ਜੂਲੀਅਨ ਅਸਾਂਜੇ 5 ਸਾਲ ਬਾਅਦ ਹੋਏ ਰਿਹਾਅ, ਅਮਰੀਕੀ ਸਰਕਾਰ ਨਾਲ ਡੀਲ ਤੋਂ ਬਾਅਦ ਜੇਲ੍ਹ ਤੋਂ ਆਏ ਬਾਹਰ
Tuesday, Jun 25, 2024 - 03:50 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਦੀ ਜਾਸੂਸੀ ਦੇ ਦੋਸ਼ਾਂ 'ਚ ਜੇਲ੍ਹ 'ਚ ਬੰਦ ਵਿਕੀਲੀਕਸ ਦੇ ਫਾਊਂਡਰ ਜੂਲੀਅਨ ਅਸਾਂਜੇ ਮੰਗਲਵਾਰ ਨੂੰ 5 ਸਾਲ ਬਾਅਦ ਲੰਡਨ ਦੀ ਜੇਲ੍ਹ ਤੋਂ ਰਿਹਾਅ ਹੋ ਗਏ। ਉਨ੍ਹਾਂ ਨੇ ਅਮਰੀਕੀ ਸਰਕਾਰ ਨਾਲ ਇਕ ਸਮਝੌਤੇ ਦੇ ਅਧੀਨ ਜਾਸੂਸੀ ਦੀ ਗੱਲ ਸਵੀਕਾਰ ਕਰ ਲਈ ਹੈ। ਯੂ.ਐੱਸ. ਜ਼ਿਲ੍ਹਾ ਕੋਰਟ ਦੇ ਦਸਤਾਵੇਜ਼ਾਂ ਅਨੁਸਾਰ, 52 ਸਾਲ ਦੇ ਅਸਾਂਜੇ ਨੇ ਅਮਰੀਕਾ ਨਾਲ ਇਕ ਸਮਝੌਤਾ ਕੀਤਾ ਹੈ। ਇਸ ਦੇ ਅਧੀਨ ਉਹ ਬੁੱਧਵਾਰ ਨੂੰ ਅਮਰੀਕਾ ਦੀ ਸਾਈਪਨ ਕੋਰਟ 'ਚ ਪੇਸ਼ ਹੋਣਗੇ। ਇੱਥੇ ਉਹ ਅਮਰੀਕਾ ਦੇ ਖੁਫ਼ੀਆ ਦਸਤਾਵੇਜ਼ਾਂ ਨੂੰ ਦਾਸਲ ਕਰਨ ਲਈ ਸਾਜਿਸ਼ ਰਚਣ ਦੇ ਦੋਸ਼ ਨੂੰ ਸਵੀਕਾਰ ਕਰਨਗੇ। ਦੋਸ਼ ਮੰਨਣ ਤੋਂ ਬਾਅਦ ਅਸਾਂਜੇ ਨੂੰ 62 ਮਹੀਨੇ (5 ਸਾਲ 2 ਮਹੀਨੇ) ਜੇਲ੍ਹ ਦੀ ਸਜ਼ਾ ਸੁਣਾਈ ਜਾਵੇਗੀ, ਜੋ ਉਹ ਪਹਿਲੇ ਹੀ ਪੂਰੀ ਕਰ ਚੁੱਕੇ ਹਨ। ਜੂਲੀਅ ਹੁਣ ਤੱਕ ਬ੍ਰਿਟਿਸ਼ ਜੇਲ੍ਹ 'ਚ 1901 ਦਿਨ ਦੀ ਸਜ਼ਾ ਕੱਟ ਚੁੱਕੇ ਹਨ। ਅਮਰੀਕਾ ਨਾਲ ਕੀਤੇ ਗਏ ਸਮਝੌਤੇ ਤੋਂ ਬਾਅਦ ਉਨ੍ਹਾਂ ਨੂੰ ਬ੍ਰਿਟੇਨ ਦੀ ਹਾਈ-ਸਕਿਓਰਿਟੀ ਜੇਲ੍ਹ ਬੇਲਮਾਰਸ਼ ਤੋਂ ਸੋਮਵਾਰ ਨੂੰ ਰਿਹਾਅ ਕਰ ਦਿੱਤਾ ਗਿਆ। ਇੱਥੋਂ ਉਹ ਸਿੱਧੇ ਆਪਣੇ ਦੇਸ਼ ਆਸਟ੍ਰੇਲੀਆ ਲਈ ਰਵਾਨਾ ਹੋ ਗਏ।
ਸਮਝੌਤਾ ਹੋਣ ਤੋਂ ਬਾਅਦ ਵਿਕੀਲੀਕਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਕੇ ਜੂਲੀਅਨ ਅਸਾਂਜੇ ਦੀ ਰਿਹਾਈ ਦੀ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ 'ਜੂਲੀਅਨ ਅਸਾਂਜੇ ਇਜ ਫ੍ਰੀ। ਉੱਥੇ ਹੀ ਜੂਲੀਅਨ ਦੀ ਪਤਨੀ ਸਟੇਲਾ ਨੇ ਕਿਹਾ,''ਮੈਂ ਸਾਲਾਂ ਤੱਕ ਜੂਲੀਅਨ ਦਾ ਸਾਥ ਦੇਣ ਵਾਲੇ ਉਨ੍ਹਾਂ ਦੇ ਸਮਰਥਕਾਂ ਦਾ ਧੰਨਵਾਦ ਕਰਦੀ ਹਾਂ। ਅਸੀਂ ਉਨ੍ਹਾਂ ਦੇ ਕਿੰਨੇ ਧੰਨਵਾਦੀ ਹਾਂ, ਇਸ ਨੂੰ ਸ਼ਬਦਾਂ 'ਚ ਨਹੀਂ ਦੱਸਿਆ ਜਾ ਸਕਦਾ। ਉਨ੍ਹਾਂ ਦੇ ਸਮਰਥਨ ਕਾਰਨ ਹੀ ਅੱਜ ਜੂਲੀਅਨ ਘਰ ਆ ਰਹੇ ਹਨ।'' ਆਸਟ੍ਰੇਲੀਆਈ ਨਾਗਰਿਕ ਅਸਾਂਜੇ ਨੇ 2010-11 'ਚ ਹਜ਼ਾਰਾਂ ਕਲਾਸੀਫਾਈਡ ਦਸਤਾਵੇਜ਼ਾਂ ਨੂੰ ਜਨਤਕ ਕਰ ਦਿੱਤਾ ਸੀ। ਇਸ 'ਚ ਅਫਗਾਨਿਸਤਾਨ ਅਤੇ ਇਰਾਕ ਯੁੱਧ ਜੁੜੇ ਦਸਤਾਵੇਜ਼ ਵੀ ਸਨ। ਇਸ ਰਾਹੀਂ ਉਨ੍ਹਾਂ ਨੇ ਅਮਰੀਕਾ, ਇੰਗਲੈਂਡ ਅਤੇ ਨਾਟੋ ਦੀਆਂ ਸੈਨਾਵਾਂ 'ਤੇ ਯੁੱਧ ਅਪਰਾਧ ਦਾ ਦੋਸ਼ ਲਗਾਇਆ ਸੀ। ਜਿਸ 'ਚ ਰੇਪ, ਟਾਰਚਰ ਅਤੇ ਸਰੰਡਰ ਕਰ ਚੁੱਕੇ ਲੋਕਾਂ ਨੂੰ ਮਾਰਨ ਵਰਗੇ ਅਪਰਾਧ ਸ਼ਾਮਲ ਸਨ। 2010-11 'ਚ ਵਿਕੀਲੀਕਸ ਦੇ ਖ਼ੁਲਾਸੇ ਤੋਂ ਬਾਅਦ ਅਮਰੀਕਾ ਨੇ ਦੋਸ਼ ਲਗਾਇਆ ਸੀ ਕਿ ਜੂਲੀਅਨ ਅਸਾਂਜੇ ਨੇ ਉਨ੍ਹਾਂ ਦੇਸ਼ ਦੀ ਜਾਸੂਸੀ ਕੀਤੀ ਹੈ। ਉਸ ਨੇ ਸੀਕ੍ਰੇਟ ਫਾਈਲ ਪਬਲਿਸ਼ ਕਰ ਦਿੱਤੀ, ਜਿਸ ਨਾਲ ਕਈ ਲੋਕਾਂ ਦਾ ਜੀਵਨ ਖ਼ਤਰੇ 'ਚ ਆ ਗਿਆ ਸੀ। ਹਾਲਾਂਕਿ ਜੂਲੀਅਨ ਅਸਾਂਜੇ ਨੇ ਹਮੇਸ਼ਾ ਜਾਸੂਸੀ ਦੇ ਦੋਸ਼ਾਂ ਤੋਂ ਇਨਕਾਰ ਕੀਤਾ। ਬਾਅਦ 'ਚ ਅਸਾਂਜੇ 'ਤੇ ਇਹ ਵੀ ਦੋਸ਼ ਲੱਗਾ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਰੂਸੀ ਖੁਫ਼ੀਆ ਏਜੰਸੀਆਂ ਨੇ ਹਿਲੇਰੀ ਕਲਿੰਟਨ ਦੇ ਕੈਪਨ ਨਾਲ ਜੁੜੇ ਈ-ਮੇਲ ਹੈਕ ਕਰ ਕੇ ਉਨ੍ਹਾਂ ਨੂੰ ਵਿਕੀਲੀਕਸ ਨੂੰ ਦਿੱਤੇ ਸਨ। ਉਹ ਪਿਛਲੇ 13 ਸਾਲਾਂ ਤੋਂ ਕਾਨੂੰਨੀ ਲੜਾਈ ਲੜ ਰਹੇ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e