ਪਟਿਆਲਾ 'ਚ ਵੱਡੀ ਵਾਰਦਾਤ, ਬੱਕਰੀਆਂ ਦੇ ਵਾੜੇ 'ਚ ਸੁੱਤੇ ਪਏ 70 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕੀਤਾ ਕਤਲ

Monday, Apr 29, 2024 - 11:47 AM (IST)

ਪਟਿਆਲਾ 'ਚ ਵੱਡੀ ਵਾਰਦਾਤ, ਬੱਕਰੀਆਂ ਦੇ ਵਾੜੇ 'ਚ ਸੁੱਤੇ ਪਏ 70 ਸਾਲਾ ਬਜ਼ੁਰਗ ਦਾ ਬੇਰਹਿਮੀ ਨਾਲ ਕੀਤਾ ਕਤਲ

ਦੇਵੀਗੜ੍ਹ (ਨੌਗਾਵਾਂ)- ਪਿੰਡ ਦੁੱਧਨਸਾਧਾਂ ਵਿਖੇ ਬੀਤੀ ਰਾਤ ਬੱਕਰੀਆਂ ਦੇ ਵਾੜੇ ’ਚ ਸੁੱਤੇ ਪਏ ਵਿਅਕਤੀ ਦਾ ਸਿਰ ’ਚ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪਿੰਡ ਦਾ ਗਰੀਬੂ ਦਾਸ (70) ਪੁੱਤਰ ਪ੍ਰੇਮ ਰਾਮ ਪਿੰਡ ਦੁੱਧਨਸਾਧਾਂ ਜੋਕਿ ਰੋਜ਼ਾਨਾ ਬੱਸ ਅੱਡਾ ਦੁੱਧਨਸਾਧਾਂ ਵਿਖੇ ਆਂਡਿਆਂ ਦੀ ਰੇਹੜੀ ਲਗਾਉਂਦਾ ਸੀ। ਰਾਤ ਦੇਰ ਬਾਅਦ ਘਰ ਆ ਕੇ ਰੋਟੀ-ਪਾਣੀ ਖਾ ਕੇ ਬੱਕਰੀਆਂ ਦੇ ਵਾੜੇ ਵਿਚ ਸੌਂ ਜਾਂਦਾ ਸੀ। ਬੀਤੀ ਰਾਤ ਵੀ ਮ੍ਰਿਤਕ ਗਰੀਬੂ ਦਾਸ ਦੇਰ-ਰਾਤ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮ ਨਬੇੜ ਕੇ ਘਰ ਆ ਕੇ ਰੋਟੀ ਪਾਣੀ ਖਾ ਕੇ ਬੱਕਰੀਆਂ ਵਾਲੇ ਵਾੜੇ ’ਚ ਜਾ ਸੁੱਤਾ ਸੀ। ਤਕਰੀਬਨ ਅੱਧੀ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਸਿਰ ’ਚ ਕਿਸੇ ਭਾਰੀ ਚੀਜ਼ ਨਾਲ ਸੱਟ ਮਾਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।

ਉਸ ਦੇ ਰੌਲਾ ਪਾਉਣ ’ਤੇ ਜਦੋਂ ਘਰਦਿਆਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਜ਼ਖ਼ਮੀ ਗਰੀਬੂ ਦਾਸ ਨੂੰ ਪਹਿਲਾਂ ਦੁੱਧਨਸਾਧਾ ਹਸਪਤਾਲ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਰਾਜਿੰਦਰਾ ਹਸਪਤਾਲ ਲਈ ਰੈਫਰ ਕਰ ਦਿੱਤਾ। ਹਸਪਤਾਲ ਲਿਜਾਦਿਆਂ ਉਸ ਦੀ ਮੌਤ ਹੋ ਗਈ।
ਇਸ ਘਟਨਾ ਦੀ ਸੂਚਨਾ ਪੁਲਸ ਚੌਂਕੀ ਰੌਹੜ ਜਾਗੀਰ ਸਹਾਇਕ ਥਾਣੇਦਾਰ ਨਿਸ਼ਾਨ ਸਿੰਘ ਨੂੰ ਮਿਲੀ ਤਾਂ ਚੌਂਕੀ ਇੰਚਾਰਜ ਆਪਣੀ ਪੁਲਸ ਪਾਰਟੀ ਨਾਲ ਘਟਨਾ ਵਾਲੀ ਜਗ੍ਹਾ ’ਤੇ ਪਹੁੰਚ ਗਏ।

PunjabKesari

ਇਹ ਵੀ ਪੜ੍ਹੋ- ਲੁਧਿਆਣਾ ਪੰਜਾਬ ਦਾ ਦਿਲ, ਇਸ ਨੂੰ ਜਿੱਤਣ ਦਾ ਮਤਲਬ ਸੂਬੇ ਦਾ ਦਿਲ ਜਿੱਤਣਾ : ਭਗਵੰਤ ਮਾਨ

ਇਸ ਦੀ ਸੂਚਨਾ ਉਨ੍ਹਾਂ ਨੇ ਡੀ. ਐੱਸ. ਪੀ. ਦਿਹਾਤੀ ਗੁਰਪ੍ਰਤਾਪ ਸਿੰਘ ਨੂੰ ਦਿੱਤੀ ਤਾਂ ਉਹ ਵੀ ਘਟਨਾ ਵਾਲੀ ਥਾਂ ’ਤੇ ਪਹੁੰਚ ਗਏ। ਜਿਨ੍ਹਾਂ ਨੇ ਇਸ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਪੀੜਤ ਪਰਿਵਾਰ ਨਾਲ ਗਲਬਾਤ ਕੀਤੀ। ਮੌਕੇ ’ਤੇ ਮੋਬਾਇਲ ਫੋਰੈਂਸਿਕ ਸਾਇੰਸ ਯੂਨਿਟ ਅਤੇ ਡੌਗ ਸਕਾਊਂਡ ਨੂੰ ਵੀ ਬੁਲਾਇਆ ਗਿਆ ਹੈ, ਜਿਨ੍ਹਾਂ ਵੱਲੋਂ ਘਟਨਾ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਰਾਜਿੰਦਰਾ ਹਸਪਤਾਲ ਵਿਖੇ ਕਰਵਾਇਆ ਜਾ ਰਿਹਾ ਹੈ। ਧਾਰਾ 302 ਤਹਿਤ ਕੇਸ ਦਰਜ ਕਰਕੇ ਇਸ ਘਟਨਾ ਦੀ ਪੜਤਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਜਲੰਧਰ ਦੀ ਇਹ ਮਸ਼ਹੂਰ ਦੁਕਾਨ ਵਿਵਾਦਾਂ 'ਚ ਘਿਰੀ, ਪਾਪੜੀ ਚਾਟ 'ਚ ਛਿਪਕਲੀ ਵੇਖ ਪਰਿਵਾਰ ਦੇ ਉੱਡੇ ਹੋਸ਼
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

shivani attri

Content Editor

Related News