ਆਸਟ੍ਰੇਲੀਆ 'ਚ ਬੱਚਿਆਂ ਨੂੰ ਨਿਸ਼ਾਨਾ ਬਣਾ ਰਿਹੈ ਫੇਸਬੁੱਕ, ਦਿਖਾ ਰਿਹਾ ਇਤਰਾਜ਼ਯੋਗ ਵਿਗਿਆਪਨ

04/29/2021 7:03:23 PM

ਕੈਨਬਰਾ (ਬਿਊਰੋ): ਆਸਟ੍ਰੇਲੀਆ ਦੀ ਸਰਕਾਰ ਨੇ ਬੀਤੇ ਦਿਨੀਂ ਫੇਸਬੁੱਕ ਬਾਰੇ ਸਖ਼ਤ ਫ਼ੈਸਲੇ ਲਏ ਸਨ। ਇਸ ਮਗਰੋਂ ਹੁਣ ਫੇਸਬੁੱਕ ਦੀ ਵਿਗਿਆਪਨ ਨੀਤੀ ਦਾ ਪਰਦਾਫਾਸ਼ ਹੋ ਗਿਆ ਹੈ। ਇਸ ਵਾਰ ਉਸ ਨੇ ਆਸਟ੍ਰੇਲੀਆ ਵਿਚ 13 ਤੋਂ 17 ਸਾਲ ਦੇ ਨਾਬਾਲਗਾਂ ਨੂੰ ਨਿਸ਼ਾਨਾ ਬਣਾਇਆ ਹੈ। ਉਸ ਨੇ ਆਪਣੇ ਪਲੇਟਫਾਰਮ 'ਤੇ ਸਿਰਫ 3 ਡਾਲਰ ਮਤਲਬ 225 ਰੁਪਏ ਵਿਚ ਸ਼ਰਾਬ, ਸਮੋਕਿੰਗ, ਜੂਏ ਅਤੇ ਤੁਰੰਤ ਵਜ਼ਨ ਘਟਾਉਣ ਜਿਹੇ ਵਿਗਿਆਪਨਾਂ ਨੂੰ ਵੀ ਦਿਖਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਆਸਟ੍ਰੇਲੀਆ ਦੇ ਲੌਬੀ ਗਰੁੱਪ ਰਿਸੇਟ ਨੇ ਹਾਲ ਹੀ ਵਿਚ ਜਾਰੀ ਰਿਪੋਰਟ ਵਿਚ ਇਸ ਬਾਰੇ ਖੁਲਾਸਾ ਕੀਤਾ ਹੈ।

ਗਰੁੱਪ ਨੇ 'ਓਜੀ ਨਿਊਜ਼ ਨੈੱਟਵਰਕ' ਦੇ ਨਾਮ 'ਤੇ ਫੇਸਬੁੱਕ ਪੇਜ ਬਣਾ ਕੇ ਪੜਤਾਲ ਕੀਤੀ, ਜਿਸ ਵਿਚ ਪਤਾ ਚੱਲਿਆ ਕਿ ਫੇਸਬੁੱਕ ਖੁਦ ਸਿੱਧੇ ਤੌਰ 'ਤੇ ਵਿਗਿਆਪਨ ਨਹੀਂ ਦਿੰਦਾ ਪਰ ਸ਼ਰਾਬ, ਸਮੋਕਿੰਗ, ਸਿਗਰਟ ਕੰਪਨੀਆਂ ਜੇਕਰ ਬੱਚਿਆਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਇਹ ਵਿਗਿਆਪਨ ਦਿੰਦੀਆਂ ਹਨ ਤਾਂ ਫੇਸਬੁੱਕ ਇਸ ਨੂੰ ਰੋਕਦਾ ਨਹੀਂ ਹੈ। ਇਹਨਾਂ ਵਿਚ ਆਨਲਾਈਨ ਡੇਟਿੰਗ ਜਿਹੇ ਵਿਗਿਆਪਨ ਵੀ ਸ਼ਾਮਲ ਹਨ।

ਪੜ੍ਹੋ ਇਹ ਅਹਿਮ ਖਬਰ - ਆਸਟ੍ਰੇਲੀਆ 'ਚ ਕੋਵਿਡ ਟੀਕਾ ਲਗਵਾਉਣ ਤੋਂ ਬਾਅਦ 2 ਹੋਰ ਵਿਅਕਤੀਆਂ ਦੀ ਮੌਤ

ਇੰਨਾ ਹੀ ਨਹੀਂ ਇਸ ਨਵੇਂ ਪੇਜ ਦੇ ਮਾਧਿਅਮ ਤੋਂ ਜਾਰੀ ਹੋ ਰਹੇ ਵਿਗਿਆਪਨਾਂ ਨੂੰ ਫੇਸਬੁੱਕ ਨੇ 13 ਤੋਂ 17 ਸਾਲ ਦੀ ਉਮਰ ਦੇ 7.40 ਲੱਖ ਨਾਬਾਲਗਾਂ ਤੱਕ ਪਹੁੰਚਾਉਣ ਦਾ ਪ੍ਰਸਤਾਵ ਵੀ ਦਿੱਤਾ। ਜਦੋਂ ਉਸ ਗਰੁੱਪ ਨੇ ਵਿਗਿਆਪਨ ਦੇ ਮਾਪਦੰਡਾਂ ਨੂੰ ਥੋੜ੍ਹਾ ਹੋਰ ਜਾਂਚਿਆ ਗਿਆ ਤਾਂ ਪਤਾ ਚੱਲਿਆ ਕਿ ਉਹ ਵਿਗਿਆਪਨ ਜਿਹੜੇ 18 ਸਾਲ ਤੋਂ ਉੱਪਰ ਦੀ ਉਮਰ ਵਾਲਿਆਂ ਨੂੰ ਹੀ ਦਿਖਾਉਣੇ ਚਾਹੀਦੇ ਸੀ, ਉਹ ਵੀ ਨਾਬਾਲਗਾਂ ਤੱਕ ਆਸਾਨੀ ਨਾਲ ਪਹੁੰਚ ਰਹੇ ਸਨ।

ਆਸਟ੍ਰੇਲੀਆ ਸਰਕਾਰ ਨੇ ਵਰਤੀ ਸਖ਼ਤੀ 
ਆਸਟ੍ਰੇਲੀਆ ਵਿਚ ਏਕਾਧਿਕਾਰ ਦਾ ਮਾਣ ਕਰਨ ਵਾਲੀ ਫੇਸਬੁੱਕ ਖ਼ਿਲਾਫ਼ ਸਰਕਾਰ ਵੀ ਸਖ਼ਤ ਹੋ ਗਈ ਹੈ। ਸਰਕਾਰ ਨੇ ਹਾਲ ਹੀ ਵਿਚ ਕਾਨੂੰਨ ਬਣਾਇਆ ਤਾਂ ਫੇਸਬੁੱਕ ਨੂੰ ਖ਼ਬਰਾਂ ਦੇ ਬਦਲੇ ਸਮਾਚਾਰ ਪ੍ਰਕਾਸ਼ਕਾਂ ਨੂੰ ਭੁਗਤਾਨ ਲਈ ਮਜਬੂਰ ਹੋਣਾ ਪਿਆ। ਇਸ ਤੋਂ ਬੌਖਲਾਏ  ਫੇਸਬੁੱਕ ਨੇ ਸਰਕਾਰ ਦੀ ਵੈਕਸੀਨ ਲਗਵਾਉਣ ਦੀ ਅਪੀਲ ਦਾ ਵਿਗਿਆਪਨ ਜਾਰੀ ਨਹੀਂ ਕੀਤਾ।


Vandana

Content Editor

Related News