ਬ੍ਰਾਜ਼ੀਲ ''ਚ ਕੋਰੋਨਾ ਵਾਇਰਸ ਦੇ ਮਾਮਲੇ 20 ਲੱਖ ਤੋਂ ਪਾਰ
Friday, Jul 17, 2020 - 09:55 AM (IST)

ਸਾਓ ਪਾਓਲੋ- ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਦੇ ਮਾਮਲੇ 20 ਲੱਖ ਤੋਂ ਪਾਰ ਪੁੱਜ ਗਏ ਹਨ ਅਤੇ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 76,000 ਹੋ ਗਈ ਹੈ।
ਬ੍ਰਾਜ਼ੀਲ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਮਈ ਵਿਚ ਸਾਹਮਣੇ ਆਇਆ ਸੀ। ਸੰਘੀ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦੇ 20 ਲੱਖ ਤੋਂ ਪਾਰ ਪੁੱਜ ਗਏ ਹਨ। 76 ਹਜ਼ਾਰ ਲੋਕਾਂ ਦੀ ਇਸ ਕਾਰਨ ਜਾਨ ਗਈ ਹੈ।
ਮਾਹਿਰਾਂ ਨੇ ਰਾਸ਼ਟਰਪਤੀ ਜੇਅਰ ਬੋਲਸੋਨਾਰੋ ਨੇ ਵਾਇਰਸ ਦੀ ਘਾਤਕ ਸਮਰੱਥਾ ਨੂੰ ਨਕਾਰਦੇ ਹੋਏ ਅਤੇ ਰਾਸ਼ਟਰੀ ਤੇ ਸੂਬਾਈ ਸਰਕਾਰਾਂ ਵਿਚਕਾਰ ਤਾਲਮੇਲ ਦੀ ਕਮੀ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਅੰਤਰਿਮ ਸਿਹਤ ਮੰਤਰੀ ਵਿਸ਼ਵ ਮਹਾਮਾਰੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਸਿਖਲਾਈ ਪ੍ਰਾਪਤ ਨਹੀਂ ਹਨ। ਉੱਥੇ ਬਚਾਅ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣ ਕਰਨ ਮਗਰੋਂ ਹੁਣ ਬੋਲਸੋਨਾਰੋ ਖੁਦ ਹੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਹਨ। ਅਮਰੀਕਾ ਦੇ ਬਾਅਦ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ 20 ਲੱਖ ਮਾਮਲੇ ਬ੍ਰਾਜ਼ੀਲ ਵਿਚ ਹੀ ਸਾਹਮਣੇ ਆਏ ਹਨ ਅਤੇ ਜਾਂਚ ਵਿਚ ਕਮੀ ਕਾਰਨ ਇਨ੍ਹਾਂ ਅੰਕੜਿਆਂ ਦੇ ਸਟੀਕ ਨਾ ਹੋਣ ਦਾ ਖਦਸ਼ਾ ਵੀ ਹੈ।