76 ਸਾਲ ਦੀ ਉਮਰ ''ਚ ਮਿਲਿਆ ਸੱਚਾ ਪਿਆਰ, 71 ਸਾਲਾ ਪ੍ਰੇਮਿਕਾ ਨਾਲ ਕਰਵਾਇਆ ਵਿਆਹ

Friday, Aug 21, 2020 - 04:57 PM (IST)

76 ਸਾਲ ਦੀ ਉਮਰ ''ਚ ਮਿਲਿਆ ਸੱਚਾ ਪਿਆਰ, 71 ਸਾਲਾ ਪ੍ਰੇਮਿਕਾ ਨਾਲ ਕਰਵਾਇਆ ਵਿਆਹ

ਨਿਊਯਾਰਕ- ਕਹਿੰਦੇ ਨੇ ਕਿ ਪਿਆਰ ਕਰਨ ਦੀ ਕੋਈ ਉਮਰ ਨਹੀਂ ਹੁੰਦੀ ਤੇ ਇਹ ਕਦੋਂ ਹੋ ਜਾਵੇ ਕੋਈ ਨਹੀਂ ਜਾਣਦਾ । ਕੋਰੋਨਾ ਵਾਇਰਸ ਕਾਰਨ ਹਰ ਸਮੇਂ ਸਾਨੂੰ ਨਾਕਾਰਾਤਮਕ ਖ਼ਬਰਾਂ ਸੁਣਨ ਨੂੰ ਮਿਲ ਰਹੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਸੱਚੇ ਪਿਆਰ ਦੀ ਕਹਾਣੀ ਦੱਸਣ ਜਾ ਰਹੇ ਹਾਂ। ਪਿਆਰ ਦੀ ਇਹ ਦਿਲਚਸਪ ਤੇ ਸੱਚੀ ਕਹਾਣੀ ਅਮਰੀਕਾ ਦੇ ਨਿਊਯਾਰਕ ਸਿਟੀ ਵਿਚ ਵੇਖਣ ਨੂੰ ਮਿਲੀ, ਜਿੱਥੇ ਇਕ ਵਿਅਕਤੀ ਨੇ 76 ਸਾਲ ਦੀ ਉਮਰ ਵਿਚ ਆਪਣਾ ਪਿਆਰ ਪਾਇਆ ਅਤੇ ਆਪਣੀ 71 ਸਾਲਾ ਪ੍ਰੇਮਿਕਾ ਨਾਲ ਵਿਆਹ ਕਰਵਾਇਆ।

PunjabKesari

ਰਿਪੋਰਟਾਂ ਮੁਤਾਬਕ 76 ਸਾਲਾ ਜੈਫਰੀ ਮਿਲਰ ਦੀ ਮੁਲਾਕਾਤ 3 ਸਾਲ ਪਹਿਲਾਂ ਗਲੋਰੀਆ ਅਲੇਕਸਿਸ ਨਾਲ ਹੋਈ ਸੀ। ਉਨ੍ਹਾਂ ਦੀ ਦੋਸਤੀ ਸੱਚੇ ਪਿਆਰ ਵਿਚ ਬਦਲ ਗਈ ਅਤੇ ਫਿਰ ਇਕ ਦਿਨ ਜੈਫਰੀ ਨੇ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਦਿਲਚਸਪ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਵਰਗੀ ਮਹਾਮਾਰੀ ਵੀ ਇਨ੍ਹਾਂ ਦੋਵਾਂ ਨੂੰ ਇਕ-ਦੂਜੇ ਤੋਂ ਵੱਖ ਨਹੀਂ ਕਰ ਸਕੀ।

PunjabKesari

ਦਰਅਸਲ, ਮਹਾਮਾਰੀ ਦੌਰਾਨ ਗਲੋਰੀਆ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਜਦੋਂ ਗਲੋਰੀਆ ਹਸਪਤਾਲ ਵਿਚ ਸੀ ਤਾਂ ਜੈਫਰੀ ਨੇ ਫੈਸਲਾ ਕੀਤਾ ਕਿ ਉਹ ਕਦੇ ਵੀ ਗਲੋਰੀਆ ਨੂੰ ਨਹੀਂ ਛੱਡੇਗਾ ਅਤੇ ਉਨ੍ਹਾਂ ਹਸਪਤਾਲ ਵਿਚ ਪ੍ਰਪੋਜ਼ ਕੀਤਾ। ਗਲੋਰੀਆ ਨੇ ਵੀ ਬਿਨਾਂ ਦੇਰੀ ਕੀਤੇ ਜੈਫਰੀ ਦੇ ਪਿਆਰ ਨੂੰ ਸਵਿਕਾਰ ਕਰ ਲਿਆ। 

ਜੈਫਰੀ ਨੇ ਕਿਹਾ ਕਿ ਜਦੋਂ ਗਲੋਰੀਆ ਹਸਪਤਾਲ ਵਿਚ ਸੀ ਤਦ ਉਹ ਉਸ ਨੂੰ ਬਹੁਤ ਯਾਦ ਕਰ ਰਹੇ ਸਨ। ਉਹ ਜਲਦੀ ਤੋਂ ਜਲਦੀ ਉਸ ਨੂੰ ਵਿਆਹ ਲਈ ਪੁੱਛਣਾ ਚਾਹੁੰਦੇ ਸਨ। ਜੈਫਰੀ ਨੇ ਕੇਅਰ ਸੈਂਟਰ ਵਿਚ ਆਪਣੀ ਜ਼ਿੰਦਗੀ ਦੀ ਇਕ ਨਵੀਂ ਸ਼ੁਰੂਆਤ ਕੀਤੀ, ਜਿਸ ਨੂੰ ਦੇਖ ਕੇ ਸਭ ਖੁਸ਼ ਹਨ। ਗਲੋਰੀਆ ਦੀ ਹਾਂ ਦੇ ਬਾਅਦ ਉਨ੍ਹਾਂ ਨੇ ਉਸ ਨੂੰ ਇਕ ਅੰਗੂਠੀ ਵੀ ਦਿੱਤੀ। 


author

Lalita Mam

Content Editor

Related News