ਅਜਬ-ਗਜ਼ਬ : ਗਿਰਗਿਟ ਤੋਂ ਇਲਾਵਾ ਵੀ ਕਈ ਜੀਵ ਬਦਲਦੇ ਹਨ ਆਪਣੇ ਸਰੀਰ ਦਾ ਰੰਗ

03/24/2023 11:17:45 PM

ਲੰਡਨ (ਇੰਟ.) : ਗਿਰਗਿਟ ਦੇ ਰੰਗ ਬਦਲਣ ਬਾਰੇ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਪਰ ਦੁਨੀਆ 'ਚ ਅਜਿਹੇ ਕਈ ਹੋਰ ਵੀ ਜੀਵ ਹਨ, ਜੋ ਗਿਰਗਿਟ ਵਾਂਗ ਹੀ ਆਪਣੇ ਸਰੀਰ ਦਾ ਰੰਗ ਬਦਲ ਲੈਂਦੇ ਹਨ। ਇਹ ਜਾਣ ਕੇ ਤੁਹਾਨੂੰ ਭਾਵੇਂ ਹੀ ਹੈਰਾਨੀ ਹੋ ਰਹੀ ਹੋਵੇ ਪਰ ਗੱਲ ਬਿਲਕੁਲ ਸੱਚ ਹੈ। ਗਿਰਗਿਟ ਤੋਂ ਇਲਾਵਾ ਹੋਰ ਵੀ ਕਈ ਜੀਵ ਖਤਰਾ ਹੋਣ ’ਤੇ ਜਾਂ ਸ਼ਿਕਾਰ ਕਰਨ ਲਈ ਆਪਣੇ ਸਰੀਰ ਦਾ ਰੰਗ ਬਦਲ ਲੈਂਦੇ ਹਨ। ਇਸੇ ਕਾਰਨ ਇਹ ਜੀਵ-ਜੰਤੂ ਖੁਦ ਨੂੰ ਜ਼ਿੰਦਾ ਰੱਖ ਪਾਉਂਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਕੁਝ ਜੀਵਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਆਪਣੇ ਸਰੀਰ ਦਾ ਰੰਗ ਬਦਲ ਲੈਂਦੇ ਹਨ।

ਇਹ ਵੀ ਪੜ੍ਹੋ : ਮਾਰਕ ਜ਼ੁਕਰਬਰਗ ਦੇ ਘਰ ਆਇਆ ਨੰਨ੍ਹਾ ਮਹਿਮਾਨ, ਸੋਸ਼ਲ ਮੀਡੀਆ 'ਤੇ ਫੋਟੋ ਸ਼ੇਅਰ ਕਰ ਦਿੱਤੀ ਜਾਣਕਾਰੀ

ਸਕਾਰਪੀਅਨ ਫਿਸ਼ (Scorpion Fish)

PunjabKesari

ਸਕਾਰਪੀਅਨ ਫਿਸ਼ ਖੁਦ ਨੂੰ ਸ਼ਿਕਾਰੀਆਂ ਤੋਂ ਬਚਾਉਣ ਲਈ ਆਪਣੇ ਸਰੀਰ ਦਾ ਰੰਗ ਬਦਲ ਲੈਂਦੀ ਹੈ। ਦੱਸ ਦੇਈਏ ਕਿ ਸਕਾਰਪੀਅਨ ਫਿਸ਼ ਬਹੁਤ ਜ਼ਹਿਰੀਲੀ ਹੁੰਦੀ ਹੈ, ਜਿਸ ਦੀ ਰੀੜ੍ਹ ਦੀ ਹੱਡੀ 'ਚ ਜ਼ਹਿਰ ਭਰਿਆ ਹੁੰਦਾ ਹੈ। ਇਸੇ ਜ਼ਹਿਰ ਕਾਰਨ ਇਸ ਨੂੰ ਫੜਨ ਲਈ ਬਹੁਤ ਸਾਵਧਾਨੀ ਵਰਤਣੀ ਪੈਂਦੀ ਹੈ।

ਇਹ ਵੀ ਪੜ੍ਹੋ : ਅਜਬ-ਗਜ਼ਬ : ਦੁਨੀਆ ਦਾ ਸਭ ਤੋਂ ਅਨੋਖਾ ਦਰੱਖ਼ਤ, ਜਿਸ ’ਤੇ ਲੱਗਦੇ ਹਨ ਸਿੱਕੇ, 1700 ਸਾਲ ਪੁਰਾਣਾ ਹੈ ਇਤਿਹਾਸ

ਸੀ-ਹਾਰਸ (Seahorse)

PunjabKesari

ਸੀ-ਹਾਰਸ ਵੀ ਇਕ ਸਮੁੰਦਰੀ ਜੀਵ ਹੈ, ਜੋ ਗਿਰਗਿਟ ਵਾਂਗ ਹੀ ਆਪਣੇ ਸਰੀਰ ਦਾ ਰੰਗ ਬਦਲਣ ਵਿੱਚ ਮਾਹਿਰ ਹੁੰਦਾ ਹੈ। ਸੀ-ਹਾਰਸ ਸ਼ਿਕਾਰ ਕਰਨ ਦੌਰਾਨ ਜਾਂ ਖੁਦ ਨੂੰ ਬਚਾਉਣ ਤੋਂ ਇਲਾਵਾ ਵੀ ਆਪਣੀਆਂ ਫੀਲਿੰਗਸ ਪ੍ਰਗਟਾਉਣ ਲਈ ਆਪਣੇ ਸਰੀਰ ਦਾ ਰੰਗ ਬਦਲ ਲੈਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿ ਸੀ-ਹਾਰਸ ਦੇ ਸਰੀਰ ਵਿੱਚ ਕ੍ਰੋਮੇਟੇਫੋਰਸ ਨਾਮੀ ਤੱਤ ਪਾਇਆ ਜਾਂਦਾ ਹੈ, ਜੋ ਤੇਜ਼ੀ ਨਾਲ ਰੰਗ ਬਦਲਣ 'ਚ ਮਦਦ ਕਰਦਾ ਹੈ ਪਰ ਸਾਥੀ ਨਾਲ ਮੇਲ ਦੌਰਾਨ ਇਹ ਹੌਲੀ-ਹੌਲੀ ਰੰਗ ਬਦਲਦਾ ਹੈ।

ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਹਿੱਲਿਆ ਜਾਪਾਨ, ਰਿਕਟਰ ਪੈਮਾਨੇ 'ਤੇ ਇੰਨੀ ਰਹੀ ਤੀਬਰਤਾ

ਗੋਲਡਨ ਟਾਰਟੁਆਏਜ਼ ਬੀਟਲ (Golden Tortoise Beetle)

PunjabKesari

ਗੋਲਡਨ ਟਾਰਟੁਆਏਜ਼ ਬੀਟਲ ਇਕ ਛੋਟਾ ਜਿਹਾ ਕੀੜਾ ਹੁੰਦਾ ਹੈ, ਜੋ ਗਿਰਗਿਟ ਵਾਂਗ ਆਪਣੇ ਸਰੀਰ ਦਾ ਰੰਗ ਬਦਲ ਸਕਦਾ ਹੈ। ਇਸ ਨੂੰ ਜਦੋਂ ਵੀ ਕੋਈ ਇਨਸਾਨ ਛੂਹਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਆਪਣਾ ਰੰਗ ਬਦਲ ਲੈਂਦਾ ਹੈ। ਇਸ ਤੋਂ ਇਲਾਵਾ ਡਰ ਲੱਗਣ ’ਤੇ ਇਹ ਆਪਣੇ ਸਰੀਰ ਦਾ ਰੰਗ ਬਦਲ ਕੇ ਨੇੜੇ-ਤੇੜੇ ਦੀਆਂ ਚੀਜ਼ਾਂ 'ਚ ਰਲ-ਮਿਲ ਜਾਂਦਾ ਹੈ। ਨਾਲ ਹੀ ਆਪਣੇ ਸਾਥੀ ਨਾਲ ਮਿਲਾਪ ਦੌਰਾਨ ਵੀ ਇਹ ਆਪਣਾ ਰੰਗ ਬਦਲਦਾ ਹੈ। ਉਂਝ ਇਹ ਸੁਨਹਿਰੇ ਰੰਗ ਦੇ ਹੁੰਦੇ ਹਨ ਪਰ ਰੰਗ ਬਦਲਣ ਦੌਰਾਨ ਇਹ ਲਾਲ ਚਮਕੀਲੇ ਰੰਗ ਦੇ ਹੋ ਜਾਂਦੇ ਹਨ।

ਇਹ ਵੀ ਪੜ੍ਹੋ : ਹਿੰਡਨਬਰਗ ਦਾ ਇਕ ਹੋਰ ਧਮਾਕਾ, ਅਡਾਨੀ ਤੋਂ ਬਾਅਦ ਹੁਣ ਇਹ ਕੰਪਨੀ ਨਿਸ਼ਾਨੇ 'ਤੇ

ਮਿਮਿਕ ਆਕਟੋਪਸ (Mimic Octopus)

PunjabKesari

ਮਿਮਿਕ ਆਕਟੋਪਸ ਵੀ ਇਕ ਸਮੁੰਦਰੀ ਜੀਵ ਹੈ। ਇਹ ਵੀ ਰੰਗ ਬਦਲਣ ਵਿੱਚ ਮਾਹਿਰ ਹੁੰਦੇ ਹਨ। ਇਸ ਨੂੰ ਜਲ-ਜੀਵਾਂ 'ਚ ਬੁੱਧੀਮਾਨ ਮੰਨਿਆ ਜਾਂਦਾ ਹੈ। ਇਹ ਆਮ ਤੌਰ 'ਤੇ ਪ੍ਰਸ਼ਾਂਤ ਮਹਾਸਾਗਰ ਖੇਤਰ ਵਿੱਚ ਪਾਏ ਜਾਂਦੇ ਹਨ। ਇਹ ਆਪਣੀ ਲਚਕੀਲੀ ਚਮੜੀ ਦੇ ਕਾਰਨ ਆਕਾਰ ਵੀ ਬਦਲਣ ਦੇ ਯੋਗ ਹੁੰਦੇ ਹਨ। ਮਿਮਿਕ ਆਕਟੋਪਸ ਕਿਸੇ ਵੀ ਵਾਤਾਵਰਣ ਦੇ ਅਨੁਕੂਲ ਹੋਣ ਲਈ ਆਪਣਾ ਰੰਗ ਬਦਲ ਲੈਂਦੇ ਹਨ।

ਇਹ ਵੀ ਪੜ੍ਹੋ : ਇਜ਼ਰਾਈਲ ’ਚ ਵਿਰੋਧ ਪ੍ਰਦਰਸ਼ਨ ਜਾਰੀ, ਪ੍ਰਦਰਸ਼ਨਕਾਰੀ ਬੋਲੇ- ਨੇਤਨਯਾਹੂ ਨੂੰ ਬਚਾਉਣ ਲਈ ਬਣਾਇਆ ਕਾਨੂੰਨ

ਪੈਸੀਫਿਕ ਟ੍ਰੀ ਫਰੌਗ (Pacific Tree Frog)

PunjabKesari

ਰੰਗ ਬਦਲਣ 'ਚ ਮਾਹਿਰ ਇਹ ਡੱਡੂ ਉੱਤਰੀ ਅਮਰੀਕਾ ਵਿੱਚ ਪਾਏ ਜਾਂਦੇ ਹਨ। ਇਸ ਦੇ ਪੈਰ ਬਹੁਤ ਚਿਪਚਿਪੇ ਹੁੰਦੇ ਹਨ, ਜੋ ਇਸ ਨੂੰ ਇਕ ਥਾਂ ਤੋਂ ਦੂਜੀ ਥਾਂ ਜਾਣ ਵਿੱਚ ਮਦਦ ਕਰਦੇ ਹਨ। ਜਿਵੇਂ ਹੀ ਇਸ ਡੱਡੂ ਨੂੰ ਆਪਣੇ ਆਲੇ-ਦੁਆਲੇ ਕੋਈ ਖ਼ਤਰਾ ਮਹਿਸੂਸ ਹੁੰਦਾ ਹੈ, ਇਹ ਤੁਰੰਤ ਆਪਣਾ ਰੰਗ ਬਦਲ ਲੈਂਦਾ ਹੈ। ਇਹ ਡੱਡੂ ਮੌਸਮ ਅਨੁਸਾਰ ਰੰਗ ਬਦਲਣ ਵਿੱਚ ਮਾਹਿਰ ਹੁੰਦੇ ਹਨ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News