ਆਸਟ੍ਰੇਲੀਆ ਦੇ ਪੂਰਬੀ ਤੱਟ ’ਤੇ ਬਾਰਿਸ਼ ਰੁਕਣ ਦਾ ਅਨੁਮਾਨ, ਸਥਿਤੀ ਸੁਧਰਨ ’ਚ ਲੱਗੇਗਾ ਸਮਾਂ
Tuesday, Mar 23, 2021 - 03:21 PM (IST)
ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਪੂਰਬੀ ਤੱਟ ’ਤੇ ਬਾਰਿਸ਼ ਰੁਕਣ ਦਾ ਅਨੁਮਾਨ ਹੈ ਪਰ ਨਿਊ ਸਾਊਥ ਵੇਲਜ਼ ’ਚ ਹੜ੍ਹ ਦਾ ਪਾਣੀ ਨਿਕਲਣ ’ਚ ਕਈ ਦਿਨ ਲੱਗਣਗੇ, ਜਿੱਥੇ ਮੰਗਲਵਾਰ ਨੂੰ 15 ਹਜ਼ਾਰ ਲੋਕ ਹੜ੍ਹ ਦੇ ਪਾਣੀ ਤੋਂ ਖੁਦ ਨੂੰ ਬਚਾ ਕੇ ਸੁਰੱਖਿਅਤ ਥਾਵਾਂ ’ਤੇ ਲਿਜਾਣ ਦਾ ਇੰਤਜ਼ਾਰ ਕਰ ਰਹੇ ਹਨ। ਦੇਸ਼ ਦੇ ਸਭ ਤੋਂ ਜ਼ਿਆਦਾ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਜ਼ ਦੇ ਲੱਗਭਗ 18 ਹਜ਼ਾਰ ਵਸਨੀਕਾਂ ਨੂੰ ਹੜ੍ਹ ਕਾਰਨ ਪਿਛਲੇ ਹਫ਼ਤੇ ਆਪਣੇ ਘਰ ਛੱਡਣ ਲਈ ਮਜਬੂਰ ਹੋਣ ਪਿਆ ਸੀ।
ਪੜ੍ਹੋ ਇਹ ਅਹਿਮ ਖਬਰ- ਸਾਂਸਦਾਂ ਵੱਲੋਂ ਕੀਤੇ ਯੌਨ ਸ਼ੋਸ਼ਣ ਦੇ ਮਾਮਲੇ 'ਚ ਮੌਰੀਸਨ ਦਾ ਲੋਕਾਂ ਨੂੰ ਭਰੋਸਾ, ਹੋਵੇਗੀ ਸਖ਼ਤ ਕਾਰਵਾਈ
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਦੱਸਿਆ ਕਿ ਬਾਰਿਸ਼ ਬੁੱਧਵਾਰ ਰਾਤ ਤੱਕ ਰੁਕਣ ਦੀ ਸੰਭਾਵਨਾ ਹੈ ਪਰ ਹੜ੍ਹ ਦੇ ਪਾਣੀ ਤੋਂ ਰਾਹਤ ਮਿਲਣ ਵਿਚ ਸਮਾਂ ਲੱਗੇਗਾ। ਇਕ ਬਿਆਨ ਵਿਚ ਦੱਸਿਆ ਗਿਆ ਹੈ ਕਿ ਹੜ੍ਹ ਦਾ ਪਾਣੀ ਨਿਕਲਣ ਵਿਚ ਅਪ੍ਰੈਲ ਤਕ ਦਾ ਸਮਾਂ ਲੱਗ ਸਕਦਾ ਹੈ।ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਗਲੇਡਿਸ ਬੇਰੇਜਿਕਲੀਅਨ ਨੇ ਮੰਗਲਵਾਰ ਨੂੰ ਕਿਹਾ ਕਿ ਰਾਜ ਵਿਚ ਇਕ ਹਫ਼ਤੇ ਤੋਂ ਵੀ ਘੱਟ ਹਫ਼ਤੇ ਵਿਚ ਸਲਾਨਾ ਬਾਰਿਸ਼ ਦੀ ਦੋ ਤਿਹਾਈ ਮਾਤਰਾ ਪਈ ਹੈ।