ਗਾਜ਼ਾ ਪੱਟੀ ਤੋਂ ਇਜ਼ਰਾਇਲ ''ਤੇ ਦਾਗੇ ਗਏ 1800 ਰਾਕੇਟ
Friday, May 14, 2021 - 11:03 PM (IST)
ਤੇਲ ਅਵੀਵ - ਇਜ਼ਰਾਇਲ ਅਤੇ ਫਲਸਤੀਨ ਵਿਚਾਲੇ ਤਣਾਅ ਜਦੋਂ ਤੋਂ ਤਣਾਅ ਵਧਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਗਾਜ਼ਾ ਪੱਟੀ ਤੋਂ ਕੁੱਲ 1800 ਰਾਕੇਟ ਦਾਗੇ ਗਏ, ਜਿਨ੍ਹਾਂ ਵਿਚੋਂ 430 ਰਾਕੇਟ ਫਲਸਤੀਨੀ ਇੰਕਲੇਵ ਅੰਦਰ ਹੀ ਡਿੱਗੇ ਹਨ। ਇਜ਼ਰਾਇਲ ਰੱਖਿਆ ਬਲਾਂ ਦੇ ਬੁਲਾਰੇ ਜੋਨਾਥਨ ਨੇ ਸ਼ੁੱਕਰਵਾਰ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਕਿਹਾ ਕਿ ਦਿਨ ਦੀ ਸ਼ੁਰੂਆਤ ਵੇਲੇ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਹਾ ਕਿ ਜਦੋਂ ਤੱਕ ਜ਼ਰੂਰੀ ਹੋਵੇਗਾ ਉਦੋਂ ਤੱਕ ਇਜ਼ਰਾਇਲੀ ਫੌਜ ਦੀ ਮੁਹਿੰਮ ਜਾਰੀ ਰਹੇਗੀ। ਦੱਸ ਦਈਏ ਕਿ ਹਿੰਸਾ ਝੜਪਾਂ ਤੋਂ ਸ਼ੁਰੂ ਹੋ ਕੇ ਹੁਣ ਰਾਕੇਟ ਮਿਜ਼ਾਈਲਾਂ ਤੱਕ ਪਹੁੰਚ ਗਈ ਹੈ। ਜਿਸ ਨੇ ਹੁਣ ਤੱਕ ਕਰੀਬੀ 60 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਸਭ ਤੋਂ ਪਹਿਲਾਂ ਇਜ਼ਰਾਇਲ ਵੱਲੋਂ ਗਾਜ਼ਾ ਪੱਟੀ 'ਤੇ ਰਾਕੇਟ ਦਾਗੇ ਗਏ ਸਨ। ਇਸ ਤੋਂ ਫਲਸਤੀਨ ਦੇ ਹਮਾਸ ਗਰੁੱਪ ਵੱਲੋਂ ਇਜ਼ਰਾਇਲ ਦੀ ਰਾਜਧਾਵੀ ਤੇਲ-ਅਵੀਵ 'ਤੇ ਮਿਜ਼ਾਈਲਾਂ ਦਾਗੀਆਂ ਗਈਆਂ।