ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ 3 ਯਾਤਰੀਆਂ ਨੂੰ ਲੈ ਕੇ ਕਜ਼ਾਕਿਸਤਾਨ ''ਚ ਸੁਰੱਖਿਅਤ ਉਤਰਿਆ ਸੋਯੂਜ਼ ਕੈਪਸੂਲ

04/07/2024 11:22:35 AM

ਮਾਸਕੋ (ਭਾਸ਼ਾ)- ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਆਪਣੇ ਮਿਸ਼ਨ ਤੋਂ ਬਾਅਦ 2 ਔਰਤਾਂ ਅਤੇ 1 ਪੁਰਸ਼ ਯਾਤਰੀ ਸ਼ਨੀਵਾਰ ਨੂੰ ਰੂਸੀ ਪੁਲਾੜ ਕੈਪਸੂਲ ਵਿਚ ਕਜ਼ਾਕਿਸਤਾਨ ਪਹੁੰਚ ਗਏ। ‘ਸੋਯੂਜ਼ ਐੱਮ.ਐੱਸ.-24' ਕੈਪਸੂਲ ਵਿਚ ਰੂਸੀ ਪੁਲਾੜ ਯਾਤਰੀ ਓਲੇਗ ਨੋਵਿਤਸਕੀ, ਨਾਸਾ ਦੀ ਲਾਰਲ ਓ'ਹਾਰਾ ਅਤੇ ਬੇਲਾਰੂਸ ਦੀ ਮਰੀਨਾ ਵਾਸੀਲਿਵਸਕਾਯਾ ਸਵਾਰ ਸਨ ਜੋ ਕਜ਼ਾਖਿਸਤਾਨ ਦੇ ਸਮੇਂ ਅਨੁਸਾਰ ਦੁਪਹਿਰ 12:17 ਵਜੇ ਦੂਰ-ਦੁਰਾਡੇ ਜੇਜ਼ਕਾਜ਼ਗਨ ਸ਼ਹਿਰ ’ਚ ਉਤਰਿਆ। 

ਇਹ ਵੀ ਪੜ੍ਹੋ: ਪਾਕਿ ਨੇ ਕਿਹਾ- ਪਾਕਿ ’ਚ ਅੱਤਵਾਦੀਆਂ ਦੀ ਮੌਤ ਦੇ ਪਿੱਛੇ ਭਾਰਤ ਦਾ ਹੱਥ, ਇਹ ਰਾਜਨਾਥ ਦੇ ਬਿਆਨ ਤੋਂ ਸਾਫ਼

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਵਿਚ ਅਜੇ ਵੀ ਨਾਸਾ ਦੇ ਪੁਲਾੜ ਯਾਤਰੀ ਮਾਈਕਲ ਬੈਰੇਟ, ਮੈਥਿਊ ਡੋਮਿਨਿਕ, ਟਰੇਸੀ ਡਾਇਸਨ, ਜੇਨੇਟ ਐਪਸ ਅਤੇ ਰੂਸੀ ਪੁਲਾੜ ਯਾਤਰੀ ਨਿਕੋਲਾਈ ਚੁਬ, ਅਲੈਗਜ਼ੈਂਡਰ ਗ੍ਰੇਬੇਨਕਿਨ ਅਤੇ ਓਲੇਗ ਕੋਨੋਨੇਂਕੋ ਮੌਜੂਦ ਹਨ। ਨਾਸਾ ਨੇ ਕਿਹਾ ਕਿ ਓ'ਹਾਰਾ 15 ਸਤੰਬਰ, 2023 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ ਪਹੁੰਚੀ ਸੀ ਅਤੇ ਉਨ੍ਹਾਂ ਨੇ ਉੱਥੇ ਕੁੱਲ 204 ਦਿਨ ਬਿਤਾਏ। ਨੋਵਿਤਸਕੀ ਅਤੇ ਵਾਸੀਲਿਵਸਕਾਯਾ ਨੇ ਸ਼ੁਰੂਆਤੀ ਯੋਜਨਾ ਤੋਂ ਦੋ ਦਿਨ ਬਾਅਦ 23 ਮਾਰਚ ਨੂੰ ਪੁਲਾੜ ਦੇ ਲਈ ਰਵਾਨਾ ਹੋਏ ਸਨ।

ਇਹ ਵੀ ਪੜ੍ਹੋ: ਸੁਰੱਖਿਆ ਪ੍ਰੋਟੋਕਾਲ ਦੀ ਪਾਲਣਾ ਕਰਨ ਲਈ ਕਹਿਣ 'ਤੇ ਨਾਰਾਜ਼ ਹੋ ਜਾਂਦੇ ਹਨ ਚੀਨੀ ਨਾਗਰਿਕ: ਮਰੀਅਮ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News