ਪੰਜਾਬ ਪੁਲਸ ਦੇ ਸਾਬਕਾ ASI ਨਾਲ 13 ਸਾਲਾ ਪੋਤੇ ਨੇ ਕੀਤਾ ਵੱਡਾ ਕਾਂਡ, ਪੂਰੀ ਘਟਨਾ ਜਾਣ ਉਡਣਗੇ ਹੋਸ਼

Saturday, Jun 22, 2024 - 06:40 PM (IST)

ਪੰਜਾਬ ਪੁਲਸ ਦੇ ਸਾਬਕਾ ASI ਨਾਲ 13 ਸਾਲਾ ਪੋਤੇ ਨੇ ਕੀਤਾ ਵੱਡਾ ਕਾਂਡ, ਪੂਰੀ ਘਟਨਾ ਜਾਣ ਉਡਣਗੇ ਹੋਸ਼

ਜ਼ੀਰਾ (ਸਤੀਸ਼) : ਥਾਣਾ ਸਦਰ ਜ਼ੀਰਾ ਪੁਲਸ ਵੱਲੋਂ ਇਕ ਅਜਿਹੇ ਬੱਚੇ ਨੂੰ ਬਰਾਮਦ ਕੀਤਾ ਗਿਆ ਹੈ ਜਿਸ ਵੱਲੋਂ ਆਪਣੇ ਦਾਦੇ ਦੇ ਬੈਂਕ ਖਾਤੇ ਵਿਚੋਂ 2 ਲੱਖ 6 ਹਜ਼ਾਰ ਰੁਪਏ ਉਡਾ ਲਏ ਗਏ ਸਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਜ਼ੀਰਾ ਦੇ ਐੱਸ. ਐੱਚ. ਓ. ਜਗਦੇਵ ਸਿੰਘ ਨੇ ਦੱਸਿਆ ਕਿ ਪਿੰਡ ਬੈਂਕ ਪਛਾੜੀਆ ਨਿਵਾਸੀ ਇਕ ਵਿਅਕਤੀ ਵੱਲੋਂ ਕੱਲ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਨ੍ਹਾਂ ਦਾ 13 ਸਾਲ ਦਾ ਬੱਚਾ ਘਰੋਂ ਚਲਾ ਗਿਆ ਹੈ ਜਿਸ 'ਤੇ ਪੁਲਸ ਵੱਲੋਂ ਤੁਰੰਤ ਮੁਸਤੈਦੀ ਵਿਖਾਉਂਦਿਆਂ ਬੱਚੇ ਦੇ ਮੋਬਾਇਲ ਦੀ ਲੋਕੇਸ਼ਨ ਲੈਂਦਿਆਂ ਬੱਚੇ ਨੂੰ ਮਹਿਜ਼ ਚੰਦ ਘੰਟਿਆਂ ਵਿਚ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਰਾਮਦ ਕਰ ਲਿਆ। 

ਇਹ ਵੀ ਪੜ੍ਹੋ : ਅਮਰੀਕਾ ਤੋਂ ਪੰਜਾਬ ਖਿੱਚ ਲਿਆਈ ਹੋਣੀ, ਏਅਰਪੋਰਟ ਤੋਂ ਘਰ ਪਰਤਦੇ ਸਮੇਂ ਹਾਦਸੇ 'ਚ ਹੋਈ ਮੌਤ

ਉਨ੍ਹਾਂ ਦੱਸਿਆ ਕਿ ਬੱਚੇ ਵੱਲੋਂ ਆਪਣੇ ਦਾਦੇ ਦੇ ਬੈਂਕ ਖਾਤੇ ਵਿਚੋਂ 2 ਲੱਖ 16 ਹਜ਼ਾਰ ਰੁਪਏ ਆਪਣੇ ਪਿਤਾ ਦੇ ਬੈਂਕ ਖਾਤੇ ਵਿਚ ਟ੍ਰਾਂਸਫਰ ਕਰ ਦਿੱਤੇ ਗਏ ਸਨ ਅਤੇ ਮਾਪਿਆਂ ਦੀਆਂ ਝਿੜਕਾਂ ਤੋਂ ਡਰਦਿਆਂ ਬੱਚਾ ਘਰੋਂ ਚਲਾ ਗਿਆ ਸੀ। ਦੂਜੇ ਪਾਸੇ ਬੱਚੇ ਦੇ ਦਾਦੇ ਨੇ ਦੱਸਿਆ ਕਿ ਉਹ ਪੰਜਾਬ ਪੁਲਸ ਵਿਚੋਂ ਏ. ਐੱਸ. ਆਈ. ਰਿਟਾਇਰਡ ਹੋਇਆ ਹੈ ਅਤੇ ਰਿਟਾਇਰਮੈਂਟ ਉਪਰੰਤ ਉਨ੍ਹਾਂ ਦੇ ਖਾਤੇ ਵਿਚ ਇਹ ਪੈਸੇ ਆਏ ਸਨ। ਬੀਤੇ ਦਿਨੀਂ ਉਸ ਦੇ ਪੋਤਰੇ ਵੱਲੋਂ ਉਸ ਦੇ ਖਾਤੇ ਵਿਚੋਂ ਆਨਲਾਈਨ ਪੇਮੈਂਟ ਰਾਹੀਂ 2 ਲੱਖ 6 ਹਜ਼ਾਰ ਰੁਪਏ ਆਪਣੇ ਪਿਤਾ ਦੇ ਖਾਤੇ ਵਿਚ ਟ੍ਰਾਂਸਫਰ ਕਰ ਦਿੱਤੇ ਗਏ ਸਨ। 

ਇਹ ਵੀ ਪੜ੍ਹੋ : ਮਾਝੇ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿਚ ਬੇਅਦਬੀ ਦੀ ਘਟਨਾ, ਤਣਾਅਪੂਰਨ ਹੋਇਆ ਮਾਹੌਲ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News