ਆਸਟ੍ਰੇਲੀਆ ਨੇ ਕਾਬੁਲ ''ਚੋਂ 300 ਲੋਕਾਂ ਨੂੰ ਕੱਢਿਆ ਸੁਰੱਖਿਅਤ : ਸਕੌਟ ਮੌਰੀਸਨ

Sunday, Aug 22, 2021 - 05:02 PM (IST)

ਆਸਟ੍ਰੇਲੀਆ ਨੇ ਕਾਬੁਲ ''ਚੋਂ 300 ਲੋਕਾਂ ਨੂੰ ਕੱਢਿਆ ਸੁਰੱਖਿਅਤ : ਸਕੌਟ ਮੌਰੀਸਨ

ਕੈਨਬਰਾ (ਆਈ.ਏ.ਐੱਨ.ਐੱਸ.): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਐਤਵਾਰ ਨੂੰ ਦੱਸਿਆ ਕਿ ਆਸਟ੍ਰੇਲੀਆਈ ਰੱਖਿਆ ਬਲਾਂ ਨੇ ਅਫਗਾਨਿਸਤਾਨ ਤੋਂ 300 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਕੱਢਿਆ ਹੈ। ਸਮਾਚਾਰ ਏਜੰਸੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ ਮੌਰੀਸਨ ਨੇ ਕਿਹਾ ਕਿ ਆਸਟ੍ਰੇਲੀਅਨ ਡਿਫੈਂਸ ਫੋਰਸ (ਏ.ਡੀ.ਐਫ.) ਨੇ ਰਾਤੋਂ ਰਾਤ ਚਾਰ ਉਡਾਣਾਂ ਰਾਹੀਂ ਲੋਕਾਂ ਨੂੰ ਬਾਹਰ ਕੱਢਿਆ।

ਉਡਾਣਾਂ ਵਿੱਚ ਸਵਾਰ ਯਾਤਰੀਆਂ ਵਿੱਚ ਆਸਟ੍ਰੇਲੀਅਨ ਨਾਗਰਿਕ ਦੇ ਇਲਾਵਾ ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ ਅਤੇ ਯੂਕੇ ਦੇ ਅਫਗਾਨ ਵੀਜ਼ਾ ਧਾਰਕ ਸ਼ਾਮਲ ਸਨ। 15 ਅਗਸਤ ਨੂੰ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਆਸਟ੍ਰੇਲੀਆਈ ਸਰਕਾਰ ਦੁਆਰਾ ਕਾਬੁਲ ਤੋਂ ਕੱਢੇ ਗਏ ਲੋਕਾਂ ਦੀ ਕੁੱਲ ਸੰਖਿਆ ਲਗਭਗ 550 ਹੋ ਗਈ ਹੈ। ਮੌਰੀਸਨ ਨੇ ਕਿਹਾ ਕਿ ਏ.ਡੀ.ਐਫ. ਵੱਧ ਤੋਂ ਵੱਧ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਵਾਅਦਾ ਨਹੀਂ ਕਰ ਸਕਦਾ ਕਿ ਹਰ ਆਸਟ੍ਰੇਲੀਆਈ ਨਾਗਰਿਕ ਨੂੰ ਕੱਢਿਆ ਜਾਵੇਗਾ। ਉਹਨਾਂ ਨੇ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੂੰ ਦੱਸਿਆ,“ਜਿੰਨਾ ਸੰਭਵ ਹੋ ਸਕੇ ਅਸੀਂ ਉਪਲਬਧ ਸਮੇਂ ਵਿੱਚ ਵੱਡੀ ਗਿਣਤੀ ਵਿਚ ਲੋਕਾਂ ਨੂੰ ਸੁਰੱਖਿਅਤ ਢੰਗ ਨਾਲ ਅਸੀਂ ਕੱਢਣਾ ਜਾਰੀ ਰੱਖਾਂਗੇ।”

ਪੜ੍ਹੋ ਇਹ ਅਹਿਮ ਖਬਰ - ਨੀਦਰਲੈਂਡ ਦੀ ਦਰਿਆਦਿਲੀ, ਅਫਗਾਨ ਲੋਕਾਂ ਦੀ ਮਦਦ ਲਈ 1 ਕਰੋੜ ਯੂਰੋ ਕਰੇਗਾ ਦਾਨ

ਮੌਰੀਸਨ ਮੁਤਾਬਕ,"ਮੈਂ ਅਫਗਾਨਿਸਤਾਨ ਦੀ ਸਥਿਤੀ ਦੀ ਗਾਰੰਟੀ ਨਹੀਂ ਦੇ ਸਕਦਾ। ਆਸਟ੍ਰੇਲੀਆ ਉਸ ਸਥਿਤੀ ਵਿੱਚ ਨਹੀਂ ਹੈ। ਅਮਰੀਕਾ ਆਸਟ੍ਰੇਲੀਆ ਤੋਂ ਬਹੁਤ ਵੱਖਰੀ ਸਥਿਤੀ ਵਿੱਚ ਹੈ। ਸਾਨੂੰ ਤਣਾਅਪੂਰਨ ਹਾਲਾਤ ਵਿੱਚ ਕੰਮ ਕਰਨਾ ਪਵੇਗਾ ਅਤੇ ਸਾਨੂੰ ਜਿੰਨਾ ਸੰਭਵ ਹੋ ਸਕੇ ਉੱਤਮ ਕਰਨਾ ਪਵੇਗਾ।" ਆਸਟ੍ਰੇਲੀਆ ਨੇ 20 ਸਾਲਾਂ ਬਾਅਦ ਇਸ ਸਾਲ ਜੂਨ ਵਿੱਚ ਅਫਗਾਨਿਸਤਾਨ ਤੋਂ ਫ਼ੌਜਾਂ ਵਾਪਸ ਬੁਲਾਉਣ ਵਿੱਚ ਅਮਰੀਕਾ ਦਾ ਸਾਥ ਦਿੱਤਾ। ਮੌਰੀਸਨ ਨੇ ਕਿਹਾ ਕਿ ਅਮਰੀਕਾ ਨਾਲ ਸੰਘਰਸ਼ ਬਾਰੇ ਬਹੁਤ ਵਿਚਾਰ ਵਟਾਂਦਰੇ ਹੋਏ ਹਨ ਪਰ ਇਹ ਨਹੀਂ ਦੱਸਾਂਗੇ ਕੀ ਉਹ ਵਾਪਸ ਲੈਣ ਦੇ ਫ਼ੈਸਲੇ ਨਾਲ ਸਹਿਮਤ ਹਨ। ਉਨ੍ਹਾਂ ਨੇ ਕਿਹਾ,"ਅਫਗਾਨਿਸਤਾਨ ਵਿੱਚ ਆਸਟ੍ਰੇਲੀਆ ਦੀ ਮੌਜੂਦਗੀ ਪੂਰੀ ਤਰ੍ਹਾਂ ਨਾਲ ਅਫਗਾਨਿਸਤਾਨ ਵਿੱਚ ਅਮਰੀਕੀ ਮੌਜੂਦਗੀ 'ਤੇ ਨਿਰਭਰ ਹੈ, ਇਹ ਸਿਰਫ ਇੱਕ ਯਥਾਰਥਵਾਦੀ ਤੱਥ ਹੈ।"


author

Vandana

Content Editor

Related News