ਜੈਪੁਰ ‘ਵੈਕਸ ਮਿਊਜ਼ੀਅਮ’ ਵਿਚ ਵਿਰਾਟ ਕੋਹਲੀ ਦੀ ਮੋਮ ਦੀ ਮੂਰਤੀ ਦੀ ਕੀਤੀ ਘੁੰਡ ਚੁਕਾਈ

Thursday, Apr 18, 2024 - 07:46 PM (IST)

ਜੈਪੁਰ, (ਭਾਸ਼ਾ)- ਵਿਸ਼ਵ ਵਿਰਾਸਤ ਦਿਵਸ ਮੌਕੇ ਅੱਜ ਜੈਪੁਰ ਵੈਕਸ ਮਿਊਜ਼ੀਅਮ ’ਚ ਕ੍ਰਿਕਟਰ ਵਿਰਾਟ ਕੋਹਲੀ ਦੀ ਮੋਮ ਦੀ ਮੂਰਤੀ ਦੀ ਘੁੰਡ ਚੁਕਾਈ ਕੀਤੀ ਗਈ। ਮਿਊਜ਼ੀਅਮ ਦੇ ਸੰਸਥਾਪਕ ਡਾਇਰੈਕਟਰ ਅਨੂਪ ਸ਼੍ਰੀਵਾਸਤਵ ਨੇ ਕਿਹਾ ਕਿ ਪਿਛਲੇ 1 ਸਾਲ ਤੋਂ ਟੂਰਿਸਟਾਂ, ਖਾਸ ਕਰ ਕੇ ਬੱਚਿਆਂ ਅਤੇ ਨੌਜਵਾਨਾਂ ਵੱਲੋਂ ਕੋਹਲੀ ਦੀ ਮੂਰਤੀ ਬਣਾਉਣ ਦੀ ਬਹੁਤ ਮੰਗ ਕੀਤੀ ਜਾ ਰਹੀ ਸੀ। ਉਸ ਦੀ ਰਾਏ ਸੀ ਕਿ ਕੋਹਲੀ ਦੀ ਮੂਰਤੀ ਮਿਊਜ਼ੀਅਮ ’ਚ ਹੋਣੀ ਚਾਹੀਦੀ ਹੈ। ਮੋਮ ਦੀ ਮੂਰਤੀ ਦੀ ਘੁੰਡ ਚੁਕਾਈ ਅੱਜ ਵਿਸ਼ਵ ਵਿਰਾਸਤ ਦਿਵਸ ’ਤੇ ਕੀਤੀ ਗਈ।

ਨਾਹਰਗੜ੍ਹ ਕਿਲਾ ਕੰਪਲੈਕਸ ਸਥਿਤ ਮਿਊਜ਼ੀਅਮ ’ਚ ਪਹਿਲਾਂ ਤੋਂ ਹੀ 44 ਮੋਮ ਦੇ ਪੁਤਲੇ ਹਨ, ਜਿਨ੍ਹਾਂ ’ਚ ਕ੍ਰਿਕਟਰ ਸਚਿਨ ਤੇਂਦੁਲਕਰ ਅਤੇ ਮਹਿੰਦਰ ਸਿੰਘ ਧੋਨੀ ਦੀ ਮੂਰਤੀ ਵੀ ਸ਼ਾਮਿਲ ਹੈ। ਕੋਹਲੀ ਦੀ ਇਸ ਮੂਰਤੀ ਦਾ ਵਜ਼ਨ ਲਗਭਗ 35 ਕਿਲੋ ਹੈ। ਇਸ ਨੂੰ ਕਰੀਬ 2 ਮਹੀਨਿਆਂ ’ਚ ਤਿਆਰ ਕੀਤਾ ਗਿਆ ਹੈ। ਮਿਊਜ਼ੀਅਮ ’ਚ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਏ. ਪੀ. ਜੇ. ਅਬਦੁੱਲ ਕਲਾਮ, ਸੁਭਾਸ਼ ਚੰਦਰ ਬੋਸ, ਭਗਤ ਸਿੰਘ, ਕਲਪਨਾ ਚਾਵਲਾ, ਅਮਿਤਾਬ ਬੱਚਨ ਅਤੇ ਮਦਰ ਟੈਰੇਸਾ ਦੀ ਮੂਰਤੀ ਵੀ ਹੈ।


Tarsem Singh

Content Editor

Related News