ਪੰਜਾਬ ਦੇ ਸਰਕਾਰੀ ਸਕੂਲ ਵਿਚ ਵਾਪਰਿਆ ਵੱਡਾ ਹਾਦਸਾ, ਅੱਗ ਲੱਗਣ ਕਾਰਣ ਇਕ ਦੀ ਮੌਤ

04/09/2024 6:31:49 PM

ਮਾਛੀਵਾੜਾ ਸਾਹਿਬ (ਟੱਕਰ) : ਰੋਪੜ ਰੋਡ ’ਤੇ ਸਥਿਤ ਪਿੰਡ ਮਾਛੀਵਾੜਾ ਖਾਮ ਦੇ ਸਰਕਾਰੀ ਸਕੂਲ ਵਿਚ ਅੱਜ ਸਵੇਰੇ ਮਿਡ-ਡੇ-ਮੀਲ ਮਹਿਲਾ ਵਰਕਰ ਮਨਜੀਤ ਕੌਰ (50) ਦੀ ਖਾਣਾ ਪਕਾਉਣ ਸਮੇਂ ਅੱਗ ਲੱਗਣ ਕਾਰਨ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਸਰਕਾਰੀ ਸਕੂਲ ਵਿਚ ਮਿਡ-ਡੇ-ਮੀਲ ਵਰਕਰ ਮਨਜੀਤ ਕੌਰ ਵਿਦਿਆਰਥੀਆਂ ਲਈ ਖਾਣਾ ਪਕਾ ਰਹੀ ਸੀ ਕਿ ਨੇੜੇ ਪਏ ਸਿਲੰਡਰ ਦੀ ਪਾਈਪ ਲੀਕ ਹੋ ਗਈ ਜਿਸ ਤੋਂ ਅੱਗ ਭੜਕ ਗਈ ਜੋ ਕਿ ਉਸਦੇ ਕੱਪੜਿਆਂ ਨੂੰ ਲੱਗ ਗਈ। ਮੌਕੇ ’ਤੇ ਹੀ ਡਿਊਟੀ ਕਰ ਰਹੇ ਅਧਿਆਪਕ ਚਰਨਜੀਤ ਸਿੰਘ ਨੇ ਬੜੀ ਮੁਸ਼ਕਿਲ ਨਾਲ ਮਨਜੀਤ ਕੌਰ ਦੇ ਕੱਪੜਿਆਂ ਦੀ ਅੱਗ ਨੂੰ ਬੁਝਾਇਆ ਪਰ ਉਦੋਂ ਤੱਕ ਉਹ ਬੁਰੀ ਤਰ੍ਹਾਂ ਝੁਲਸ ਚੁੱਕੀ ਸੀ। ਜ਼ਖ਼ਮੀ ਹਾਲਤ ਵਿਚ ਮਿਡ-ਡੇ-ਮੀਲ ਵਰਕਰ ਮਨਜੀਤ ਕੌਰ ਨੂੰ ਮਾਛੀਵਾੜਾ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਵਲੋਂ ਉਸਦਾ ਇਲਾਜ ਸ਼ੁਰੂ ਕੀਤਾ ਗਿਆ ਜਿੱਥੇ ਉਹ ਜ਼ਖ਼ਮਾਂ ਦੀ ਤਾਬ ਨਾ ਝੱਲਦੀ ਹੋਈ ਦਮ ਤੋੜ ਗਈ। 

ਇਹ ਵੀ ਪੜ੍ਹੋ : ਪੰਜਾਬ ਪੁਲਸ ਨੇ ਸੀਲ ਕੀਤਾ ਗੁਰਦਾਸਪੁਰ ਜ਼ਿਲ੍ਹਾ, 10 ਸਪੈਸ਼ਲ ਨਾਕੇ, 1500 ਮੁਲਾਜ਼ਮ ਤਾਇਨਾਤ

ਮ੍ਰਿਤਕ ਮਨਜੀਤ ਕੌਰ ਦਾ ਇਲਾਜ ਕਰ ਰਹੇ ਡਾ. ਸ਼ੁੱਭਮ ਦੱਤ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਸਦਾ ਕਾਫ਼ੀ ਸਰੀਰ ਝੁਲਸ ਗਿਆ ਸੀ ਜਿਸ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਸੂਚਨਾ ਮਿਲਦੇ ਹੀ ਮ੍ਰਿਤਕ ਮਨਜੀਤ ਕੌਰ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ ਅਤੇ ਉਸਦੀ ਲਾਸ਼ ਨੂੰ ਪੋਸਟ ਮਾਰਟਮ ਲਈ ਸਮਰਾਲਾ ਵਿਖੇ ਭਿਜਵਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਵਿਗੜੀ ਸਿਹਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News