ਆਸਟ੍ਰੇਲੀਆ ''ਚ ਜੇਲ੍ਹ ''ਚੋਂ ਰਿਹਾਅ ਹੋਣ ਮਗਰੋਂ ਵੈਟੀਕਨ ਪਰਤੇ ਕਾਰਡੀਨਲ ਪੇਲ

Monday, Sep 28, 2020 - 11:08 AM (IST)

ਆਸਟ੍ਰੇਲੀਆ ''ਚ ਜੇਲ੍ਹ ''ਚੋਂ ਰਿਹਾਅ ਹੋਣ ਮਗਰੋਂ ਵੈਟੀਕਨ ਪਰਤੇ ਕਾਰਡੀਨਲ ਪੇਲ

ਕੈਨਬਰਾ (ਭਾਸ਼ਾ): ਪੋਪ ਫ੍ਰਾਂਸਿਸ ਦੇ ਸਾਬਕਾ ਵਿੱਤ ਮੰਤਰੀ ਅਤੇ ਕਾਰਡੀਨਲ ਜੌਰਜ ਪੇਲ ਆਸਟ੍ਰੇਲੀਆ ਵਿਚ ਬਾਲ ਸ਼ੋਸ਼ਣ ਦੇ ਮਾਮਲੇ ਵਿਚ ਰਿਹਾਅ ਹੋਣ ਦੇ ਬਾਅਦ ਪਹਿਲੀ ਵਾਰ ਵੈਟੀਕਨ ਪਹੁੰਚੇ। ਹੇਰਾਲਡ ਸਨ ਅਖਬਾਰ ਦੇ ਮੁਤਾਬਕ, ਪੇਲ ਮੰਗਲਵਾਰ ਨੂੰ ਹਵਾਈ ਮਾਰਗ ਜ਼ਰੀਏ ਰੋਮ ਆਉਣਗੇ। ਪਿਛਲੇ ਹਫਤੇ ਪੋਪ ਫ੍ਰਾਂਸਿਸ ਨੇ ਕਾਰਡੀਨਲ ਦੇ ਇਕ ਪ੍ਰਮੁੱਖ ਸ਼ਕਤੀਸ਼ਾਲੀ ਵਿਰੋਧੀ ਕਾਰਡੀਨਲ ਐਂਜੇਲੋ ਬੈਸਿਊ ਨੂੰ ਵਿੱਤੀ ਗੜਬੜੀ ਦੇ ਦੋਸ਼ ਦੇ ਬਾਅਦ ਹਟਾ ਦਿੱਤਾ ਸੀ। 

ਪੇਲ ਵੈਟੀਕਨ ਵਿਚ ਤਰਜੀਹ ਦੇ ਕ੍ਰਮ ਵਿਚ ਤੀਜੇ ਸੀਨੀਅਰ ਅਧਿਕਾਰੀ ਮੰਨੇ ਜਾਂਦੇ ਹਨ। ਉਹ ਵੈਟੀਕਨ ਵਿਚ ਵਿੱਤੀ ਅਵਿਵਸਥਾਵਾਂ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਉਸੇ ਦੌਰਾਨ, 2017 ਵਿਚ ਉਹ ਆਪਣੇ ਮੂਲ ਸਥਾਨ ਆਸਟ੍ਰੇਲੀਆ ਪਰਤੇ ਤਾਂ ਜੋ ਬਾਲ ਯੌਨ ਸ਼ੋਸ਼ਣ ਦੇ ਦਹਾਕਿਆਂ ਪੁਰਾਣੇ ਦੋਸ਼ਾਂ ਦਾ ਸਾਹਮਣਾ ਕਰ ਸਕਣ। ਉਹਨਾਂ ਨੂੰ ਇਹਨਾਂ ਦੋਸ਼ਾਂ ਦਾ ਦੋਸ਼ੀ ਮੰਨਿਆ ਗਿਆ। ਉਹ 13 ਮਹੀਨੇ ਜੇਲ੍ਹ ਵਿਚ ਰਹੇ। ਪੇਲ ਨੂੰ ਅਪ੍ਰੈਲ ਵਿਚ ਆਸਟ੍ਰੇਲੀਆਈ ਹਾਈਕੋਰਟ ਨੇ 1990 ਦੇ ਦਹਾਕੇ ਦੇ ਇਹਨਾਂ ਬਾਲ ਯੌਨ ਸ਼ੋਸ਼ਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ। 

ਪੜ੍ਹੋ ਇਹ ਅਹਿਮ ਖਬਰ- ਗੋਸਫੋਰਡ ਦੇ ਸਕੂਲ ਦਾ ਵਿਸਥਾਰ, ਗਿਆਰਵੀਂ ਅਤੇ ਬਾਰ੍ਹਵੀਂ ਦੀਆਂ ਕਲਾਸਾਂ ਹੋਣਗੀਆਂ ਸ਼ੁਰੂ

ਜੇਲ੍ਹ ਤੋਂ ਰਿਹਾਅ ਹੋਣ ਦੇ ਬਾਅਦ ਆਪਣੇ ਪਹਿਲੇ ਟੈਲੀਵਿਜਨ ਇੰਟਰਵਿਊ ਵਿਚ ਪੇਲ ਨੇ ਕਿਹਾ ਕਿ ਵੈਟੀਕਨ ਵਿਚ ਭ੍ਰਿਸ਼ਟਾਚਾਰ ਦੇ ਖਿਲਾਫ਼ ਉਹਨਾਂ ਦੀ ਲੜਾਈ ਦਾ ਸੰਬੰਧ ਆਸਟ੍ਰੇਲੀਆ ਵਿਚ ਉਹਨਾਂ ਦੇ ਖਿਲਾਫ਼ ਚੱਲੇ ਮੁਕੱਦਮੇ ਨਾਲ ਹੈ। ਭਾਵੇਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਸ ਦਾ ਉਹਨਾਂ ਕੋਲ ਕਈ ਸਬੂਤ ਨਹੀਂ ਹੈ।


author

Vandana

Content Editor

Related News