ਅਮਰੀਕਾ 'ਚ ਭਾਰਤੀ ਨੌਜਵਾਨ ਉਪਰੋਂ ਲੰਘੀਆਂ 14 ਕਾਰਾਂ, ਮਾਂ ਨਾਲ ਮੋਬਾਇਲ 'ਤੇ ਗੱਲ ਕਰਦਿਆਂ ਵਾਪਰਿਆ ਭਾਣਾ
Monday, Aug 07, 2023 - 12:17 PM (IST)
ਨਿਊਯਾਰਕ (ਰਾਜ ਗੋਗਨਾ)- ਟੈਕਸਾਸ ਸੂਬੇ ਦੇ ਹਿਊਸਟਨ ਸ਼ਹਿਰ ਵਿੱਚ ਬੀਤੇ ਦਿਨ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਮਾਰੇ ਗਏ ਨੌਜਵਾਨ ਦੀ ਪਛਾਣ ਗੁਜਰਾਤ ਦੇ ਪਾਟਨ ਦੇ ਨਿਵਾਸੀ ਦਰਸ਼ੀਲ ਠੱਕਰ ਪੁੱਤਰ ਰਮੇਸ਼ਭਾਈ ਠੱਕਰ ਵਜੋਂ ਹੋਈ ਹੈ। ਇਹ 24 ਸਾਲਾ ਨੌਜਵਾਨ ਸੜਕ ਪਾਰ ਕਰਦੇ ਸਮੇਂ ਆਪਣੇ ਮਾਪਿਆਂ ਨਾਲ ਵੀਡੀਓ ਕਾਲ 'ਤੇ ਗੱਲ ਕਰ ਰਿਹਾ ਸੀ। ਇਸ ਦੌਰਾਨ 14 ਦੇ ਕਰੀਬ ਕਾਰਾਂ ਉਸ ਦੇ ਉਪਰੋਂ ਲੰਘ ਗਈਆਂ ਅਤੇ ਉਸ ਦੀ ਲਾਸ਼ ਦੇ ਚਿਥੜੇ ਉੱਡ ਗਏ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ, ਘਰ ਨੂੰ ਅੱਗ ਲੱਗਣ ਕਾਰਨ ਪਿਤਾ ਸਮੇਤ 5 ਬੱਚਿਆਂ ਦੀ ਦਰਦਨਾਕ ਮੌਤ
ਭਾਰਤ ਤੋਂ 2 ਹਫ਼ਤਾਂ ਪਹਿਲਾਂ ਉਹ ਅਮਰੀਕਾ ਦੀ ਯਾਤਰਾ ਲਈ ਇਥੇ ਆਇਆ ਸੀ ਅਤੇ ਉਸ ਕੋਲ ਵਿਜ਼ਟਰ ਵੀਜ਼ਾ ਸੀ। ਉਸ ਨੇ 26 ਸਤੰਬਰ ਨੂੰ ਭਾਰਤ ਪਰਤਣਾ ਸੀ ਅਤੇ ਬੀਤੇ ਦਿਨੀਂ ਨੂੰ ਉਹ ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਹਿਊਸਟਨ ਵਿਖੇ ਸੈਰ ਕਰਨ ਗਿਆ ਸੀ ਅਤੇ ਆਪਣੇ ਮਾਪਿਆਂ ਨਾਲ ਵੀਡੀਓ ਕਾਲ 'ਤੇ ਗੱਲ ਕਰ ਰਿਹਾ ਸੀ। ਸੜਕ ਪਾਰ ਕਰਦੇ ਸਮੇਂ, ਉਸਨੇ ਦੇਖਿਆ ਕਿ ਸਿਗਨਲ ਬੰਦ ਸੀ, ਪਰ ਜਦੋਂ ਉਹ ਸੜਕ ਦੇ ਵਿਚਕਾਰ ਸੀ ਤਾਂ ਗਰੀਨ ਲਾਈਟ ਦਾ ਸਿਗਨਲ ਦੁਬਾਰਾ ਖੁੱਲ੍ਹ ਗਿਆ ਅਤੇ ਬਦਕਿਸਮਤੀ ਨਾਲ 14 ਦੇ ਕਰੀਬ ਤੇਜ਼ ਰਫ਼ਤਾਰ ਕਾਰਾਂ ਉਸ ਦੇ ਉਪਰੋਂ ਲੰਘ ਗਈਆਂ। ਉਸ ਦੀ ਮੌਤ ਬਾਰੇ ਪਤਾ ਲੱਗਣ 'ਤੇ ਉਸ ਦੇ ਪਰਿਵਾਰ ਨੇ ਸਰਕਾਰ ਨੂੰ ਉਸ ਦੀ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ। ਹਾਲਾਂਕਿ, ਅਮਰੀਕਾ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਸਦੀ ਲਾਸ਼ ਭਾਰਤ ਵਾਪਸ ਆਉਣ ਦੀ ਸਥਿਤੀ ਵਿੱਚ ਨਹੀਂ ਹੈ ਅਤੇ ਉਸ ਦਾ ਅੰਤਿਮ ਸੰਸਕਾਰ ਬੀਤੇ ਦਿਨ ਐਤਵਾਰ ਨੂੰ ਅਮਰੀਕਾ 'ਚ ਕਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8