ਰਿਪੋਰਟ ''ਚ ਖੁਲਾਸਾ, ਦੁਨੀਆ ਭਰ ''ਚ ਵਧੀ ''ਪਰਮਾਣੂ ਹਥਿਆਰਾਂ'' ਦੀ ਗਿਣਤੀ

06/14/2021 7:31:28 PM

ਸਟਾਕਹੋਲਮ (ਬਿਊਰੋ): ਪਰਮਾਣੂ ਬੰਬਾਂ ਦੇ ਢੇਰ 'ਤੇ ਬੈਠੀ ਦੁਨੀਆ ਲਈ ਇਕ ਬੁਰੀ ਖ਼ਬਰ ਹੈ। ਦੁਨੀਆ ਭਰ ਦੇ ਪਰਮਾਣੂ ਹਥਿਆਰਾਂ 'ਤੇ ਨਜ਼ਰ ਰੱਖਣ ਵਾਲੀ ਅੰਤਰਰਾਸ਼ਟਰੀ ਸੰਸਥਾ ਸਿਪ੍ਰੀ ਦੀ ਸਾਲਾਨਾ ਰਿਪੋਰਟ ਮੁਤਾਬਕ 1990 ਦੇ ਦਹਾਕੇ ਦੇ ਬਾਅਦ ਪਹਿਲੀ ਵਾਰ ਦੁਨੀਆ ਭਰ ਵਿਚ ਪਰਮਾਣੂ ਹਥਿਆਰਾਂ ਦੀ ਗਿਣਤੀ ਵਿਚ ਕਮੀ ਆਉਣੀ ਰੁੱਕ ਗਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਰਮਾਣੂ ਹਥਿਆਰ ਸੰਪੰਨ ਰਾਸ਼ਟਰ ਨਾ ਸਿਰਫ ਆਪਣੇ ਪਰਮਾਣੂ ਹਥਿਆਰਾਂ ਨੂੰ ਜ਼ਿਆਦਾ ਜਾਨਲੇਵਾ ਬਣਾ ਰਹੇ ਹਨ ਸਗੋਂ ਉਹਨਾਂ ਦੀ ਗਿਣਤੀ ਵੀ ਵਧਾ ਰਹੇ ਹਨ। 

ਬੀਤੇ ਇਕ ਸਾਲ ਵਿਚ ਭਾਰਤ ਦੇ ਧੁਰ ਵਿਰੋਧੀ ਦੇਸ਼ਾਂ ਚੀਨ ਨੇ 30 ਅਤੇ ਪਾਕਿਸਾਤਨ ਨੇ 5 ਨਵੇਂ ਪਰਮਾਣੂ ਬੰਬ ਬਣਾਏ ਹਨ।ਸਿਪ੍ਰੀ ਨੇ ਕਿਹਾ ਕਿ ਸਾਲ 2020 ਦੀ ਤੁਲਨਾ ਵਿਚ ਸਾਲ 2021 ਵਿਚ ਦੁਨੀਆ ਦੇ ਕੁੱਲ ਪਰਮਾਣੂ ਬੰਬਾਂ ਦੀ ਗਿਣਤੀ ਵਿਚ ਕਮੀ ਆਈ ਹੈ ਪਰ ਤੁਰੰਤ ਵਰਤੇ ਜਾਣ ਵਾਲੇ ਪਰਮਾਣੂ ਬੰਬਾਂ ਦੀ ਗਿਣਤੀ ਵਿਚ ਕਾਫੀ ਵਾਧਾ ਹੋਇਆ ਹੈ। ਸਾਲ 2021 ਵਿਚ ਪਰਮਾਣੂ ਹਥਿਆਰ ਸੰਪੰਨ ਰਾਸ਼ਟਰਾਂ ਅਮਰੀਕਾ, ਰੂਸ, ਬ੍ਰਿਟੇਨ, ਫਰਾਂਸ, ਚੀਨ , ਭਾਰਤ ,ਪਾਕਿਸਤਾਨ, ਇਜ਼ਰਾਈਲ ਅਤੇ ਉੱਤਰੀ ਕੋਰੀਆ ਕੋਲ ਕੁੱਲ 13,080 ਪਰਮਾਣੂ ਬੰਬ ਬਣਾਏ ਹਨ। ਸਾਲ 2020 ਵਿਚ ਇਹ ਅੰਕੜਾ 13,400 ਸੀ।

ਤੁਰੰਤ ਹਮਲਾ ਕਰਨ ਲਈ ਰੱਖੇ ਗਏ 3825 ਪਰਮਾਣੂ ਹਥਿਆਰ
ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪਰਮਾਣੂ ਬੰਬਾਂ ਦੀ ਕੁੱਲ ਗਿਣਤੀ ਵਿਚ ਭਾਵੇਂ ਕਮੀ ਆਈ ਹੈ ਪਰ ਤੁਰੰਤ ਵਰਤੋਂ ਲਈ ਸੈਨਾ ਕੋਲ ਤਾਇਨਾਤ ਪਰਮਾਣੂ ਹਥਿਆਰਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਸਾਲ 2020 ਵਿਚ 3720 ਪਰਮਾਣੂ ਬੰਬ ਤਾਇਨਾਤ ਸਨ, ਉੱਥੇ ਸਾਲ 2021 ਵਿਚ 3825 ਪਰਮਾਣੂ ਹਥਿਆਰ ਕਦੇ ਵੀ ਹਮਲਾ ਕਰਨ ਲਈ ਬਿਲਕੁੱਲ ਤਿਆਰ ਹਾਲਤ ਵਿਚ ਰੱਖੇ ਗਏ ਹਨ। ਬਿਲਕੁੱਲ ਐਲਰਟ 'ਤੇ ਰੱਖੇ ਗਏ ਤਬਾਹਕੁੰਨ ਹਥਿਆਰਾਂ ਵਿਚ 2000 ਪਰਮਾਣੂ ਬੰਬ ਸਿਰਫ ਰੂਸ ਅਤੇ ਅਮਰੀਕਾ ਦੇ ਹਨ। 

PunjabKesari

ਸਿਪ੍ਰੀ ਨੇ ਤਾਜ਼ਾ ਰਿਪੋਰਟ ਵਿਚ ਕਿਹਾ ਕਿ 1990 ਦੇ ਦਹਾਕੇ ਵਿਚ ਸ਼ੁਰੂ ਹੋਇਆ ਪਰਮਾਣੂ ਬੰਬਾਂ ਨੂੰ ਘੱਟ ਕਰਨ ਦਾ ਸਿਲਸਿਲਾ ਹੁਣ ਰੁੱਕ ਗਿਆ ਹੈ। ਅਮਰੀਕਾ ਅਤੇ ਰੂਸ ਲਗਾਤਾਰ ਆਪਣੇ ਪਰਮਾਣੂ ਹਥਿਆਰਾਂ ਦੇ ਜ਼ਖੀਰੇ ਨੂੰ ਅਤੀ ਆਧੁਨਿਕ ਬਣਾਉਣ ਵਿਚ ਜੁਟੇ ਹੋਏ ਹਨ। ਦੋਹਾਂ ਹੀ ਦੇਸ਼ਾਂ ਨੇ ਪਿਛਲੇ ਸਾਲ ਦੀ ਤੁਲਨਾ ਵਿਚ 50 ਹੋਰ ਪਰਮਾਣੂ ਬੰਬਾਂ ਨੂੰ ਬਿਲਕੁੱਲ ਹਮਲਾ ਕਰਨ ਦੀ ਸਥਿਤੀ ਵਿਚ ਤਾਇਨਾਤ ਕਰ ਦਿੱਤਾ ਹੈ। ਰੂਸ ਨੇ ਆਪਣੇ ਜ਼ਖੀਰ ਵਿਚ 180 ਪਰਮਾਣੂ ਬੰਬ ਹੋਰ ਵਧਾਏ ਹਨ ਤਾਂ ਜੋ ਉਹਨਾਂ ਨੂੰ ਅਮਰੀਕਾ ਤੱਕ ਨਿਸ਼ਾਨਾ ਬਣਾਉਣ ਵਿਚ ਸਮਰੱਥ ਮਿਜ਼ਾਈਲਾਂ ਵਿਚ ਤਾਇਨਾਤ ਕੀਤਾ ਜਾ ਸਕੇ।

ਪੜ੍ਹੋ ਇਹ ਅਹਿਮ ਖਬਰ- ਨੋਵਾਵੈਕਸ : ਵੱਡੇ ਅਧਿਐਨ 'ਚ ਐਂਟੀ ਕੋਵਿਡ-19 ਟੀਕਾ 90 ਫੀਸਦੀ ਅਸਰਦਾਰ

ਉੱਧਰ ਦੁਨੀਆ 'ਤੇ ਸ਼ਾਸਨ ਕਰਨ ਦਾ ਸੁਪਨਾ ਦੇਖ ਰਹੇ ਚੀਨ ਨੇ ਵੀ ਪਰਮਾਣੂ ਹਥਿਆਰਾਂ ਦਾ ਨਿਰਮਾਣ ਤੇਜ਼ ਕਰ ਦਿੱਤਾ ਹੈ। ਚੀਨ ਨੇ ਪਿਛਲੇ ਸਾਲ ਦੀ ਤੁਲਨਾ ਵਿਚ 30 ਨਵੇਂ ਪਰਮਾਣੂ ਬੰਬ ਬਣਾਏ ਹਨ। ਚੀਨ ਦੇ ਕੁੱਲ ਪਰਮਾਣੂ ਬੰਬਾਂ ਦੀ ਗਿਣਤੀ ਹੁਣ 350 ਹੋ ਗਈ ਹੈ। ਪਾਕਿਸਤਾਨ ਵੀ ਇਸ ਦੌੜ ਵਿਚ ਪਿੱਛੇ ਨਹੀਂ ਹੈ। ਪਾਕਿਸਤਾਨ ਨੇ ਪਿਛਲੇ ਸਾਲ 5 ਨਵੇਂ ਪਰਮਾਣੂ ਬੰਬ ਬਣਾਏ ਹਨ। ਹੁਣ ਉਸ ਕੋਲ 165 ਪਰਮਾਣੂ ਹਥਿਆਰ ਹਨ। ਭਾਰਤ ਵੀ ਆਪਣੀ ਪਰਮਾਣੂ ਤਾਕਤ ਵਧਾਉਣ ਵਿਚ ਜੁਟਿਆ ਹੋਇਆ ਹੈ। ਪਿਛਲੇ ਸਾਲ ਭਾਰਤ ਨੇ 6 ਨਵੇਂ ਪਰਮਾਣੂ ਬੰਬ ਬਣਾਏ। ਭਾਰਤ ਕੋਲ ਪਰਮਾਣੂ ਹਥਿਆਰਾਂ ਦੀ ਕੁੱਲ ਗਿਣਤੀ 156 ਹੋ ਗਈ ਹੈ। ਇਕ ਹੋਰ ਏਸੀਆਈ ਦੇਸ਼ ਉੱਤਰੀ ਕੋਰੀਆ ਨੇ ਪਿਛਲੇ ਸਾਲ ਦੀ ਤੁਲਨਾ ਵਿਚ 10 ਨਵੇਂ ਪਰਮਾਣੂ ਬੰਬ ਬਣਾਏ ਹਨ। ਤਾਨਾਸ਼ਾਹ ਕਿਮ ਜੋਂਗ ਉਨ ਕੋਲ ਹੁਣ 40 ਤੋਂ 50 ਪਰਮਾਣੂ ਬੰਬ ਹਨ।


Vandana

Content Editor

Related News