ਪੁੱਤ ਦੀ ਵੀਡੀਓ ਦੇਖ ਪਰਿਵਾਰ ਦਾ ਬੁਰਾ ਹਾਲ

Tuesday, Jun 25, 2024 - 02:21 PM (IST)

ਡੌਂਕੀ ਲਾਉਂਦੇ ਪੰਜਾਬੀ ਗੱਭਰੂ ਨੂੰ ਚੁੱਕ ਲੈ ਗਈ ਪੁਲਸ, ਜੇਲ ਵਿੱਚ ਬੰਦ ਪੁੱਤ ਦੀ ਵੀਡੀਓ ਦੇਖ ਪਰਿਵਾਰ ਦਾ ਬੁਰਾ ਹਾਲ

ਸ਼ਾਹਕੋਟ, ਚੰਗੇ ਭਵਿੱਖ ਦੀ ਆਸ ਲਈ ਆਏ ਦਿਨ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ, ਅਜਿਹੇ ਹੀ ਨੌਜਵਾਨਾਂ ਵਾਂਗ ਸ਼ਾਹਕੋਟ ਦੇ ਨੇੜਲੇ ਪਿੰਡ ਸੰਗਤਪੁਰ ਦਾ ਵੀ ਇਕ ਨੌਜਵਾਨ ਵਿਦੇਸ਼ ਗਿਆ। ਕੱਚੇ ਘਰ ਵਿੱਚ ਰਹਿਣ ਵਾਲਾ ਅਜੇ ਜਵਾਨੀ 'ਚ ਪੈਰ ਧਰਦੇ ਸਾਰ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਲੱਗਾ ਤੇ ਪਰਿਵਾਰ ਦੀਆਂ ਤੰਗੀਆਂ ਦੂਰ ਕਰਨ ਲਈ ਖੁਦ ਅਰਮੀਨੀਆਂ 'ਚ ਜਾ ਕੇ ਦਿਹਾੜੀਆਂ ਕਰਨ ਲੱਗਾ। ਅਰਮੀਨੀਆ ਜਾਣ ਲਈ ਲੱਖਾਂ ਰੁਪਏ ਦਾ ਖਰਚ ਆਇਆ ਜੋ ਪਰਿਵਾਰ ਨੇ ਕਰਜ਼ਾ ਚੁੱਕ ਕੇ ਇਕੱਠਾ ਕੀਤਾ। ਅਜੇ ਅਰਮੀਨੀਆ ‘ਚ ਕੰਮ ਕਰਨ ਲਈ ਭਾਰਤ ਤੋਂ ਵੀਜਾ ਲੈ ਗਿਆ ਸੀ ਉਥੇ ਕੁਝ ਮਹਿਨੇ ਰਹਿਣ ਪਿੱਛੋਂ ਉਸਦੇ ਦੋਸਤਾਂ ਰਾਹੀਂ ਉਸਨੂੰ ਅਰਮੀਨੀਆ ਤੋਂ ਇਟਲੀ ਜਾਣ ਲਈ ਡੌਂਕੀ ਲਗਾਉਣ ਬਾਰੇ ਪਤਾ ਲੱਗਾ। ਜਿਸ ਕਾਰਨ ਅਜੇ ਵੀ ਡੌਂਕੀ ਰਸਤੇ ਰਾਹੀਂ ਇਟਲੀ ਪਹੁੰਚਣ ਦੀ ਤਿਆਰੀ ਕਰਨ ਲੱਗਾ। ਬੀਤੀ ਮਾਰਚ ਦੇ ਮਹੀਨੇ ਜਦ ਅਜੇ ਆਪਣੇ ਕੁਝ ਹੋਰ ਸਾਥੀਆਂ ਦੇ ਨਾਲ ਡੌਂਕੀ ਰਾਹੀਂ ਇਟਲੀ ਜਾਣ ਲਈ ਨਿਕਲਿਆਂ ਤਾਂ ਉਹ ਆਪਣੇ ਸਾਥੀਆਂ ਨਾਲ ਜਾਰਜਿਆ ਦੇ ਬਾਰਡਰ ਨੇੜੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਫੜ੍ਹ ਹੋ ਗਿਆ। ਇਸ ਤੋਂ ਬਾਅਦ ਉਸਨੂੰ ਜੇਲ ਭੇਜ ਦਿੱਤਾ। ਅਜੇ ਦੇ ਹੀ ਇਕ ਸਾਥੀ ਵਲੋਂ ਅਜੇ ਦੇ ਇਸ ਹਾਲਾਤ ਵਿੱਚ ਹੋਣ ਬਾਰੇ ਬੀਤੇ ਮਹੀਨੇ ਪਰਿਵਾਰ ਨੂੰ ਫੋਨ ‘ਤੇ ਜਾਣਕਾਰੀ ਦਿੱਤੀ ਗਈ। ਜਿਸ ਮਗਰੋਂ ਅਜੇ ਦੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਅੱਜ ਜਦ ਅਜੇ ਦੇ ਪਰਿਵਾਰ ਨਾਲ ਸੰਪਰਕ ਕੀਤਾ ਗਿਆ ਤਾਂ ਉਸਦੇ ਵੱਡੇ ਭਰਾ ਬਲਜਿੰਦਰ ਨੇ ਦੱਸਿਆ ਕਿ ਅਜੇ ਪਰਿਵਾਰ ਦੇ ਚੰਗੇ ਭਵਿੱਖ ਲਈ ਵਿਦੇਸ਼ ਗਿਆ ਸੀ। ਅਜੇ ਨੂੰ ਵਿਦੇਸ਼ ਭੇਜਣ ਲਈ ਲੱਖਾਂ ਰੁਪਏ ਦਾ ਖਰਚ ਆਇਆ ਸੀ, ਜੋ ਰੁਪਏ ਉਨ੍ਹਾਂ ਵਲੋਂ ਵਿਆਜ ‘ਤੇ ਲੈ ਕੇ ਏਜੰਟ ਨੂੰ ਅਦਾ ਕੀਤੇ ਗਏ ਸਨ। ਉਹ ਦੱਸਦੇ ਹਨ ਕਿ ਅਜੇ ਅਰਮੀਨਿਆ ਪਹੁੰਚ ਕੇ ਥੋੜਾ ਬਹੁਤਾ ਕੰਮ ਵੀ ਕਰਨ ਲੱਗਿਆ ਪਰ ਉਸ ਕੰਮ ਤੋਂ ਮਿਲਣ ਵਾਲੇ ਰੁਪਏ ਨਾਲ ਉਸਦਾ ਆਪਣਾ ਗੁਜਾਰਾ ਹੀ ਬੇਹੱਦ ਮੁਸ਼ਕਿਲ ਨਾਲ ਹੋ ਰਿਹਾ ਸੀ। ਇਸੇ ਦੌਰਾਨ ਅਜੇ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਆਪਣੇ ਸਾਥੀਆਂ ਨਾਲ ਇਟਲੀ ਜਾਣ ਦੀ ਤਿਆਰੀ ਕਰ ਰਿਹਾ ਹੈ। ਜਿਸ ਕਾਰਨ ਅਜੇ ਨੇ ਕੁਝ ਰੁਪਏ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਤੋਂ ਵੀ ਲਏ। ਲੱਖਾਂ ਰੁਪਏ ਖਰਚ ਕਰ ਜਦ ਅਜੇ ਡੌਂਕੀ ਰਾਹੀਂ ਇਟਲੀ ਜਾ ਰਿਹਾ ਸੀ, ਤਾਂ ਉਹ ਬਾਰਡਰ ਨੇੜੇ ਫੜ੍ਹ ਹੋ ਗਿਆ।

ਹੰਝੂ ਭਰੀਆਂ ਅੱਖਾਂ ਨਾਲ ਬਲਜਿੰਦਰ ਦੀ ਮਾਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਨੂੰ ਜੇਲ ਭੇਜ ਦਿੱਤਾ ਗਿਆ, ਉਥੇ ਤਾਂ ਉਸ ਨੂੰ ਖਾਣ ਨੂੰ ਵੀ ਸਿਰਫ ਇਕ ਬਰੈੱਡ ਦਾ ਪੀਸ ਮਿਲ ਰਿਹਾ, ਉਹ ਵੀ ਬੀਫ ਦੇ ਨਾਲ। ਮੇਰਾ ਪੁੱਤ ਤਾਂ ਬੀਫ ਖਾ ਹੀ ਨਹੀਂ ਸਕਦਾ, ਜਿਸ ਕਾਰਨ ਉਸਨੂੰ ਬਰੈੱਡ ਦਾ ਟੁਕੜਾ ਖਾ ਸਮਾਂ ਗੁਜਾਰਨਾਂ ਪੈ ਰਿਹਾ ਹੈ। ਪਰਿਵਾਰ ਮੁਤਾਬਕ ਉਨ੍ਹਾਂ ਵਲੋਂ ਵਿਦੇਸ਼ ਮੰਤਰਾਲਾ ਨਾਲ ਸੰਪਰਕ ਕੀਤਾ ਗਿਆ। ਜਿਸ ‘ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਗਿਆ ਹੈ, ਕਿ ਉਹ ਜਲਦ ਹੀ ਕੋਈ ਕਾਰਵਾਈ ਕਰ ਅਜੇ ਤੇ ਉਸਦੇ ਸਾਥੀਆਂ ਬਾਰੇ ਪਤਾ ਕਰਨਗੇ। ਦੂਜੇ ਪਾਸੇ ਪਰਿਵਾਰ ਦੱਸਦਾ ਹੈ ਕਿ ਉਹ ਬੀਤੇ ਦਿਨੀਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਮਿਲੇ ਹਨ, ਜਿਨ੍ਹਾਂ ਨੂੰ ਉਨ੍ਹਾਂ ਵਲੋਂ ਅਜੇ ਦੇ ਹਾਲਾਤਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੰਤ ਸੀਚੇਵਾਲ ਵਲੋਂ ਵੀ ਮਦਦ ਦਾ ਭਰੋਸਾ ਦਿੱਤਾ ਗਿਆ ਹੈ। ਅਜੇ ਦੇ ਪਰਿਵਾਰ ਨੇ ਮੀਡੀਆ ਰਾਹੀਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦ ਹੀ ਅਜੇ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਉਨ੍ਹਾਂ  ਦਾ ਪੁੱਤ ਵਿਦੇਸ਼ੀ ਜੇਲ ਤੋਂ ਰਿਹਾ ਹੋ ਸਕੇ।
PunjabKesari
ਇਕ ਕਮਰੇ ਦੇ ਕੱਚੇ ਘਰ ਵਿੱਚ ਰਹਿੰਦਾ ਪਰਿਵਾਰ
ਅਜੇ ਦੇ ਪਰਿਵਾਰ ਦੀ ਮਾਲੀ ਹਾਲਤ ਵੀ ਕੋਈ ਬਹੁੱਤੀ ਵਧੀਆਂ ਨਹੀਂ ਹੈ। ਪਰਿਵਾਰ ਜਿਥੇ ਪੁੱਤ ਦੇ ਵਿਦੇਸ਼ੀ ਜੇਲ ਵਿੱਚ ਹੋਣ ਦੇ ਗਮ ਨਾਲ ਜੂਝ ਰਿਹਾ ਹੈ ਉਥੇ ਹੀ ਪਰਿਵਾਰ ਦੀ ਇਕ ਕਮਰੇ ਦੇ ਘਰ ਵਿੱਚ ਰਿਹ ਰਿਹਾ ਹੈ। ਅਜੇ ਦਾ ਭਰਾ ਤੇ ਪਿਤਾ ਰਾਜ ਮਿਸਤਰੀਆਂ ਨਾਲ ਦਿਹਾੜੀਦਾਰ ਵਜੋਂ ਕੰਮ ਕਰ ਰਹੇ ਹਨ। ਸ਼ਾਮ ਨੂੰ ਥੋੜਾ ਬਹੁਤਾ ਕਮਾ ਕੇ ਜੇਕਰ ਕੁਝ ਆਉਂਦਾ ਹੈ ਤਾਂ ਘਰ ਦੀ ਰੋਟੀ ਪੱਕਦੀ ਹੈ। ਅਜਿਹੇ ਵਿਚਕਾਰ ਅਜੇ ਨੂੰ ਬਾਹਰ ਭੇਜਣ ਲਈ ਲਿਆ ਕਰਜਾ ਵੀ ਵੱਧਦਾ ਜਾ ਰਿਹਾ ਹੈ ਤੇ ਅਜੇ ਵੀ ਜੇਲ ਚੱਲਿਆ ਗਿਆ ਹੈ। ਘਰ ਦੀ ਹਾਲਤ ਤਾਂ ਇਹ ਹੈ ਕਿ ਘਰ ਅੰਦਰ ਫਰਸ਼ ਦੀ ਥਾਂ ਕੱਚੀ ਰੋੜੀ ਤਾਂ ਪਾ ਲਈ ਹੈ ਪਰ ਅਜੇ ਫਰਸ਼ ਲਗਾਉਣ ਦੇ ਹਾਲਤ ਵੀ ਨਹੀਂ ਹਨ।


author

DILSHER

Content Editor

Related News