ਇੰਦਰਜੀਤ ਕੌਰ ਮਾਨ ਨੂੰ ਕੋਈ ''ਰਾਖੀ ਸਾਵੰਤ'' ਕਹਿ ਰਿਹਾ ਤੇ ਕੋਈ ''ਨੈਂਸੀ ਗਰੇਵਾਲ'': ਸੁਖਪਾਲ ਖਹਿਰਾ

Sunday, Mar 15, 2026 - 07:19 PM (IST)

ਇੰਦਰਜੀਤ ਕੌਰ ਮਾਨ ਨੂੰ ਕੋਈ ''ਰਾਖੀ ਸਾਵੰਤ'' ਕਹਿ ਰਿਹਾ ਤੇ ਕੋਈ ''ਨੈਂਸੀ ਗਰੇਵਾਲ'': ਸੁਖਪਾਲ ਖਹਿਰਾ

ਜਲੰਧਰ/ਕਪੂਰਥਲਾ (ਵੈੱਬ ਡੈਸਕ)- ਹਲਕਾ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੀ ਨਕੋਦਰ ਤੋਂ ਵਿਧਾਇਕਾ 'ਤੇ ਇੰਦਰਜੀਤ ਕੌਰ ਮਾਨ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਇਕ ਬਿਆਨ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਵਿਅੰਗ ਕਰਦਿਆਂ ਕਿਹਾ ਕਿ ਹਲਕਾ ਨਕੋਦਰ ਦੀ ਬੀਬੀ ਐੱਮ. ਐੱਲ. ਏ.  ਦਾ ਨਾਮ ਕਿਸੇ ਨੇ 'ਆਮ ਆਦਮੀ ਪਾਰਟੀ ਦੀ ਰਾਖੀ ਸਾਂਵਤ' ਰੱਖ ਦਿੱਤਾ ਹੈ।

ਇਥੇ ਹੀ ਬਸ ਨਹੀਂ ਸਗੋਂ ਖਹਿਰਾ ਨੇ ਕਿਹਾ ਕਿ ਉਸ ਨੂੰ ਕੋਈ ਨੈਂਸੀ ਗਰੇਵਾਲ ਅਤੇ ਇਕ ਹੋਰ ਤੀਜਾ ਨਾਂ ਆਮ ਆਦਮੀ ਪਾਰਟੀ ਦੀ ਕੰਗਣਾ ਰਣੌਤ ਕਹਿ ਕੇ ਬੁਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਨਾਵਾਂ ਮਗਰੋਂ ਸੋਸ਼ਲ ਮੀਡੀਆ 'ਤੇ ਕੋਈ ਟਰੋਲਿੰਗ ਤੋਂ ਬਾਅਦ ਬੀਬੀ ਇੰਦਰਜੀਤ ਕੌਰ ਮਾਨ ਨੇ ਆਪਣਾ ਕੁਮੈਂਟ ਸੈਕਸ਼ਨ ਹੀ ਬੰਦ ਕਰ ਦਿੱਤਾ ਹੈ। 

PunjabKesari

ਇਹ ਵੀ ਪੜ੍ਹੋ: ਪੰਜਾਬ ਬਚਾਉਣਾ ਹੈ ਤਾਂ ਨਸ਼ਾ ਖ਼ਤਮ ਕਰਨ ਦੇ ਨਾਲ-ਨਾਲ ਗੈਂਗਸਟਰ ਖ਼ਤਮ ਕਰਨੇ ਪੈਣਗੇ : ਸੁਖਬੀਰ ਬਾਦਲ

ਉਨ੍ਹਾਂ ਦੇ ਇਸ ਬਿਆਨ ਤੋਂ ਬਾਅਦ ਸਿਆਸੀ ਗਲਿਆਰਿਆਂ ਵਿੱਚ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਸੁਖਪਾਲ ਖਹਿਰਾ ਨੇ ਆਪਣੀ ਗੱਲਬਾਤ ਦੌਰਾਨ ਸਿੱਧੇ ਤੌਰ 'ਤੇ ਨਕੋਦਰ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਵਿਧਾਇਕਾ ਦਾ ਜ਼ਿਕਰ ਕਰਦਿਆਂ ਇਹ ਟਿੱਪਣੀ ਕੀਤੀ।

ਜ਼ਿਕਰਯੋਗ ਹੈ ਕਿ ਸੁਖਪਾਲ ਸਿੰਘ ਖਹਿਰਾ ਅਕਸਰ ਸੱਤਾਧਾਰੀ ਪਾਰਟੀ ਦੇ ਆਗੂਆਂ 'ਤੇ ਤਿੱਖੇ ਹਮਲੇ ਕਰਨ ਲਈ ਜਾਣੇ ਜਾਂਦੇ ਹਨ। ਇਸ ਵਾਰ ਉਨ੍ਹਾਂ ਵੱਲੋਂ ਵਰਤੀ ਗਈ ਸ਼ਬਦਾਵਲੀ ਨੇ ਸੋਸ਼ਲ ਮੀਡੀਆ ਅਤੇ ਸਿਆਸੀ ਹਲਕਿਆਂ 'ਚ ਹਲਚਲ ਪੈਦਾ ਕਰ ਦਿੱਤੀ ਹੈ। 

ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ! ਅੰਨ੍ਹੇਵਾਹ ਗੋਲ਼ੀਆਂ ਮਾਰ ਵਿਅਕਤੀ ਦਾ ਕਰ 'ਤਾ ਕਤਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News