86 ਸਾਲਾ ਬਜ਼ੁਰਗ ਹੋਰਡਿੰਗ ''ਚ ਫਸਿਆ, ਇੰਝ ਬਚੀ ਜਾਨ (ਵੀਡੀਓ)

02/06/2018 11:40:50 AM

ਬੀਜਿੰਗ (ਬਿਊਰੋ)— ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ 'ਜਾਕੋ ਰਾਖੇ ਸਾਈਆਂ ਮਾਰ ਸਕੈ ਨਾ ਕੋਇ'। ਪੂਰਬੀ ਚੀਨ ਵਿਚ ਇਹ ਕਹਾਵਤ ਉਸ ਸਮੇਂ ਸਹੀ ਸਿੱਧ ਹੋਈ, ਜਦੋਂ 86 ਸਾਲਾ ਬਜ਼ੁਰਗ ਦੀ ਜਾਨ ਬਚਾ ਲਈ ਗਈ। ਪੂਰਬੀ ਚੀਨ ਦੇ ਐਨਹੁਈ ਸੂਬੇ ਵਿਚ ਇਕ 86 ਸਾਲਾ ਬਜ਼ੁਰਗ ਆਪਣੇ ਘਰ ਦੀ ਛੱਤ ਦੀ ਬਾਲਕੋਨੀ ਤੋਂ ਅਚਾਨਕ ਡਿੱਗ ਪਿਆ। ਚੰਗੀ ਕਿਸਮਤ ਨਾਲ ਉੱਥੇ ਲੱਗੇ ਇਕ ਇਸ਼ਤਿਹਾਰਬਾਜ਼ੀ ਬੋਰਡ ਉੱਤੇ ਫਸ ਗਏ। ਇਸ ਮਗਰੋਂ ਦਮਕਲ ਵਿਭਾਗ ਦੇ ਜਵਾਨਾਂ ਨੇ ਬਹੁਤ ਮੁਸ਼ਕਲ ਨਾਲ ਉਨ੍ਹਾਂ ਦੀ ਜਾਨ ਬਚਾਈ। ਇਹ ਬਜ਼ੁਰਗ ਐਨਕਿੰਗ ਸ਼ਹਿਰ ਵਿਚ ਤਾਹਿਓ ਕਾਊਂਟੀ ਵਿਚ ਘਰ ਦੀ ਦੂਜੀ ਮੰਜ਼ਿਲ ਤੋਂ ਡਿੱਗ ਪਿਆ ਸੀ। ਬਚਾਅ ਦਲ ਨੇ ਉਨ੍ਹਾਂ ਨੂੰ ਪਹਿਲਾਂ ਖਿੱਚ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਸਫਲ ਨਾ ਹੋ ਸਕੇ। ਫਿਰ ਉਨ੍ਹਾਂ ਨੇ ਇਸ਼ਤਿਹਾਰ ਵਿਚ ਲੱਗੇ ਸਟੀਲ ਬਾਰ ਨੂੰ ਕੱਟ ਕੇ ਪੋੜ੍ਹੀ ਦੀ ਮਦਦ ਨਾਲ ਉਨ੍ਹਾਂ ਨੂੰ ਸੁਰੱਖਿਅਤ ਬਚਾਇਆ। ਇਹ ਪੂਰੀ ਘਟਨਾ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ। ਵੀਡੀਓ ਵਾਇਰਲ ਹੋਣ ਮਗਰੋਂ ਸਾਰੇ ਲੋਕ ਦਮਕਲ ਕਰਮਚਾਰੀਆਂ ਦੀ ਪ੍ਰਸ਼ੰਸਾ ਕਰ ਰਹੇ ਹਨ।

 


Related News