ਬਰਾਕ ਓਬਾਮਾ ਨੇ ਕੀਤਾ ਖੁਲਾਸਾ, ਇਸ ਕਾਰਣ ਤੋੜਿਆ ਸੀ ਆਪਣੇ ਦੋਸਤ ਦਾ ਨੱਕ
Wednesday, Feb 24, 2021 - 11:09 PM (IST)
![ਬਰਾਕ ਓਬਾਮਾ ਨੇ ਕੀਤਾ ਖੁਲਾਸਾ, ਇਸ ਕਾਰਣ ਤੋੜਿਆ ਸੀ ਆਪਣੇ ਦੋਸਤ ਦਾ ਨੱਕ](https://static.jagbani.com/multimedia/2021_2image_22_46_0047379662.jpg)
ਵਾਸ਼ਿੰਗਟਨ-ਨਸਲੀ ਮਾਮਲਿਆਂ 'ਚ ਹਮੇਸ਼ਾ ਹੀ ਸੰਵੇਦਨਸ਼ੀਲ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਦੇ ਹੋਏ ਇਕ ਗੱਲ ਦੱਸੀ ,ਜੋ ਅੱਜ ਕੱਲ ਅਮਰੀਕਾ 'ਚ ਪੋਡਕਾਸਟ ਪ੍ਰੋਗਰਾਮ 'ਚ ਕਾਫੀ ਸੁਣੀ ਜਾ ਰਹੀ ਹੈ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਦੱਸਿਆ ਕਿ ਜਦ ਉਹ ਸਕੂਲ 'ਚ ਪੜ੍ਹਦੇ ਸਨ ਤਾਂ ਉਨ੍ਹਾਂ ਦਾ ਇਕ ਦੋਸਤ ਸੀ, ਜੋ ਨਾਲ ਹੀ ਬਾਸਕਬਾਲ ਖੇਡਦਾ ਸੀ। ਉਸ ਨੇ ਲਾਕਰ ਰੂਮ ਨੂੰ ਲੈ ਕੇ ਹੋਈ ਲੜਾਈ 'ਚ ਨਸਲੀ ਟਿੱਪਣੀ ਕਰ ਦਿੱਤੀ। ਉਸ ਦੀ ਟਿੱਪਣੀ ਸੁਣ ਕੇ ਮੈਨੂੰ ਗੁੱਸਾ ਆ ਗਿਆ ਅਤੇ ਮੈਂ ਉਸ ਦੇ ਮੁੱਕਾ ਮਾਰ ਕੇ ਨੱਕ ਤੋੜ ਦਿੱਤਾ।
ਇਹ ਵੀ ਪੜ੍ਹੋ -ਘਾਨਾ 'ਕੋਵੈਕਸ' ਪਹਿਲ ਦੇ ਤਹਿਤ ਟੀਕਾ ਪ੍ਰਾਪਤ ਕਰਨ ਵਾਲਾ ਵਿਸ਼ਵ ਦਾ ਪਹਿਲਾਂ ਦੇਸ਼ ਬਣਿਆ
ਨਸਲੀ ਮਾਮਲਿਆਂ ਨੂੰ ਲੈ ਕੇ ਸੰਵੇਦਨਸ਼ੀਲਤਾ
ਉਨ੍ਹਾਂ ਨੇ ਪ੍ਰੋਗਰਾਮ 'ਚ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਉਨ੍ਹਾਂ ਅਤੇ ਉਨ੍ਹਾਂ ਦੇ ਦੋਸਤ ਦੋਵਾਂ ਨੂੰ ਹੀ ਕਮਰੇ 'ਚ ਬੰਦ ਕਰ ਦਿੱਤਾ ਅਤੇ ਸਜ਼ਾ ਵੀ ਮਿਲੀ। ਉਸ ਸਮੇਂ ਮੇਰੇ ਦੋਸਤ ਨੂੰ ਇਸ ਦਾ ਮਤਲਬ ਵੀ ਨਹੀਂ ਪਤਾ ਸੀ ਪਰ ਉਹ ਸਿਰਫ ਜਾਣਦਾ ਸੀ ਕਿ ਇਸ ਸ਼ਬਦ ਰਾਹੀਂ ਉਹ ਮੈਨੂੰ ਦੁਖੀ ਕਰ ਸਕਦਾ ਹੈ। ਬਰਾਕ ਓਬਾਮਾ ਆਪਣੇ ਰਾਸ਼ਟਰਪਤੀ ਦੇ ਕਾਰਜਕਾਲ ਅਤੇ ਉਸ ਤੋਂ ਬਾਅਦ ਹਮੇਸ਼ਾ ਤੋਂ ਹੀ ਨਸਲੀ ਮਾਮਲਿਆਂ ਨੂੰ ਲੈ ਕੇ ਕਾਫੀ ਸੰਵੇਦਨਸ਼ੀਲ ਅਤੇ ਜਾਗਰੂਕ ਰਹੇ ਹਨ। ਉਹ ਇਸ ਮੁੱਦੇ 'ਤੇ ਅਮਰੀਕੀ ਸਮਾਜ 'ਚ ਕਾਫੀ ਸਰਗਰਮ ਰਹਿੰਦੇ ਹਨ।
ਇਹ ਵੀ ਪੜ੍ਹੋ -ਜਰਮਨੀ : IS ਦੇ ਮੈਂਬਰ ਇਮਾਮ ਨੂੰ ਸਾਢੇ 10 ਸਾਲ ਦੀ ਕੈਦ
ਬਰਾਕ ਓਬਾਮਾ ਨੇ ਕਿਹਾ ਕਿ ਜਿਥੇ ਤੱਕ ਮੈਨੂੰ ਯਾਦ ਹੈ ਕਿ ਮੈਂ ਉਸ ਦੇ ਮੂੰਹ 'ਤੇ ਜ਼ੋਰਦਾਰ ਮੁੱਕਾ ਮਾਰਿਆ ਸੀ ਅਤੇ ਉਸ ਦਾ ਨੱਕ ਤੋੜ ਦਿੱਤਾ ਸੀ। ਮੈਂ ਆਪਣੇ ਦੋਸਤ ਨੂੰ ਕਿਹਾ ਕਿ ਮੈਨੂੰ ਇਸ ਤਰ੍ਹਾਂ ਦੇ ਸ਼ਬਦ ਨਹੀਂ ਕਹਿਣੇ। ਇਕ ਨਿਊਜ਼ ਵੈੱਬਸਾਈਟ ਨੇ ਦੱਸਿਆ ਕਿ ਬਰਾਕ ਓਬਾਮਾ ਨੇ ਸੰਭਵਤ : ਪਹਿਲੀ ਵਾਰ ਇਹ ਘਟਨਾ ਜਨਤਕ ਕੀਤੀ। ਓਬਾਮਾ ਨੇ ਨਸਲੀ ਟਿੱਪਣੀ ਕਰਨ ਵਾਲਿਆਂ 'ਤੇ ਜ਼ੋਰਦਾਰ ਹਮਲਾ ਬੋਲਿਆ। ਇਸ ਤੋਂ ਕੁਝ ਸਾਲ ਬਾਅਦ ਬਰਾਕ ਓਬਾਮਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਨਸਲਵਾਦੀ ਇਤਿਹਾਸ ਨਾਲ ਪੂਰੀ ਤਰ੍ਹਾਂ ਨਾਲ ਉਭਰ ਨਹੀਂ ਸਕਿਆ ਹੈ। ਇਥੇ ਅਜੇ ਵੀ ਐੱਨ.ਸ਼ਬਦ (ਨੀਗ੍ਰੋ) ਦੀ ਵਰਤੋਂ ਕੀਤੀ ਜਾ ਸਕਦੀ ਹੈ। 200-300 ਸਾਲ ਪਹਿਲਾਂ ਜਿਸ ਬੁਰਾਈ ਦੀ ਗ੍ਰਿਫਤ 'ਚ ਸਮਾਜ ਸੀ ਉਹ ਇਕ ਰਾਤ 'ਚ ਪੂਰੀ ਤਰ੍ਹਾਂ ਨਾਲ ਨਹੀਂ ਖਤਮ ਹੋ ਸਕਦਾ।
ਇਹ ਵੀ ਪੜ੍ਹੋ -ਨਾਇਜ਼ੀਰੀਆ 'ਚ ਸ਼ੱਕੀ ਜਿਹਾਦੀ ਬਾਗੀਆਂ ਨੇ 10 ਲੋਕਾਂ ਦਾ ਕੀਤਾ ਕਤਲ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।