AUS: ਨੌਜਵਾਨ ਹੱਥਾਂ ਦੇ ਭਾਰ ਕਰ ਰਿਹਾ ਸੀ ਸਟੰਟ, 98 ਫੁੱਟ ਡੂੰਘੀ ਖੱਡ ''ਚ ਡਿੱਗਿਆ

02/17/2020 3:40:45 PM

ਸਿਡਨੀ (ਬਿਊਰੋ): ਦੋਸਤਾਂ ਦੇ ਨਾਲ ਮੌਜ-ਮਸਤੀ ਕਰਦਿਆਂ ਲੋਕ ਅਕਸਰ ਲਾਪਰਵਾਹੀ ਵਿਚ ਆਪਣੀ ਜਾਨ ਖਤਰੇ ਵਿਚ ਪਾ ਦਿੰਦੇ ਹਨ। ਆਸਟ੍ਰੇਲੀਆ ਦਾ ਇਕ 20 ਸਾਲਾ ਨੌਜਵਾਨ ਟੂਰਸਿਟ ਜਗ੍ਹਾ 'ਤੇ ਕੀਤੀ ਅਜਿਹੀ ਹੀ ਲਾਪਰਵਾਹੀ ਕਾਰਨ ਮੌਤ ਦੇ ਮੂੰਹ ਵਿਚ ਚਲਾ ਗਿਆ। ਰਿਪੋਰਟਾਂ ਮੁਤਾਬਕ 20 ਸਾਲਾ ਨੌਜਵਾਨ ਦੀ 98 ਫੁੱਟ ਡੂੰਘੀ ਖੱਡ ਵਿਚ ਡਿੱਗਣ ਕਾਰਨ ਮੌਤ ਹੋ ਗਈ। ਬ੍ਰੈਡਲੀ ਸਟੀਟਰ ਕੁਝ ਦਿਨ ਪਹਿਲਾਂ ਹੀ ਆਪਣੇ ਦੋਸਤਾਂ ਦੇ ਨਾਲ ਲਾਈਮਸਟੋਨ ਕਾਸਟ (ਆਸਟ੍ਰੇਲੀਆ) ਨਾਮ ਦੇ ਪਹਾੜੀ ਇਲਾਕੇ ਵਿਚ ਦੋਸਤਾਂ ਦੇ ਨਾਲ ਘੁੰਮਣ ਗਿਆ ਸੀ। ਦੋਸਤਾਂ ਨੂੰ ਕਰਤਬ ਦਿਖਾਉਣ ਦੇ ਚੱਕਰ ਵਿਚ ਉੱਥੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। 

PunjabKesari

ਬ੍ਰੈਡਲੀ ਲਾਈਮਸਟੋਨ ਕੋਸਟ ਦੀ ਰੇਲਿੰਗ 'ਤੇ ਦੋਵੇਂ ਹੱਥਾਂ ਦੇ ਭਾਰ ਉਲਟਾ ਖੜ੍ਹਾ ਹੋ ਗਿਆ। ਉਦੋਂ ਅਚਾਨਕ ਉਸ ਦੇ ਸਰੀਰ ਦਾ ਸੰਤੁਲਨ ਵਿਗੜ ਗਿਆ ਅਤੇ ਦੇਖਦੇ ਹੀ ਦੇਖਦੇ ਉਹ 98 ਫੁੱਟ ਡੂੰਘੀ ਖੱਡ ਵਿਚ ਡਿੱਗ ਪਿਆ। ਘਟਨਾਸਥਲ 'ਤੇ ਮੌਜੂਦ ਇੰਸਪੈਕਟਰ ਕੈਂਪਬੇਲ ਹਿਲ ਨੇ ਇਕ ਸਮਾਚਾਰ ਏਜੰਸੀ ਦੇ ਹਵਾਲੇ ਨਾਲ ਦੱਸਿਆ ਕਿ ਬ੍ਰੈਡਲੀ ਦੀ ਮੌਤ ਖੱਡ ਵਿਚ ਡਿੱਗਣ ਕਾਰਨ ਹੋਈ। ਉਸ ਦੀ ਲਾਸ਼ ਐਤਵਾਰ ਦੇਰ ਰਾਤ ਕਰੀਬ 3 ਵਜੇ ਖੱਡ ਵਿਚੋਂ ਬਾਹਰ ਕੱਢੀ ਗਈ।

PunjabKesari

ਇੱਥੇ ਦੱਸ ਦਈਏ ਕਿ ਸਾਊਥ ਆਸਟ੍ਰੇਲੀਆ ਦੀ ਲਾਈਮਸਟੋਨ ਕੋਸਟ ਟੂਰਿਸਟ ਬੀਚ ਕਾਫੀ ਮਸ਼ੂਹਰ ਲੋਕੇਸ਼ਨ ਹੈ। ਬ੍ਰੈਡਲੀ ਦੀ ਮੌਤ ਸਿਰਫ ਇਕ ਹਾਦਸਾ ਹੈ। ਹੁਣ ਤੱਕ ਹੋਈ ਜਾਂਚ ਵਿਚ ਕਿਸੇ ਤਰ੍ਹਾਂ ਦੀ ਸਾਜਿਸ਼ ਸਾਹਮਣੇ ਨਹੀਂ ਆਈ ਹੈ। ਸੂਤਰਾਂ ਦੇ ਮੁਤਾਬਕ ਇਸ ਜਗ੍ਹਾ ਹੋਣ ਵਾਲਾ ਇਹ ਪਹਿਲਾ ਹਾਦਸਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਇੱਥੇ ਅਜਿਹੇ ਕਈ ਹਾਦਸੇ ਵਾਪਰ ਚੁੱਕੇ ਹਨ। ਸਾਲ 2005 ਵਿਚ 21 ਸਾਲਾ ਇਕ ਮੁੰਡੇ ਨੇ ਖੱਡ ਵਿਚ ਉਤਰਨ ਲਈ 33 ਫੁੱਟ ਦੀ ਉੱਚਾਈ ਤੋਂ ਛਾਲ ਮਾਰ ਦਿੱਤੀ ਸੀ।

PunjabKesari

ਉੱਚਾਈ ਤੋਂ ਡਿੱਗਣ ਕਾਰਨ ਮੁੰਡੇ ਦੀਆਂ ਹੱਡੀਆਂ ਬੁਰੀ ਤਰ੍ਹਾਂ ਟੁੱਟ ਗਈਆਂ ਸਨ ਅਤੇ ਚਿਹਰੇ 'ਤੇ ਵੀ ਕਈ ਜ਼ਖਮ ਹੋ ਗਏ ਸਨ। ਅਜਿਹੀਆਂ ਘਟਨਾਵਾਂ ਵਾਪਰਨ ਦੇ ਬਾਵਜੂਦ ਲੋਕਾਂ ਨੇ ਇਸ ਖੱਡ ਵੱਲ ਆਉਣਾ ਬੰਦ ਨਹੀਂ ਕੀਤਾ। ਮਾਊਂਟ ਗੈਂਬੀਅਰ ਦੇ ਮੇਅਰ ਲਿਨੇਟ ਮਾਰਟੀਨ ਨੇ ਕਿਹਾ ਕਿ ਇਸ ਜਨਤਕ ਸਥਲ 'ਤੇ ਸੁਰੱਖਿਆ ਨਿਯਮਾਂ ਦੀ ਸਮੀਖਿਆ ਕਰਨਾ ਲਾਜ਼ਮੀ ਹੋ ਗਿਆ ਹੈ।


Vandana

Content Editor

Related News