ਨਸ਼ੇ ਵਿਚ ਟੱਲੀ ਯਾਤਰੀ ਨੇ ਜਹਾਜ਼ ਵਿਚ ਪਾਇਆ ਭੜਥੂ, ਉਡਾਣ ਵਿਚ ਹੋਈ 3 ਘੰਟੇ ਦੀ ਦੇਰੀ

07/12/2017 5:00:53 PM

ਮੈਲਬੌਰਨ— ਇਕ ਆਸਟ੍ਰੇਲੀਅਨ ਵਿਅਕਤੀ ਨੂੰ ਕੰਤਾਸ ਫਲਾਈਟ ਤੋਂ ਉਸ ਸਮੇਂ ਬਾਹਰ ਕੱਢ ਦਿੱਤਾ ਗਿਆ ਜਦੋਂ ਉਹ ਨਸ਼ੇ ਦੀ ਹਾਲਤ ਵਿਚ ਚਾਲਕ ਦਲ ਦੇ ਮੈਂਬਰ ਨਾਲ ਬਹਿਸ ਕਰ ਰਿਹਾ ਸੀ। ਇਹ ਫਲਾਈਟ ਬੈਂਕਾਕ ਤੋਂ ਸਿਡਨੀ ਜਾ ਰਹੀ ਸੀ। 
ਇਕ ਚਸ਼ਮਦੀਦ ਮੁਤਾਬਕ ਉਸ ਵਿਅਕਤੀ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਹ ਪੂਰੀ ਤਰ੍ਹਾਂ ਨਸ਼ੇ ਵਿਚ ਸੀ। ਵਿਅਕਤੀ ਨੂੰ ਹੱਥਕੜੀ ਲਗਾਈ ਗਈ ਅਤੇ ਛੇ ਸੁਰੱਖਿਆ ਕਰਮਚਾਰੀ ਉਸ ਨੂੰ ਚੁੱਕ ਕੇ ਬਾਹਰ ਲੈ ਗਏ।
ਜਦੋਂ ਵਿਅਕਤੀ ਨੂੰ ਬਾਹਰ ਲਿਜਾਇਆ ਜਾ ਰਿਹਾ ਸੀ ਤਾਂ ਜਹਾਜ਼ ਵਿਚ ਬੈਠੇ ਯਾਤਰੀਆਂ ਨੂੰ ਫਲਾਈਟ ਵਿਚੋਂ ਉਤਰਣਾ ਪਿਆ । ਯਾਤਰੀਆਂ ਨੂੰ ਆਪਣੀ ਸੀਟ 'ਤੇ ਵਾਪਿਸ ਆਉਣ ਲਈ ਤਿੰਨ ਘੰਟੇ ਉਡੀਕ ਕਰਨੀ ਪਈ। ਜਿਸ ਕਾਰਨ ਕੰਤਾਸ ਫਲਾਈਟ ਨੇ ਤਿੰਨ ਘੰਟੇ ਦੀ ਦੇਰੀ ਨਾਲ ਉਡਾਣ ਭਰੀ।


Related News